IPL 2021 Final Match Result: ਚੇਨਈ ਸੁਪਰ ਕਿੰਗਜ਼ (CSK) ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਹਰਾ ਕੇ ਆਈਪੀਐਲ (IPL 2021) ਦੇ ਫਾਈਨਲ ਮੈਚ ਵਿੱਚ ਚੌਥੀ ਵਾਰ ਖਿਤਾਬ ਜਿੱਤਿਆ। ਫਾਈਨਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ 193 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਕੋਲਕਾਤਾ ਦੀ ਟੀਮ ਨਿਰਧਾਰਤ 20 ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 165 ਦੌੜਾਂ ਹੀ ਬਣਾ ਸਕੀ।


ਚੇਨਈ ਦੀ ਜਿੱਤ ਦਾ ਨਾਇਕ ਫਾਫ ਡੂ ਪਲੇਸਿਸ ਸੀ, ਜਿਸਨੇ ਚੇਨਈ ਨੂੰ ਵੱਡੇ ਸਕੋਰ ਤੱਕ ਲਿਜਾਣ ਲਈ ਅਜੇਤੂ 86 ਦੌੜਾਂ ਦੀ ਪਾਰੀ ਖੇਡੀ। ਡੂ ਪਲੇਸਿਸ ਤੋਂ ਇਲਾਵਾ ਚੇਨਈ ਦੇ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਰੌਬਿਨ ਉਥੱਪਾ ਨੇ 15 ਗੇਂਦਾਂ ਵਿੱਚ 31 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ਾਰਦੁਲ ਠਾਕੁਰ ਨੇ 3, ਜੋਸ਼ ਹੇਜ਼ਲਵੁੱਡ, ਰਵਿੰਦਰ ਜਡੇਜਾ ਨੇ 2-2 ਵਿਕਟਾਂ, ਦੀਪਕ ਚਾਹਰ ਅਤੇ ਡਵੇਨ ਬ੍ਰੈਬੋ ਨੇ ਇੱਕ-ਇੱਕ ਵਿਕਟ ਲਈ।


ਫਾਫ ਡੂ ਪਲੇਸਿਸ ਅਤੇ ਰੁਤੂਰਾਜ ਗਾਇਕਵਾੜ ਨੇ ਕਾਇਮ ਕੀਤਾ ਇੱਕ ਅਨੋਖਾ ਰਿਕਾਰਡ


ਚੇਨਈ ਦੇ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਅਤੇ ਰੁਤੁਰਾਜ ਗਾਇਕਵਾੜ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਚੇਨਈ ਨੂੰ ਤੇਜ਼ ਸ਼ੁਰੂਆਤ ਦਿਵਾਈ। ਇਸ ਮੈਚ 'ਚ ਦੋਵਾਂ ਬੱਲੇਬਾਜ਼ਾਂ ਨੇ ਸਾਂਝੇਦਾਰੀ ਦਾ ਅਨੋਖਾ ਰਿਕਾਰਡ ਬਣਾਇਆ। ਇਸ ਸੀਜ਼ਨ ਵਿੱਚ ਦੋਵਾਂ ਬੱਲੇਬਾਜ਼ਾਂ ਵਿਚਕਾਰ 756 ਦੌੜਾਂ ਦੀ ਸਭ ਤੋਂ ਵੱਧ ਸਾਂਝੇਦਾਰੀ ਕੀਤੀ ਗਈ। ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਸੀਜ਼ਨ ਵਿੱਚ ਇਹ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਆਈਪੀਐਲ 2016 ਵਿੱਚ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਸ ਨੇ 939 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਨੇ ਆਈਪੀਐਲ 2019 ਵਿੱਚ 791 ਦੌੜਾਂ ਦੀ ਸਾਂਝੇਦਾਰੀ ਕੀਤੀ।


ਧੋਨੀ ਦਾ ਕਪਤਾਨ ਵਜੋਂ ਇਹ 300 ਵਾਂ ਟੀ -20 ਮੈਚ


ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) -14 ਦੇ ਫਾਈਨਲ ਵਿੱਚ ਐਂਟਰੀ ਕਰਦਿਆਂ ਇਤਿਹਾਸ ਰਚ ਦਿੱਤਾ। ਕਪਤਾਨ ਦੇ ਰੂਪ ਵਿੱਚ ਧੋਨੀ ਦਾ ਇਹ 300 ਵਾਂ ਟੀ -20 ਮੈਚ ਸੀ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਧੋਨੀ ਤੋਂ ਇਲਾਵਾ ਵੈਸਟਇੰਡੀਜ਼ ਦੇ ਡੈਰੇਨ ਸੈਮੀ 200 ਤੋਂ ਵੱਧ ਮੈਚਾਂ ਵਿੱਚ ਕਪਤਾਨੀ ਕਰਨ ਵਾਲੇ ਇਕਲੌਤੇ ਖਿਡਾਰੀ ਹਨ।


ਗਾਇਕਵਾੜ ਨੇ ਔਰੇੰਜ ਕੈਪ ਜਿੱਤੀ


ਫਾਈਨਲ ਮੈਚ ਵਿੱਚ ਰੁਤੂਰਾਜ ਗਾਇਕਵਾੜ ਨੇ 32 ਦੌੜਾਂ ਬਣਾਈਆਂ। ਉਹ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵੀ ਬਣ ਗਿਆ। ਗਾਇਕਵਾੜ ਨੇ ਆਈਪੀਐਲ 2021 ਵਿੱਚ 635 ਦੌੜਾਂ ਬਣਾ ਕੇ ਔਰੇਂਜ ਕੈਪ ਜਿੱਤੀ। ਗਾਇਕਵਾੜ ਨੇ ਇਸ ਸੀਜ਼ਨ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਅਤੇ ਟੀਮ ਲਈ ਸਭ ਤੋਂ ਮਹੱਤਵਪੂਰਨ ਖਿਡਾਰੀ ਸਾਬਤ ਹੋਏ।


ਇਹ ਵੀ ਪੜ੍ਹੋ: Highly processed food ਮੈਮੋਰੀ ਨੂੰ ਕਰਦਾ ਹੈ ਪ੍ਰਭਾਵਿਤ? ਜਾਣੋ ਅਧਿਐਨ ਦਾ ਕੀ ਹੈ ਦਾਅਵਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904