ਅੱਜ ਕੱਲ ਵੱਡੀ ਗਿਣਤੀ ਵਿੱਚ ਲੋਕ ਵਾਲਾਂ ਦੇ ਡਿੱਗਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਖ਼ਾਸਕਰ ਵਾਲਾਂ ਦੇ ਜ਼ਿਆਦਾ ਡਿੱਗਣ ਕਾਰਨ ਪੁਰਸ਼ ਗੰਜੇਪਨ ਦਾ ਸਾਹਮਣਾ ਕਰ ਰਹੇ ਹਨ। ਵਾਲ ਡਿੱਗਣ ਦੇ ਪਿੱਛੇ ਦੋ ਵੱਡੇ ਕਾਰਨ ਹਨ। ਇਕ ਹਾਰਮੋਨਲ ਖਰਾਬੀ ਅਤੇ ਦੂਜੀ ਹੈ ਆਇਰਨ ਦੀ ਘਾਟ।

ਵਾਲ ਇਕ ਪ੍ਰੋਟੀਨ ਤੋਂ ਬਣੇ ਹੁੰਦੇ ਹਨ ਜਿਸ ਨੂੰ ਕੇਰਟਿਨ ਕਹਿੰਦੇ ਹਨ। ਪ੍ਰੋਟੀਨ ਦੀ ਘਾਟ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਵੀ ਵਧਾਉਂਦੀ ਹੈ। ਇਸ ਤੋਂ ਇਲਾਵਾ ਮਾਨਸਿਕ ਦਬਾਅ, ਜ਼ਿਆਦਾ ਕੰਮ, ਨੀਂਦ ਦੀ ਘਾਟ, ਪਾਚਨ ਸਮੱਸਿਆਵਾਂ, ਨਹਾਉਣ ਜਾਂ ਪੀਣ ਲਈ ਦੂਸ਼ਿਤ ਪਾਣੀ ਦੀ ਵਰਤੋਂ ਕਰਨਾ ਵੀ ਮੁੱਖ ਕਾਰਨ ਹੋ ਸਕਦੇ ਹਨ।

ਸਰਜਰੀ, ਕੈਮੀਕਲ ਵਾਲੇ ਸ਼ੈਂਪੂ, ਰੰਗ, ਡ੍ਰਾਇਅਰ ਮਸ਼ੀਨ ਦੀ ਵਰਤੋਂ ਨਾਲ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਪੈਦਾ ਹੁੰਦੀ ਹੈ। ਜੇ ਤੁਸੀਂ ਗੰਜੇਪਨ ਦਾ ਸ਼ਿਕਾਰ ਹੋ, ਤਾਂ ਡਾਕਟਰ ਨੂੰ ਮਿਲਣਾ ਵਧੀਆ ਰਹੇਗਾ। ਪਰ ਇਸ ਤੋਂ ਇਲਾਵਾ, ਲੱਛਣ ਦੀ ਪਛਾਣ ਆਪਣੇ ਆਪ ਕਰ ਕੇ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ।

ਉਪਾਅ:

ਪੌਸ਼ਟਿਕ ਖੁਰਾਕ ਦੀ ਵਰਤੋਂ ਵਾਲਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਸੰਤੁਲਿਤ ਖੁਰਾਕ ਮੁਢਲੇ ਮਹੱਤਵ ਦੀ ਹੁੰਦੀ ਹੈ। ਤੁਹਾਡੀ ਖੁਰਾਕ ਕਾਰਬੋਹਾਈਡਰੇਟ ਦੀ ਘੱਟ ਅਤੇ ਫਲਾਂ, ਸਬਜ਼ੀਆਂ ਦੀ ਵਧੇਰੇ ਹੋਣੀ ਚਾਹੀਦੀ ਹੈ। ਪਰ ਪ੍ਰੋਟੀਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੇ ਲਈ ਮੀਟ, ਚਿਕਨ,ਆਂਡੇ, ਸੁੱਕੇ ਫਲਾਂ ਨੂੰ ਖੁਰਾਕ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਕਾਰਨ ਜ਼ਿੰਕ, ਆਇਰਨ ਅਤੇ ਆਇਓਡੀਨ ਪ੍ਰਾਪਤ ਕੀਤੇ ਜਾ ਸਕਦੇ ਹਨ।