Punjab Congress: ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਚ ਸਿਆਸੀ ਤੂਫਾਨ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਨੇ ਕਿਹਾ ਹੈ ਕਿ ਮੈਂ ਆਪਣੀਆਂ ਸਾਰੀਆਂ ਚਿੰਤਾਵਾਂ ਰਾਹੁਲ ਜੀ ਨਾਲ ਸਾਂਝੀਆਂ ਕੀਤੀਆਂ ਹਨ। ਉਹ ਹੱਲ ਹੋ ਗਏ ਹਨ। ਪੰਜਾਬ ਕਾਂਗਰਸ 'ਚ ਅੰਦਰੂਨੀ ਵਿਵਾਦ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਇਸ ਲਈ ਰਾਹੁਲ ਗਾਂਧੀ ਖੁਦ ਸਿੱਧੂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ। ਜਦੋਂ ਸਿੱਧੂ ਲੰਮੀ ਮੁਲਾਕਾਤ ਤੋਂ ਬਾਅਦ ਬਾਹਰ ਨਿਕਲੇ ਤਾਂ ਉਨ੍ਹਾਂ ਇਹ ਕਿਹਾ ਕਿ ਸਭ ਕੁਝ ਹੱਲ ਹੋ ਗਿਆ ਹੈ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੂੰ ਮਿਲਿਆ ਭਰੋਸਾ
ਸਿੱਧੂ ਦੇ ਬਿਆਨ ਤੋਂ ਲੱਗਦਾ ਸੀ ਕਿ ਸਿੱਧੂ ਸਹਿਮਤ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੂਰਾ ਭਰੋਸਾ ਮਿਲਿਆ ਹੈ। ਇਸੇ ਲਈ ਉਹ ਹਰ ਚੀਜ਼ ਨੂੰ ਸੁਲਝਾਉਣ ਦੀ ਗੱਲ ਕਰ ਰਹੇ ਹਨ। ਪਰ ਜਿਵੇਂ ਹੀ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣਗੇ? ਸਿੱਧੂ ਨੇ ਇਸ ਸਵਾਲ ਨੂੰ ਨਜ਼ਰ ਅੰਦਾਜ਼ ਕਰਦਿਆਂ ਕਿਹਾ ਕਿ ਜੋ ਮੈਂ ਕਰ ਰਿਹਾ ਹਾਂ ਉਹ ਤੁਹਾਡੇ ਸਾਹਮਣੇ ਹੈ।
ਸਿੱਧੂ ਨੇ ਪੱਤਰਕਾਰਾਂ ਦੇ ਸਵਾਲ ਨੂੰ ਅਜਿਹੇ ਪਾਸੇ 'ਤੇ ਲਿਆ ਕੇ ਛੱਡ ਦਿੱਤਾ, ਜਿੱਥੋਂ ਸਿਆਸੀ ਅਟਕਲਾਂ ਦਾ ਦੌਰ ਸ਼ੁਰੂ ਹੁੰਦਾ ਹੈ। ਹਾਲਾਂਕਿ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਦਾਅਵਾ ਹੈ ਕਿ ਸਿੱਧੂ ਪ੍ਰਧਾਨ ਬਣੇ ਰਹਿਣਗੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਪ੍ਰਧਾਨ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ ਅਤੇ ਭਵਿੱਖ ਵਿੱਚ ਵੀ ਉਹ ਪ੍ਰਧਾਨ ਦੇ ਅਹੂਦੇ 'ਤੇ ਕੰਮ ਕਰਦੇ ਰਹਿਣਗੇ।
ਕਾਂਗਰਸ ਅੰਦਰੂਨੀ ਝਗੜਿਆਂ ਤੋਂ ਉਭਰਨ ਵਿੱਚ ਅਸਮਰੱਥ
ਜਦੋਂ ਤੋਂ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਪਾਰਟੀ ਵਿੱਚ ਬਹੁਤ ਸਾਰੇ ਰਾਜਨੀਤਕ ਕਲੇਸ਼ ਸ਼ੁਰੂ ਹੋਏ। ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨੇ ਬਾਕੀ ਹਨ, ਪਰ ਕਾਂਗਰਸ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਨਾੰਅ ਨਹੀਂ ਲੈ ਰਿਹਾ। ਇਨ੍ਹਾਂ ਸਾਰੇ ਉਤਰਾਅ -ਚੜ੍ਹਾਵਾਂ ਦੇ ਵਿਚਕਾਰ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ 10 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ, ਪੰਜ ਸੂਬਿਆਂ 'ਚ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਕਾਂਗਰਸ ਸੰਗਠਨ ਦੀ ਚੋਣ ਮੀਟਿੰਗ ਦਾ ਮੁੱਖ ਏਜੰਡਾ ਹੈ।
ਸਭ ਤੋਂ ਮਹੱਤਵਪੂਰਨ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੈ, ਜੋ ਰਾਹੁਲ ਗਾਂਧੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਤੋਂ ਖਾਲੀ ਹੈ, ਇੱਥੋਂ ਤੱਕ ਕਿ ਕਪਿਲ ਸਿੱਬਲ ਅਤੇ ਸੰਦੀਪ ਦੀਕਸ਼ਿਤ ਵਰਗੇ ਪਾਰਟੀ ਦੇ ਵੱਡੇ ਨੇਤਾਵਾਂ ਨੇ ਵੀ ਨਵੀਂ ਨਿਯੁਕਤੀ ਨਾ ਕੀਤੇ ਜਾਣ 'ਤੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਪਵਨ ਖੇਰਾ ਨੇ ਕਿਹਾ ਹੈ ਕਿ ਜੋ ਲੋਕ ਸੋਚਦੇ ਹਨ ਕਿ ਪਾਰਟੀ ਵਿੱਚ ਲੀਡਰ ਕੌਣ ਹੈ, ਉਹ ਨਹੀਂ ਜਾਣਦੇ, ਫਿਰ ਉਨ੍ਹਾਂ ਨੂੰ ਦੱਸੋ ਕਿ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ।
CWC ਦੀ ਮੀਟਿੰਗ ਵਿੱਚ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ?
ਮੰਨਿਆ ਜਾ ਰਿਹਾ ਹੈ ਕਿ ਸੀਡਬਲਯੂਸੀ ਦੀ ਬੈਠਕ ਵਿੱਚ ਕਾਂਗਰਸ ਲੀਡਰਸ਼ਿਪ ਦੁਆਰਾ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਕੋਈ ਵੀ ਤਰੀਕ ਜਾਂ ਰੂਪਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
- ਕਾਂਗਰਸ ਨੇ 22 ਜਨਵਰੀ ਨੂੰ CWC ਦੀ ਮੀਟਿੰਗ 'ਚ ਪ੍ਰਧਾਨ ਦੇ ਅਹੁਦੇ ਬਾਰੇ ਫੈਸਲਾ ਕੀਤਾ ਸੀ।
- ਇਹ ਫੈਸਲਾ ਕੀਤਾ ਗਿਆ ਸੀ ਕਿ ਜੂਨ 2021 ਤੱਕ ਪਾਰਟੀ ਦਾ ਇੱਕ ਚੁਣਿਆ ਹੋਇਆ ਪ੍ਰਧਾਨ ਹੋਵੇਗਾ।
- ਪਰ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਕਰਕੇ ਇਸਨੂੰ 10 ਮਈ ਦੀ ਸੀਡਬਲਯੂਸੀ ਮੀਟਿੰਗ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: JEE Advanced 2021 Result: IIT JEE ਐਡਵਾਂਸ 2021 ਦਾ ਰਿਜ਼ਲਟ ਜਾਰੀ, ਇੰਝ ਚੈੱਕ ਕਰੋ ਆਪਣਾ ਨਤੀਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/