IPL: ਵਿਰਾਟ ਕੋਹਲੀ ਨੇ ਹਾਲ ਹੀ 'ਚ ਘੋਸ਼ਣਾ ਕੀਤੀ ਕਿ ਉਹ IPL 2021 ਤੋਂ ਬਾਅਦ ਰਾਇਲ ਚੈਲੰਜਰਜ਼ ਬੰਗਲੁਰੂ (RCB) ਦੀ ਕਪਤਾਨੀ ਛੱਡ ਦੇਣਗੇ। ਕੋਹਲੀ ਨੇ ਇਹ ਐਲਾਨ ਸੀਜ਼ਨ ਦੇ ਮੱਧ 'ਚ ਕੀਤਾ। ਹਾਲਾਂਕਿ ਇਸ ਪੂਰੇ ਸੀਜ਼ਨ 'ਚ ਉਹ ਆਰਸੀਬੀ ਦੀ ਕਮਾਨ 'ਤੇ ਰਹੇ ਪਰ ਆਈਪੀਐਲ ਦੇ ਇਤਿਹਾਸ 'ਚ ਕੁਝ ਅਜਿਹੇ ਕਪਤਾਨ ਹੋਏ ਹਨ, ਜਿਨ੍ਹਾਂ ਨੇ ਅਚਾਨਕ ਕਪਤਾਨੀ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਈਪੀਐਲ ਦੇ 14 ਸਾਲਾਂ 'ਚ ਹੁਣ ਤਕ ਤਿੰਨ ਵਾਰ ਅਜਿਹਾ ਹੋਇਆ ਹੈ।


IPL 2013 : ਸਭ ਤੋਂ ਪਹਿਲਾ ਨਾਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਹੈ। ਪੋਂਟਿੰਗ ਕ੍ਰਿਕਟ ਦੀ ਦੁਨੀਆਂ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇਕ ਰਹੇ ਹਨ, ਪਰ 2013 'ਚ ਉਨ੍ਹਾਂ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਕੁਝ ਖਾਸ ਨਹੀਂ ਕਰ ਸਕੀ ਸੀ। ਅਜਿਹੇ 'ਚ ਉਨ੍ਹਾਂ ਨੂੰ ਸੀਜ਼ਨ ਦੇ ਮੱਧ 'ਚ ਕਪਤਾਨੀ ਛੱਡਣੀ ਪਈ। ਪੌਂਟਿੰਗ ਦੀ ਥਾਂ ਰੋਹਿਤ ਸ਼ਰਮਾ ਨੂੰ ਨਵਾਂ ਕਪਤਾਨ ਬਣਾਇਆ ਗਿਆ, ਜਿਸ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਟੀਮ ਨੂੰ ਚੈਂਪੀਅਨ ਬਣਾਇਆ।


ਆਈਪੀਐਲ 2013 : ਆਈਪੀਐਲ ਦੇ ਇਸੇ ਸੀਜ਼ਨ 'ਚ ਦੂਜੇ ਅਨੁਭਵੀ ਖਿਡਾਰੀ ਨੇ ਮੱਧ ਟੂਰਨਾਮੈਂਟ 'ਚ ਕਪਤਾਨੀ ਛੱਡ ਦਿੱਤੀ। ਇਹ ਖਿਡਾਰੀ ਸਨ - ਸ਼੍ਰੀਲੰਕਾ ਦੇ ਵਿਕਟਕੀਪਰ ਕੁਮਾਰ ਸੰਗਾਕਾਰਾ। ਸੰਗਾਕਾਰਾ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸਨ। ਜਦੋਂ ਉਨ੍ਹਾਂ ਦੀ ਕਪਤਾਨੀ 'ਚ ਸਨਰਾਈਜ਼ਰਜ਼ ਨੂੰ ਇਕ ਤੋਂ ਬਾਅਦ ਇਕ ਹਾਰ ਮਿਲੀ ਤਾਂ ਉਸ ਨੂੰ ਤੁਰੰਤ ਕਪਤਾਨੀ ਤੋਂ ਹਟਾ ਦਿੱਤਾ ਗਿਆ। ਸੰਗਾਕਾਰਾ ਦੀ ਥਾਂ ਸਨਰਾਈਜ਼ਰਜ਼ ਦੀ ਕਮਾਨ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਡੈਰੇਨ ਸੈਮੀ ਨੂੰ ਸੌਂਪੀ ਗਈ।


IPL 2018 : ਸੂਚੀ 'ਚ ਤੀਜਾ ਤੇ ਆਖਰੀ ਨਾਮ ਸਾਬਕਾ ਭਾਰਤੀ ਖਿਡਾਰੀ ਗੌਤਮ ਗੰਭੀਰ ਦਾ ਹੈ। ਗੰਭੀਰ ਨੇ ਆਪਣੀ ਕਪਤਾਨੀ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 2 ਵਾਰ ਆਈਪੀਐਲ ਚੈਂਪੀਅਨ ਬਣਾਇਆ, ਪਰ ਉਹ ਦਿੱਲੀ ਕੈਪੀਟਲਜ਼ ਨੂੰ ਜ਼ਿਆਦਾ ਸਫਲਤਾ ਨਹੀਂ ਦਿਵਾ ਸਕਿਆ। ਉਹ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ ਬੱਲੇਬਾਜ਼ੀ 'ਚ ਵੀ ਫਲਾਪ ਰਿਹਾ ਸੀ। ਨਤੀਜੇ ਵਜੋਂ ਉਸ ਨੂੰ ਮੱਧ-ਸੀਜ਼ਨ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਤੇ ਟੀਮ ਦੀ ਵਾਗਡੋਰ ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਨੂੰ ਸੌਂਪ ਦਿੱਤੀ ਗਈ।


ਇਹ ਵੀ ਪੜ੍ਹੋ: Ellenabad By-election Result: ਏਲਾਨਾਬਾਦ 'ਚ ਬੀਜੇਪੀ ਨੂੰ ਝਟਕਾ! ਇੱਕ ਵਾਰ ਫੇਰ ਅਭੈ ਚੌਟਾਲਾ ਜਿੱਤ ਵੱਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904