PBKS vs RCB Playing XI: ਆਈਪੀਐਲ ਦੇ 15ਵੇਂ ਸੀਜ਼ਨ ਦਾ ਤੀਜਾ ਮੈਚ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਸ ਬੰਗਲੁਰੂ (RCB) ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। 27 ਮਾਰਚ (ਐਤਵਾਰ) ਨੂੰ ਹੋਣ ਵਾਲੇ ਇਸ ਮੈਚ 'ਚ ਦੋ ਨਵੇਂ ਕਪਤਾਨ ਮਯੰਕ ਅਗਰਵਾਲ ਤੇ ਫਾਫ ਡੂ ਪਲੇਸਿਸ ਆਹਮੋ-ਸਾਹਮਣੇ ਹੋਣਗੇ। ਦੋਵਾਂ ਕਪਤਾਨਾਂ ਲਈ ਸਹੀ ਪਲੇਇੰਗ-11 ਦੀ ਚੋਣ ਕਰਨਾ ਚੁਣੌਤੀ ਹੋਵੇਗੀ। ਪੰਜਾਬ ਕਿੰਗਜ਼ ਨੂੰ ਪਹਿਲੇ ਮੈਚ 'ਚ ਜੌਨੀ ਬੇਅਰਸਟੋ ਤੇ ਕਗੀਸੋ ਰਬਾਡਾ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਦੂਜੇ ਪਾਸੇ ਫਾਫ ਡੂ ਪਲੇਸਿਸ ਦੇ ਸਾਹਮਣੇ ਇਹ ਚੁਣੌਤੀ ਹੋਵੇਗੀ ਕਿ ਉਹ ਵਿਰਾਟ ਕੋਹਲੀ ਨਾਲ ਓਪਨਿੰਗ ਕਰਨਗੇ ਜਾਂ ਖੱਬੇ ਹੱਥ ਦੇ ਬੱਲੇਬਾਜ਼ ਨੂੰ ਭੇਜਣਗੇ। ਪਹਿਲੇ ਪੰਜ ਮੈਚਾਂ 'ਚ ਗਲੇਨ ਮੈਕਸਵੈੱਲ ਦੀ ਗ਼ੈਰ-ਮੌਜੂਦਗੀ ਕਾਰਨ ਡੂ ਪਲੇਸਿਸ ਮੱਧਕ੍ਰਮ 'ਚ ਬੈਟਿੰਗ ਕਰ ਸਕਦੇ ਹਨ। ਓਪਨਿੰਗ ਲਈ ਕੋਹਲੀ ਦੇ ਨਾਲ ਨੌਜਵਾਨ ਅਨੁਜ ਰਾਵਤ ਨੂੰ ਭੇਜਿਆ ਜਾ ਸਕਦਾ ਹੈ। ਪਿਛਲੇ ਸਾਲ ਆਰਸੀਬੀ ਕੋਲ ਖੱਬੇ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਦਾ ਸੁਮੇਲ ਸੀ। ਉਦੋਂ ਖੱਬੇ ਹੱਥ ਦੇ ਦੇਵਦੱਤ ਪੈਡਿਕਲ ਸੱਜੇ ਹੱਥ ਦੇ ਕੋਹਲੀ ਨਾਲ ਓਪਨਿੰਗ ਕਰਦੇ ਸਨ। ਇਸ ਵਾਰ ਖੱਬੇ ਹੱਥ ਦੇ ਬੱਲੇਬਾਜ਼ ਅਨੁਜ ਰਾਵਤ ਨੂੰ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਜੋਸ਼ ਹੇਜ਼ਲਵੁੱਡ ਅਤੇ ਜੇਸਨ ਬੇਹਰੇਨਡਾਰਫ ਇਸ ਮੈਚ ਲਈ ਉਪਲੱਬਧ ਨਹੀਂ ਹਨ। ਮੁਹੰਮਦ ਸਿਰਾਜ ਨੂੰ ਡੇਵਿਡ ਵਿਲੀ ਅਤੇ ਹਰਸ਼ਲ ਪਟੇਲ ਦਾ ਸਾਥ ਮਿਲ ਸਕਦਾ ਹੈ। ਸ਼ੇਰਫੇਨ ਰਦਰਫੋਰਡ ਲੋੜ ਪੈਣ 'ਤੇ ਤੇਜ਼ ਗੇਂਦਬਾਜ਼ੀ ਕਰ ਸਕਦੇ ਹਨ। ਸਪਿਨ 'ਚ ਵਨਿੰਦੂ ਹਸਾਰੰਗਾ ਕਮਾਨ ਸੰਭਾਲਣਗੇ। ਪੰਜਾਬ ਕਿੰਗਜ਼ ਦੀ ਗੱਲ ਕਰੀਏ ਤਾਂ ਸ਼ਿਖਰ ਧਵਨ ਮਯੰਕ ਅਗਰਵਾਲ ਦੇ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ। ਉਸ ਤੋਂ ਬਾਅਦ ਵਿਕਟਕੀਪਰ ਪ੍ਰਭਸਿਮਰਨ ਸਿੰਘ ਜਾਂ ਜਿਤੇਸ਼ ਸ਼ਰਮਾ ਨੂੰ ਭੇਜਿਆ ਜਾ ਸਕਦਾ ਹੈ। ਲੀਆਮ ਲਿਵਿੰਗਸਟੋਨ ਚੌਥੇ ਨੰਬਰ 'ਤੇ ਅਤੇ ਸ਼ਾਹਰੁਖ ਖਾਨ ਪੰਜਵੇਂ ਨੰਬਰ 'ਤੇ ਖੇਡ ਸਕਦੇ ਹਨ। ਭਾਨੁਕਾ ਰਾਜਪਕਸ਼ੇ ਤੇ ਓਡੇਨ ਸਮਿੱਥ ਨੰਬਰ-6 ਤੇ 7 'ਤੇ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਰਾਜ ਬਾਵਾ ਅਤੇ ਰਿਸ਼ੀ ਧਵਨ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਨੂੰ ਸੰਦੀਪ ਸ਼ਰਮਾ, ਰਾਹੁਲ ਚਾਹਰ ਅਤੇ ਹਰਪ੍ਰੀਤ ਬਰਾੜ ਦਾ ਸਹਿਯੋਗ ਮਿਲ ਸਕਦਾ ਹੈ। ਪੰਜਾਬ ਦੀ ਸੰਭਾਵੀ ਪਲੇਇੰਗ-11ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਪ੍ਰਭਸਿਮਰਨ ਸਿੰਘ/ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਸ਼ਾਹਰੁਖ ਖਾਨ, ਭਾਨੁਕਾ ਰਾਜਪਕਸ਼ੇ, ਓਡੇਨ ਸਮਿੱਥ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਰਾਹੁਲ ਚਾਹਰ ਤੇ ਸੰਦੀਪ ਸ਼ਰਮਾ। ਆਰਸੀਬੀ ਦੀ ਸੰਭਾਵੀ ਪਲੇਇੰਗ-11ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਅਨੁਜ ਰਾਵਤ, ਸ਼ੇਰਫੇਨ ਰਦਰਫੋਰਡ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਵਨਿੰਦੂ ਹਸਾਰੰਗਾ, ਡੇਵਿਡ ਵਿਲੀ ਤੇ ਮੁਹੰਮਦ ਸਿਰਾਜ।
IPL 2022: ਪੰਜਾਬ ਸਾਹਮਣੇ RCB ਦੀ ਵੰਗਾਰ, ਜਾਣੋ ਕਿਹੋ ਜਿਹੀ ਹੋ ਸਕਦੀ ਦੋਵਾਂ ਟੀਮਾਂ ਦੀ ਪਲੇਇੰਗ-11
ਏਬੀਪੀ ਸਾਂਝਾ | 27 Mar 2022 10:00 AM (IST)
ਆਈਪੀਐਲ ਦੇ 15ਵੇਂ ਸੀਜ਼ਨ ਦਾ ਤੀਜਾ ਮੈਚ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਸ ਬੰਗਲੁਰੂ (RCB) ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ।
Punjab Kings