ਫੇਸਬੁੱਕ ਦੀ ਮਾਲਕੀਅਤ ਵਾਲੀ ਐਪ ਵਟਸਐਪ ਦੇ ਵਿਸ਼ਵ ਭਰ ਵਿੱਚ ਲੱਖਾਂ ਯੂਜ਼ਰਸ ਹਨ। ਇਸ ਐਪ ਦੇ ਬਹੁਤ ਸਾਰੇ ਯੂਜ਼ਰਸ ਇਸ ਲਈ ਵੀ ਹਨ ਕਿਉਂਕਿ ਇਹ ਉਨ੍ਹਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਹੈ। ਇਸ 'ਚ ਨਵੇਂ ਫ਼ੀਚਰ ਉਪਲਬਧ ਹਨ। ਹਾਲ ਹੀ 'ਚ ਇਕ ਟੂਲ ਵਟਸਐਪ ਐਂਡਰਾਇਡ ਬੀਟਾ ਦੇ ਲੇਟੈਸਟ ਵਰਜਨ 'ਚ ਦੇਖਿਆ ਗਿਆ ਹੈ, ਜੋ ਉਪਭੋਗਤਾਵਾਂ ਦੀ ਸਟੋਰੇਜ ਸਮੱਸਿਆ ਨੂੰ ਹੱਲ ਕਰੇਗਾ।

WAbetainfo ਅਨੁਸਾਰ WhatsApp ਦੇ ਇਸ ਫੀਚਰ ਦੇ ਜ਼ਰੀਏ ਯੂਜ਼ਰ ਆਪਣੇ ਫੋਨ ਵਿੱਚ ਸਟੋਰੇਜ ਨੂੰ ਅਨੁਕੂਲ ਬਣਾ ਸਕਣਗੇ। ਇਸ ਫੀਚਰ ਦੇ ਜ਼ਰੀਏ ਯੂਜ਼ਰਸ ਸਪੇਸ ਵਧਾ ਸਕਣਗੇ। ਸਿਰਫ ਇਹ ਹੀ ਨਹੀਂ, ਤੁਹਾਨੂੰ ਫਾਰਵਰਡ ਤੇ ਲਾਰਜ ਫਾਈਲਸ ਲਈ ਫਿਲਟਰ ਦੀ ਸਰਚ ਕਰਨ ਦੀ ਸਹੂਲਤ ਵੀ ਮਿਲੇਗੀ। ਰਿਪੋਰਟ ਅਨੁਸਾਰ ਵਟਸਐਪ ਹੁਣ ਸਟੋਰੇਜ ਨੂੰ ਕਲੀਨ ਕਰਨ ਲਈ ਵੀ ਸਜੈਸਟ ਕਰੇਗਾ। ਯੂਜ਼ਰ ਕੋਲ ਰੀਵਿਊ ਦਾ ਆਪਸ਼ਨ ਵੀ ਹੋਵੇਗਾ ਤੇ ਉਹ ਗੈਰ-ਜ਼ਰੂਰੀ ਫਾਈਲਾਂ ਨੂੰ ਡਿਲੀਟ ਕਰ ਸਕਣਗੇ।

ਔਰਤ ਸਣੇ ਦੋ ਲੋਕ 3 ਲੱਖ ਦੀ ਜਾਅਲੀ ਕਰੰਸੀ ਨਾਲ ਕਾਬੂ

ਉੱਥੇ ਹੀ ਦੂਜੀ ਲਾਈਨ 'ਚ 'ਫਾਰਵਰਡ ਫਾਈਲਸ' ਹੋਣਗੀਆਂ, ਜਿਸ 'ਚ ਇਹ ਜਾਣਕਾਰੀ ਹੋਵੇਗੀ ਕਿ ਇਹ ਫਾਈਲਸ ਕਿੰਨੀ ਸਟੋਰੇਜ ਦੀ ਵਰਤੋਂ ਕਰ ਰਹੀਆਂ ਹਨ। ਤੀਜੀ ਲਾਈਨ ਵਿੱਚ ਵੱਡੀਆਂ ਫਾਈਲਾਂ ਅਤੇ ਉਨ੍ਹਾਂ ਦੀ ਸਟੋਰੇਜ ਬਾਰੇ ਜਾਣਕਾਰੀ ਦਿੱਤੀ ਜਾਏਗੀ। ਪੁਰਾਣੇ ਫ਼ੀਚਰ ਨਵੇਂ ਟੂਲ ਦੇ ਨਾਲ ਵੀ ਉਪਲਬਧ ਹੋਣਗੇ, ਜਿਸ ਦੇ ਵਲੋਂ ਯੂਜ਼ਰ ਹਰ ਚੈਟ ਵਿੱਚ ਵਰਤੇ ਜਾਣ ਵਾਲੇ ਸਟੋਰੇਜ ਨੂੰ ਟਰੈਕ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਵਟਸਐਪ ਕਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ। ਇਸ ਵਿੱਚ UIਇਮਪਰੋਵਮੈਂਟ, ਗਰੁੱਪ ਕਾਲਸ ਲਈ ਵੱਖਰੇ ਰਿੰਗਟੋਨ ਤੇ ਕੈਮਰਾ ਸ਼ੌਰਟਕਟ ਦੀ ਵਾਪਸੀ ਸ਼ਾਮਲ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ