dc vs mi rohit sharma fined 12 lakh rupees for slow over rate mumbai indians ipl 2022


IPL 2022: ਮੁੰਬਈ ਇੰਡੀਅਨਜ਼ ਨੂੰ ਆਈਪੀਐਲ 2022 ਦੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਵੱਡੇ ਟੀਚੇ ਦੇ ਬਾਵਜੂਦ ਮੁੰਬਈ ਦੀ ਟੀਮ ਹਾਰ ਗਈ। ਇਸ ਹਾਰ ਦੇ ਨਾਲ ਹੀ ਟੀਮ ਨੂੰ ਇੱਕ ਹੋਰ ਝਟਕਾ ਲੱਗਾ ਹੈ। ਟੀਮ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ਮੈਚ 'ਚ ਮੁੰਬਈ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਐਤਵਾਰ ਨੂੰ ਖੇਡੇ ਗਏ IPL ਮੈਚ 'ਚ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਆਈਪੀਐਲ ਨੇ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ, "ਮੁੰਬਈ ਇੰਡੀਅਨਜ਼ ਨੂੰ 27 ਮਾਰਚ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਦੇ ਖਿਲਾਫ ਟਾਟਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2022 ਦੇ ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ।"


ਇਸ 'ਚ ਕਿਹਾ ਗਿਆ ਹੈ, "ਓਵਰ ਰੇਟ ਨਾਲ ਜੁੜਿਆ ਇਹ ਟੀਮ ਦਾ ਪਹਿਲਾ ਅਪਰਾਧ ਹੈ, ਇਸ ਲਈ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।"


ਦੱਸ ਦਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 178 ਦੌੜਾਂ ਦਾ ਟੀਚਾ ਰੱਖਿਆ। ਇਸ ਦੌਰਾਨ ਰੋਹਿਤ ਨੇ 41 ਦੌੜਾਂ ਦੀ ਅਹਿਮ ਪਾਰੀ ਖੇਡੀ। ਜਦਕਿ ਈਸ਼ਾਨ ਕਿਸ਼ਨ ਨੇ ਬੱਲੇਬਾਜ਼ੀ ਕਰਦੇ ਹੋਏ 81 ਦੌੜਾਂ ਬਣਾਈਆਂ। ਉਸ ਨੇ 48 ਗੇਂਦਾਂ ਵਿੱਚ 11 ਚੌਕੇ ਤੇ 2 ਛੱਕੇ ਵੀ ਲਾਏ। ਜਵਾਬ 'ਚ ਦਿੱਲੀ ਦੀ ਟੀਮ ਨੇ 18.2 ਓਵਰਾਂ '6 ਵਿਕਟਾਂ ਦੇ ਨੁਕਸਾਨ 'ਤੇ ਮੈਚ ਜਿੱਤ ਲਿਆ। ਟੀਮ ਲਈ ਲਲਿਤ ਯਾਦਵ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਪਾਰੀਆਂ ਖੇਡੀਆਂ।


ਇਹ ਵੀ ਪੜ੍ਹੋ: ਕੁਝ ਹੀ ਸਕਿੰਟਾਂ 'ਚ ਬਰਫ਼ 'ਚ ਬਦਲਿਆ ਪਾਣੀ ਦਾ ਬੁਲਬੁਲਾ, ਵਾਇਰਲ ਵੀਡੀਓ ਨੇ ਲੋਕਾਂ ਨੂੰ ਕੀਤਾ ਹੈਰਾਨ