ਨਵੀਂ ਦਿੱਲੀ: ਜੰਗਲੀ ਜੀਵਣ ਮਾਹਰਾਂ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੇ ਉਤਪਾਦਨ ਲਈ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਕੋਵਿਡ-19 ਦੇ ਟੀਕੇ ਨਿਰਮਾਣ ਵਿੱਚ ਸਕੈਲਿਨ ਵਰਗੇ ਕੁਝ ਪਦਾਰਥ ਵਰਤੇ ਜਾਂਦੇ ਹਨ। ਸਕੈਲਿਨ ਯਾਨੀ ਕੁਦਰਤੀ ਤੇਲ ਸ਼ਾਰਕ ਦੇ ਲੀਵਰ ਵਿੱਚ ਬਣਦਾ ਹੈ।


ਕੋਵਿਡ ਟੀਕੇ ਲਈ 5 ਲੱਖ ਸ਼ਾਰਕ ਮਾਰੀਆਂ ਜਾਣਗੀਆਂ?

ਇਸ ਸਮੇਂ ਕੁਦਰਤੀ ਤੇਲ ਦੀ ਵਰਤੋਂ ਦਵਾਈ ਵਿੱਚ ਸਹਾਇਕ ਵਜੋਂ ਕੀਤੀ ਜਾਂਦੀ ਹੈ। ਇਹ ਸਟ੍ਰੌਂਗ ਇਮਿਊਨਿਟੀ ਪੈਦਾ ਕਰਕੇ ਵੈਕਸੀਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ। ਬ੍ਰਿਟਿਸ਼ ਫਾਰਮਾ ਕੰਪਨੀ ਗਲੈਕਸੋ ਸਮਿੱਥਕਲਾਈਨ (ਜੀਐਸਕੇ) ਇਸ ਸਮੇਂ ਫਲੂ ਟੀਕੇ ਬਣਾਉਣ ਲਈ ਸ਼ਾਰਕ ਸਕੈਲਿਨ ਦੀ ਵਰਤੋਂ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਮਈ ਵਿੱਚ ਕੋਰੋਨਾਵਾਇਰਸ ਟੀਕੇ ਵਿੱਚ ਸੰਭਾਵੀ ਵਰਤੋਂ ਲਈ ਇੱਕ ਅਰਬ ਖੁਰਾਕ ਸਕੈਲਿਨ ਬਣਾਏਗਾ। ਇੱਕ ਟਨ ਸਕੈਲਿਨ ਕੱਢਣ ਲਈ ਲਗਪਗ 3,000 ਸ਼ਾਰਕ ਦੀ ਜ਼ਰੂਰਤ ਹੋਏਗੀ।

ਅਮਰੀਕਾ ਦੇ ਕੈਲੀਫੋਰਨੀਆ ਦੀ ਸ਼ਾਰਕ ਅਲੀਅਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇ ਕੋਵਿਕ-19 ਵੈਕਸੀਨ ਦੀ ਇੱਕ ਡੋਜ਼ ਸ਼ਾਰਕ ਦੇ ਲੀਵਰ ਵਿੱਚ ਤੇਲ ਦੀ ਦਿੱਤੀ ਜਾਂਦੀ ਹੈ ਤਾਂ ਤਕਰੀਬਨ 2.5 ਲੱਖ ਸ਼ਾਰਕ ਮਾਰੀਆਂ ਜਾਣਗੀਆਂ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕਿੰਨੀ ਕੁ ਸਕੈਲਿਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇ ਲੋਕਾਂ ਨੂੰ ਦੋ ਖੁਰਾਕਾਂ ਦੀ ਜ਼ਰੂਰਤ ਹੈ ਤਾਂ 5 ਲੱਖ ਸ਼ਾਰਕ ਨੂੰ ਮਾਰਨਾ ਪਏਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904