IPL 2022 CSK vs LSG MS Dhoni Record 7000 run mark t20 cricket 5th Indian player
MS Dhoni Record: ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਜਿੱਤ ਲਈ 211 ਦੌੜਾਂ ਦਾ ਟੀਚਾ ਦਿੱਤਾ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ 16 ਦੌੜਾਂ ਦੀ ਅਜੇਤੂ ਪਾਰੀ ਖੇਡੀ। ਧੋਨੀ ਨੇ ਇਸ ਪਾਰੀ ਦੀ ਬਦੌਲਤ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਸ ਨੇ ਟੀ-20 ਫਾਰਮੈਟ 'ਚ 7000 ਦੌੜਾਂ ਪੂਰੀਆਂ ਕਰ ਲਈਆਂ ਹਨ। ਟੀ-20 ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕ੍ਰਿਸ ਗੇਲ ਪਹਿਲੇ ਨੰਬਰ 'ਤੇ ਹਨ। ਜਦਕਿ ਭਾਰਤੀ ਖਿਡਾਰੀਆਂ 'ਚ ਵਿਰਾਟ ਕੋਹਲੀ ਸਿਖਰ 'ਤੇ ਹਨ।
ਧੋਨੀ ਲਖਨਊ ਦੇ ਖਿਲਾਫ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਇਸ ਦੌਰਾਨ ਉਸ ਨੇ 6 ਗੇਂਦਾਂ 'ਚ 2 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 16 ਦੌੜਾਂ ਬਣਾਈਆਂ। ਇਸ ਪਾਰੀ ਦੀ ਮਦਦ ਨਾਲ ਉਸ ਨੇ ਟੀ-20 ਫਾਰਮੈਟ ਵਿੱਚ 7000 ਤੋਂ ਵੱਧ ਦੌੜਾਂ ਬਣਾਉਣ ਦਾ ਕਾਰਨਾਮਾ ਕੀਤਾ। ਧੋਨੀ ਨੇ ਇਹ ਦੌੜਾਂ ਚੇਨਈ ਸੁਪਰ ਕਿੰਗਜ਼, ਟੀਮ ਇੰਡੀਆ, ਪੁਣੇ ਸੁਪਰ ਜਾਇੰਟਸ ਅਤੇ ਝਾਰਖੰਡ ਲਈ ਖੇਡਦੇ ਹੋਏ ਬਣਾਈਆਂ। ਧੋਨੀ ਨੇ 349 ਮੈਚਾਂ 'ਚ 7001 ਦੌੜਾਂ ਬਣਾਈਆਂ ਹਨ।
ਜੇਕਰ ਟੀ-20 ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਪਹਿਲੇ ਨੰਬਰ 'ਤੇ ਹਨ। ਉਸ ਨੇ ਹੁਣ ਤੱਕ 328 ਮੈਚਾਂ 'ਚ 10326 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੋਹਲੀ ਨੇ 76 ਅਰਧ ਸੈਂਕੜੇ ਅਤੇ 5 ਸੈਂਕੜੇ ਲਗਾਏ। ਕੋਹਲੀ ਨੇ ਇਹ ਦੌੜਾਂ ਟੀਮ ਇੰਡੀਆ, ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਦਿੱਲੀ ਲਈ ਬਣਾਈਆਂ ਹਨ।
ਭਾਰਤੀ ਖਿਡਾਰੀਆਂ ਦੀ ਇਸ ਸੂਚੀ 'ਚ ਰੋਹਿਤ ਸ਼ਰਮਾ ਦੂਜੇ ਨੰਬਰ 'ਤੇ ਹਨ। ਰੋਹਿਤ ਨੇ ਟੀਮ ਇੰਡੀਆ, ਮੁੰਬਈ ਇੰਡੀਅਨਜ਼, ਮੁੰਬਈ ਅਤੇ ਡੇਕਨ ਚਾਰਜਜ਼ ਲਈ ਖੇਡਦੇ ਹੋਏ 9936 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 371 ਮੈਚ ਖੇਡੇ ਅਤੇ 69 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ 6 ਸੈਂਕੜੇ ਵੀ ਲਗਾਏ ਹਨ। ਰੋਹਿਤ ਤੋਂ ਬਾਅਦ ਸ਼ਿਖਰ ਧਵਨ ਤੀਜੇ ਸਥਾਨ 'ਤੇ ਹਨ। ਧਵਨ ਨੇ 8818 ਦੌੜਾਂ ਬਣਾਈਆਂ ਹਨ। ਜਦਕਿ ਸੁਰੇਸ਼ ਰੈਨਾ ਨੇ 8654 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: LSG vs CSK, Match Highlights: ਲਖਨਊ ਸੁਪਰ ਜਾਇੰਟਸ ਨੇ ਮੈਚ 6 ਵਿਕਟਾਂ ਨਾਲ ਜਿੱਤਿਆ, ਲੁਈਸ ਨੇ ਖੇਡੀ ਤੂਫਾਨੀ ਪਾਰੀ