ਨਵੀਂ ਦਿੱਲੀ: ਯੂਐਨ ਦੀ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮੁਤਾਬਕ ਔਸਤਨ ਉਮਰ ਦੇ ਮਾਮਲੇ 'ਚ ਭਾਰਤ ਗੁਆਂਢੀ ਦੇਸ਼ਾਂ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਪਛੜਿਆ ਹੈ। ਏਸ਼ੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਜੀਵਨ ਸੰਭਾਵਨਾ ਦੇ ਪੱਧਰ ਦੀ ਗੱਲ ਕਰੀਏ ਤਾਂ ਪਹਿਲਾਂ ਅਸੀਂ ਵੇਖਾਂਗੇ ਕਿ ਜਾਪਾਨ 'ਚ ਔਸਤ ਉਮਰ 84.5 ਸਾਲ ਹੈ, ਜੋ ਵੱਡੇ ਦੇਸ਼ਾਂ ਵਿੱਚ ਸਭ ਤੋਂ ਉੱਤਮ ਹੈ।

ਭਾਰਤ ਦੀ ਮੌਜੂਦਾ ਸਥਿਤੀ ਜਿੱਥੇ ਇਸ ਵੇਲੇ ਹੈ, ਜਪਾਨ 1960 'ਚ ਹੀ ਉੱਥੇ ਪਹੁੰਚ ਗਿਆ ਸੀ। ਚੀਨ ਬਾਰੇ ਗੱਲ ਕਰੀਏ ਤਾਂ ਤੁਸੀਂ ਵੇਖੋਗੇ ਕਿ ਇਸ ਦੀ ਮੌਤ ਦਰ 76.7 ਸਾਲ ਹੈ ਤੇ ਭਾਰਤ ਦੀ ਮੌਜੂਦਾ ਮੌਤ ਦਰ ਸਾਲ 1990 ਵਿੱਚ ਚੀਨ ਨੇ ਹਾਸਲ ਕਰ ਲਈ ਸੀ।

ਜੇਕਰ ਅਸੀਂ ਭਾਰਤ ਵਿੱਚ ਪਿਛਲੇ ਦਹਾਕੇ ਦੀ ਜੀਵਨ ਸੰਭਾਵਨਾ ਦੇ ਪੱਧਰ 'ਤੇ ਨਜ਼ਰ ਮਾਰੀਏ ਤਾਂ ਇਸ ਵਿੱਚ ਸਿਰਫ 0.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਮਰਦਮਸ਼ੁਮਾਰੀ ਤੇ ਰਜਿਸਟਰਾਰ ਜਨਰਲ ਦਫਤਰ ਵੱਲੋਂ ਕੀਤੇ ਗਏ ਸੈਂਪਲ ਰਜਿਸਟ੍ਰੇਸ਼ਨ ਪ੍ਰਣਾਲੀ ਦੇ ਅੰਕੜਿਆਂ ਮੁਤਾਬਕ ਇਹ ਖੁਲਾਸਾ ਹੋਇਆ ਹੈ। ਚੰਗੀ ਖ਼ਬਰ ਇਹ ਹੈ ਕਿ 2014 ਤੇ 2018 ਦੇ ਵਿਚਕਾਰ ਇਹ 69.4 ਸਾਲ ਸੀ ਤੇ ਇਹ 1970-75 ਦੇ 49.7 ਸਾਲਾਂ ਦੀ ਉਮਰ ਦੀ ਤੁਲਨਾ ਵਿੱਚ ਬਹੁਤ ਵਧੀਆ ਕਿਹਾ ਜਾ ਸਕਦਾ ਹੈ।

ਉਧਰ, ਭਾਰਤ ਵਿੱਚ ਸ਼ਹਿਰੀ ਔਰਤਾਂ ਦੀ ਔਸਤ ਉਮਰ ਹਰ ਸੂਬੇ 'ਚ ਵਧੇਰੇ ਹੈ ਤੇ ਕੇਰਲਾ ਤੇ ਉਤਰਾਖੰਡ ਵਿਚ ਪੇਂਡੂ ਔਰਤਾਂ ਦੀ ਔਸਤਨ ਉਮਰ ਵਧੇਰੇ ਹੈ। ਸ਼ਹਿਰੀ ਔਰਤਾਂ ਲਈ ਦੇਸ਼ ਦੇ ਸਭ ਤੋਂ ਵਧੀਆ ਸ਼ਹਿਰ ਜੰਮੂ-ਕਸ਼ਮੀਰ ਹੈ ਜਿੱਥੇ ਉਮਰ 86.2 ਸਾਲ ਹੈ ਤੇ ਬਿਹਾਰ ਅਤੇ ਝਾਰਖੰਡ ਨੂੰ ਛੱਡ ਕੇ ਆਮ ਤੌਰ 'ਤੇ ਔਰਤਾਂ ਦੀ ਔਸਤ ਉਮਰ ਮਰਦਾਂ ਤੋਂ ਵੱਧ ਹੈ।

ਕੋਰੋਨਾ ਵੈਕਸੀਨ ਲਈ ਮਾਰੀਆਂ ਜਾਣਗੀਆਂ 5 ਲੱਖ ਤੋਂ ਜ਼ਿਆਦਾ ਸ਼ਾਰਕ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904