ਨਵੀਂ ਦਿੱਲੀ: ਦੇਸ਼ ਦੀਆਂ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਲਦ ਹੀ ਚੋਣ ਨਤੀਜਿਆਂ ਦਾ ਦ੍ਰਿਸ਼ ਸਪਸ਼ਟ ਹੋ ਜਾਵੇਗਾ। 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਵਿੱਚ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ 30 ਅਕਤੂਬਰ ਨੂੰ ਪਈਆਂ ਸਨ।
ਦੱਸ ਦਈਏ ਕਿ ਹਰਿਆਣਾ ਵਿੱਚ ਆਈਐਨਐਲਡੀ ਲੀਡਰ ਅਭੈ ਚੌਟਾਲਾ ਜਿਨ੍ਹਾਂ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਕਾਂਗਰਸ ਦੀ ਪ੍ਰਤਿਭਾ ਸਿੰਘ, ਸਾਬਕਾ ਕੌਮੀ ਪੱਧਰ ਦੇ ਫੁਟਬਾਲਰ ਯੂਜੀਨਸਨ ਲਿੰਗਦੋਹ ਤੇ ਤਿਲੰਗਾਨਾ ਦੇ ਸਾਬਕਾ ਮੰਤਰੀ ਇਟਾਲਾ ਰਾਜੇਂਦਰ ਉਨ੍ਹਾਂ ਕੁਝ ਪ੍ਰਮੁੱਖ ਆਗੂਆਂ ਵਿਚੋਂ ਹੋਣਗੇ ਜਿਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਭਲਕੇ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ।
ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਅਸਾਮ (5), ਪੱਛਮੀ ਬੰਗਾਲ (4), ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ (3-3), ਬਿਹਾਰ, ਕਰਨਾਟਕ ਤੇ ਰਾਜਸਥਾਨ (2-2), ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਤੇ ਤਿਲੰਗਾਨਾ (ਇੱਕ-ਇਕੱ) ਵਿਚ ਹੋਈਆਂ ਸਨ।
29 ਵਿਧਾਨ ਸਭਾ ਸੀਟਾਂ ਵਿਚੋਂ ਭਾਜਪਾ ਨੇ ਪਹਿਲਾਂ ਕਰੀਬ ਅੱਧੀ ਦਰਜਨ, ਕਾਂਗਰਸ ਨੇ ਨੌਂ ਤੇ ਬਾਕੀ ਖੇਤਰੀ ਪਾਰਟੀਆਂ ਨੇ ਜਿੱਤੀਆਂ ਹੋਈਆਂ ਸਨ। ਜਿਹੜੀਆਂ ਲੋਕ ਸਭਾ ਸੀਟਾਂ ਉਤੇ ਵੋਟਾਂ ਪਈਆਂ ਹਨ ਉਨ੍ਹਾਂ ਵਿਚ ਦਾਦਰਾ ਤੇ ਨਗਰ ਹਵੇਲੀ, ਹਿਮਾਚਲ ਦਾ ਮੰਡੀ ਤੇ ਮੱਧ ਪ੍ਰਦੇਸ਼ ਦਾ ਖੰਡਵਾ ਹਲਕਾ ਸ਼ਾਮਲ ਹੈ। ਇਨ੍ਹਾਂ ਸਾਰੀਆਂ ਸੀਟਾਂ ’ਤੇ ਮੈਂਬਰਾਂ ਦੀ ਮੌਤ ਹੋ ਗਈ ਸੀ।
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਕਾਂਗਰਸ ਦੀ ਪ੍ਰਤਿਭਾ ਸਿੰਘ ਦਾ ਭਾਜਪਾ ਦੇ ਖੁਸ਼ਾਲ ਸਿੰਘ ਠਾਕੁਰ ਨਾਲ ਸਿੱਧਾ ਮੁਕਾਬਲਾ ਹੈ। ਹਰਿਆਣਾ ਦੇ ਏਲਨਾਬਾਦ ਤੋਂ ਆਈਐਨਐਲਡੀ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਕਾਂਗਰਸ ਦੇ ਪਵਨ ਬੇਨੀਵਾਲ ਤੇ ਭਾਜਪਾ-ਜੇਜੇਪੀ ਦੇ ਗੋਬਿੰਦ ਕਾਂਡਾ ਦਾ ਮੁਕਾਬਲਾ ਕਰ ਰਹੇ ਹਨ।
ਗੋਬਿੰਦ ਕਾਂਡਾ ਹਰਿਆਣਾ ਲੋਕਹਿੱਤ ਪਾਰਟੀ ਮੁਖੀ ਤੇ ਵਿਧਾਇਕ ਗੋਪਾਲ ਕਾਂਡਾ ਦੇ ਭਰਾ ਹਨ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਉਦਿਯਨ ਗੁਹਾ ਦਿਨਹਾਤਾ ਸੀਟ ਮੁੜ ਤੋਂ ਜਿੱਤਣ ਦੀ ਕੋਸ਼ਿਸ਼ ਕਰਨਗੇ। ਰਾਜਸਥਾਨ ਵਿਚ ਜ਼ਿਮਨੀ ਚੋਣ ਵੱਲਭਨਗਰ ਤੇ ਧਾਰੀਆਵਾੜ ਹਲਕੇ ਵਿੱਚ ਹੋਈ ਹੈ।
ਇਹ ਵੀ ਪੜ੍ਹੋ: Punjab Congress: ਕਾਂਗਰਸ 'ਚ ਮੁੜ ਧਮਾਕਾ! ਸਿੱਧੂ ਦਾ ਬਿਆਨ ਸੁਣਦਿਆਂ ਹੀ ਗੁੱਸੇ 'ਚ ਮੁੱਖ ਮੰਤਰੀ ਚੰਨੀ ਦਾ ਵੱਡਾ ਐਕਾਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/