ਨਵੀਂ ਦਿੱਲੀ: ਜੇਕਰ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਹੈ ਤਾਂ ਵਾਲਾਂ ਦਾ ਧਿਆਨ ਰੱਖਣਾ ਹੋਵੇਗਾ। ਕਈ ਵਾਰ ਜੈਨੇਟਿਕ ਕਾਰਨਾਂ ਕਰਕੇ ਤੇ ਕਈ ਵਾਰ ਹਾਰਮੋਨਲ ਬਦਲਾਵ ਕਰਕੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲੋਕ ਇਸਨੂੰ ਲੁਕਾਉਣ ਲਈ ਰੰਗ ਤੋਂ ਲੈ ਕੇ ਮਹਿੰਦੀ ਤੱਕ ਹਰ ਚੀਜ਼ ਦੀ ਵਰਤੋਂ ਕਰਦੇ ਹਨ। ਜਦੋਂ ਵੀ ਤੁਸੀਂ ਆਪਣੇ ਵਾਲਾਂ 'ਤੇ ਮਹਿੰਦੀ ਲਗਾਉਂਦੇ ਹੋ, ਇਸ 'ਚ ਕੁਝ ਚੀਜ਼ਾਂ ਜ਼ਰੂਰ ਮਿਲਾਓ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਣਗੇ।
ਇਸ ਤਰ੍ਹਾਂ ਮਹਿੰਦੀ ਤਿਆਰ ਕਰੋ: ਸਭ ਤੋਂ ਪਹਿਲਾਂ ਮਹਿੰਦੀ ਵਿਚ ਕਪੂਰ ਨੂੰ ਪਿਘਲਾਓ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਰਲਾਓ। ਕੁਝ ਸਮੇਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ। ਧਿਆਨ ਰਹੇ ਕਿ ਮਹਿੰਦੀ ਦਾ ਇਹ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਹੁਣ ਇਸ ਮਿਸ਼ਰਣ ਨੂੰ ਵਾਲਾਂ 'ਤੇ ਲਗਾਓ ਅਤੇ ਇਸ ਨੂੰ ਸੁੱਕਣ ਦਿਓ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਚਾਰ ਹਫ਼ਤਿਆਂ ਤੱਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿਚ ਸਿਰਫ ਇੱਕ ਵਾਰ ਕਰਨੀ ਹੈ।
ਚਿੱਟੇ ਵਾਲਾਂ ਦੇ ਹੋਰ ਉਪਾਅ:
- ਸਰਦੀਆਂ ਵਿਚ ਮਹਿੰਦੀ ਲਗਾਉਂਦੇ ਹੋ ਤਾਂ ਮਹਿੰਦੀ ਦੇ ਪੇਸਟ ਵਿਚ ਕੁਝ ਲੌਂਗ ਪਾਓ. ਇਹ ਤੁਹਾਨੂੰ ਠੰਢ ਤੋਂ ਬਚਾਏਗਾ।
- ਮਹਿੰਦੀ ਦੇ ਪਾਊਡਰ ਵਿਚ ਸੰਤਰੇ ਦਾ ਰਸ ਮਿਲਾਓ ਅਤੇ ਇਸ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।
- ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਤੌਰ 'ਤੇ ਬਦਲਣ ਲਈ ਦਹੀਂ ਦੀ ਵਰਤੋਂ ਕਰੋ। ਇਸਦੇ ਲਈ ਮਹਿੰਦੀ ਅਤੇ ਦਹੀਂ ਦੀ ਬਰਾਬਰ ਮਾਤਰਾ ਮਿਲਾ ਕੇ ਇੱਕ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਵਾਲਾਂ ਵਿੱਚ ਲਗਾਓ।
- ਚਿੱਟੇ ਹੋ ਰਹੇ ਵਾਲਾਂ ਲਈ ਕਰੀ ਪੱਤਾ ਬਹੁਤ ਚੰਗਾ ਹੈ। ਨਹਾਉਣ ਤੋਂ ਪਹਿਲਾਂ ਕਰੀ ਪੱਤੇ ਨਹਾਉਣ ਵਾਲੇ ਪਾਣੀ ਵਿਚ ਛੱਡ ਦਿਓ ਅਤੇ ਇੱਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਹਿੰਦੀ 'ਚ ਕਪੂਰ ਪਾ ਕੇ ਲਗਾਉਣ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਹੁੰਦੀ ਹੈ ਦੂਰ, ਜਾਣੋ ਵਰਤਣ ਦਾ ਤਰੀਕਾ
ਏਬੀਪੀ ਸਾਂਝਾ
Updated at:
26 Aug 2020 07:07 PM (IST)
ਜੇ ਤੁਸੀਂ ਚਿੱਟੇ ਵਾਲਾਂ ਨੂੰ ਰੰਗਣ ਜਾਂ ਕੰਡੀਸ਼ਨਿੰਗ ਲਈ ਮਹਿੰਦੀ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੇ ਲਈ ਮਹਿੰਦੀ ਲਗਾਉਣ ਦਾ ਸਹੀ ਤਰੀਕਾ ਜਾਣਨਾ ਬੇਹੱਦ ਜ਼ਰੂਰੀ ਹੈ। ਮਹਿੰਦੀ ਵਿਚ ਕਪੂਰ ਲਗਾਉਣ ਨਾਲ ਵਾਲਾਂ ਦੀ ਚਿੱਟੇ ਦੀ ਸਮੱਸਿਆ ਦੂਰ ਹੁੰਦੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -