JEE Advanced result 2021: ਜੇਈਈ ਐਡਵਾਂਸਡ ਨਤੀਜਾ 2021 ਦਾ ਨਤੀਜਾ ਅੱਜ ਭਾਵ 15 ਅਕਤੂਬਰ 2021 ਨੂੰ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ ਖੜਗਪੁਰ (ਆਈਆਈਟੀ ਖੜਗਪੁਰ – IIT Kharagpur) ਦੁਆਰਾ ਲਈ ਗਈ ਸੀ। ਵਿਦਿਆਰਥੀ ਅਧਿਕਾਰਤ ਵੈਬਸਾਈਟ jeeadv.ac.in 'ਤੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੀਖਿਆ 3 ਅਕਤੂਬਰ 2021 ਨੂੰ ਲਈ ਗਈ ਸੀ। ਜੇਈਈ ਐਡਵਾਂਸਡ ਨਤੀਜਿਆਂ ਦੀ ਜਾਂਚ ਕਰਨ ਲਈ, ਵਿਦਿਆਰਥੀਆਂ ਨੂੰ ਰੋਲ ਨੰਬਰ (Roll No.), ਰਜਿਸਟ੍ਰੇਸ਼ਨ ਨੰਬਰ (Registration No.) ਅਤੇ ਜਨਮ ਮਿਤੀ (Date of Birth) ਦਰਜ ਕਰਨੀ ਪਵੇਗੀ।
ਦੱਸ ਦੇਈਏ ਕਿ ਜੇਈਈ ਐਡਵਾਂਸਡ ਨਤੀਜਾ 2021 ਦੀ ਅੰਤਮ ਉੱਤਰ ਕੁੰਜੀ (Jee Advanced Answer Key 2021) ਵੀ ਆਈਆਈਟੀ ਖੜਗਪੁਰ ਦੁਆਰਾ ਅੱਜ ਜਾਰੀ ਕੀਤੀ ਗਈ ਹੈ। ਅੰਤਿਮ ਉੱਤਰ ਕੁੰਜੀ ਵਿਦਿਆਰਥੀਆਂ ਦੁਆਰਾ ਦਰਜ ਇਤਰਾਜ਼ਾਂ ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ। ਜੋਸਾ (JoSAA) ਦੇ ਸ਼ਡਿਊਲ ਅਨੁਸਾਰ, ਅੱਜ ਨਤੀਜਾ ਐਲਾਨੇ ਜਾਣ ਤੋਂ ਬਾਅਦ, ਸਾਰੇ ਚੁਣੇ ਗਏ ਵਿਦਿਆਰਥੀਆਂ ਲਈ ‘ਚੁਆਇਸ ਫ਼ਿਲਿੰਗ’ (Choice Filling) ਦਾ ਵਿਕਲਪ 16 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ।
ਇਸ ਤੋਂ ਬਾਅਦ ਪਹਿਲੇ ਪੜਾਅ ਦੀ ਅਲਾਟਮੈਂਟ 22 ਅਕਤੂਬਰ, ਸਵੇਰੇ 10 ਵਜੇ ਜਾਰੀ ਕੀਤੀ ਜਾਵੇਗੀ। ਦੂਜੇ ਪੜਾਅ ਦੀ ਅਲਾਟਮੈਂਟ 24 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸੀਟ ਅਲਾਟਮੈਂਟ ਦਾ ਪਹਿਲਾ ਗੇੜ 27 ਅਕਤੂਬਰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਔਨਲਾਈਨ ਫੀਸ ਭੁਗਤਾਨ, ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ 30 ਅਕਤੂਬਰ ਸ਼ਾਮ 5 ਵਜੇ ਤੱਕ ਪੂਰੀ ਹੋ ਜਾਵੇਗੀ।
ਜੇਈਈ ਐਡਵਾਂਸਡ 2021 ਦੇ ਨਤੀਜਿਆਂ ਦੇ ਯੋਗਤਾ ਮਾਪਦੰਡ (Qualifying Criteria of Jee Advanced)
ਜੇਈਈ ਐਡਵਾਂਸਡ 2021 ਦੀ ਯੋਗਤਾ ਪੂਰੀ ਕਰਨ ਲਈ, ਉਮੀਦਵਾਰਾਂ ਨੂੰ ਤਿੰਨ ਵਿਸ਼ਿਆਂ ਵਿੱਚੋਂ ਹਰੇਕ ਵਿੱਚ ਘੱਟੋ ਘੱਟ 10% ਅੰਕ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਦੇ ਨਾਲ, ਤੁਹਾਡੇ ਕੋਲ ਤਿੰਨਾਂ ਵਿੱਚ ਕੁੱਲ 35% ਹੋਣੇ ਚਾਹੀਦੇ ਹਨ। ਇਹ ਉਹ ਮਾਪਦੰਡ ਹਨ, ਜਿਨ੍ਹਾਂ ਦੇ ਅਧਾਰ ’ਤੇ ਵਿਦਿਆਰਥੀ ਯੋਗ ਹੋਣਗੇ। ਇਸ ਤੋਂ ਬਾਅਦ, ਯੋਗ ਵਿਦਿਆਰਥੀਆਂ ਦੀ ਮੈਰਿਟ ਸੂਚੀ (Merit List) ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਮਾਰਟਫੋਨ ਦੀ ਬੈਟਰੀ ਤੋਂ ਨਿਕਲਦੀਆਂ 100 ਤੋਂ ਵੱਧ ਖ਼ਤਰਨਾਕ ਗੈਸਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI