How To Apply Perfume: ਤੁਹਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਦਿਨ 'ਚ ਤਿੰਨ ਤੋਂ ਚਾਰ ਵਾਰ ਪਰਫਿਊਮ ਦੀ ਵਰਤੋਂ ਕਰਨ ਨਾਲ ਵੀ ਇਸ ਦੀ ਖੁਸ਼ਬੂ ਤੁਹਾਡੇ ਸਰੀਰ ਤੋਂ ਦੂਰ ਚਲੀ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਕੀ ਤੁਸੀਂ ਇਸ ਬਾਰੇ ਜਾਣਦੇ ਹੋ? ਅਸਲ 'ਚ ਪਰਫਿਊਮ ਦੇ ਸਹੀ ਤਰੀਕੇ ਨਾਲ ਵਰਤੋਂ ਨਾ ਕਰਨ ਕਰਕੇ ਅਜਿਹਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਪਰਫਿਊਮ ਦੀ ਵਰਤੋਂ ਕਰਨ ਦਾ ਤਰੀਕਾ ਦੱਸਾਂਗੇ, ਜਿਸ ਨਾਲ ਇਸ ਦੀ ਖੁਸ਼ਬੂ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਲੋਕ ਆਪਣੇ ਸਰੀਰ ਦੀ ਬਦਬੂ ਨੂੰ ਦੂਰ ਕਰਨ ਲਈ ਪਰਫਿਊਮ ਲਗਾਉਂਦੇ ਹਨ ਜਾਂ ਕਈ ਲੋਕ ਇਸ ਦੇ ਸ਼ੌਕੀਨ ਵੀ ਹੁੰਦੇ ਹਨ। ਆਓ ਜਾਣਦੇ ਹਾਂ ਪਰਫਿਊਮ ਦੀ ਵਰਤੋਂ ਕਿਵੇਂ ਕਰੀਏ?

ਪਰਫਿਊਮ ਨੂੰ ਤੁਸੀਂ ਪਲੱਸ ਪੁਆਇੰਟ 'ਤੇ ਲਗਾ ਸਕਦੇ ਹੋ। ਇਹ ਉਹ ਪੁਆਇੰਟ ਹਨ, ਜਿੱਥੇ ਖੂਨ ਦੀਆਂ ਨਾੜੀਆਂ ਤੁਹਾਡੀ ਚਮੜੀ ਦੇ ਸਭ ਤੋਂ ਨੇੜੇ ਹੁੰਦੀਆਂ ਹਨ, ਜਿਵੇਂ ਕਿ ਗੁੱਟ, ਕੂਹਣੀ, ਗੋਡਿਆਂ ਦੇ ਪਿੱਛੇ, ਕਲੀਵੇਜ ਤੇ ਗਰਦਨ। ਡੈਬ ਜਾਂ ਹਲਕਾ ਸਪ੍ਰੇਅ ਕਰਨ 'ਚ ਸਾਵਧਾਨੀ ਵਰਤੋਂ। ਇਸ ਦੇ ਨਾਲ ਹੀ ਆਪਣੇ ਗੁੱਟ ਨੂੰ ਆਪਸ 'ਚ ਨਾ ਰਗੜੋ। ਅਜਿਹਾ ਕਰਨ ਨਾਲ ਇਸ ਦੀ ਖੁਸ਼ਬੂ ਘੱਟ ਜਾਵੇਗੀ।

ਪਰਫਿਊਮ ਦੀ ਕਦੇ ਵੀ ਡ੍ਰਾਈ ਸਕਿੱਨ 'ਤੇ ਵਰਤੋਂ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਵੀ ਇਸ ਦਾ ਅਸਰ ਜਲਦੀ ਖਤਮ ਹੋ ਜਾਂਦਾ ਹੈ। ਇਸ ਲਈ ਪਰਫਿਊਮ ਲਗਾਉਣ ਤੋਂ ਪਹਿਲਾਂ ਉਸ ਜਗ੍ਹਾ ਨੂੰ ਜ਼ਰੂਰ ਮੋਇਸਚਰਾਈਜ਼ ਕਰ ਲਓ।

ਪਰਫਿਊਮ ਨੂੰ ਹਮੇਸ਼ਾ ਕੱਪੜਿਆਂ 'ਤੇ ਲਗਾਓ, ਇਸ ਦੀ ਖੁਸ਼ਬੂ ਲੰਬੇ ਸਮੇਂ ਤੱਕ ਬਣੀ ਰਹੇਗੀ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਇਸ ਨਾਲ ਕੱਪੜੇ ਖਰਾਬ ਹੋਣ ਦੀ ਵੀ ਸੰਭਾਵਨਾ ਵੀ ਰਹਿੰਦੀ ਹੈ।

ਪਰਫਿਊਮ ਦੀ ਵਰਤੋਂ ਕਰਦੇ ਸਮੇਂ ਲੇਅਰਿੰਗ ਦਾ ਧਿਆਨ ਰੱਖੋ। ਮਤਲਬ ਤੁਸੀਂ ਇੱਕ ਹੀ ਖੁਸ਼ਬੂ ਵਾਲੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰੋ।

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।