Relationship Tips: ਨਵੇਂ-ਨਵੇਂ ਰਿਸ਼ਤੇ 'ਚ ਆਉਣ 'ਤੇ ਕਪਲਸ ਵੱਖ-ਵੱਖ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਸਜਾਉਂਦੇ ਹਨ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਇਹ ਰਿਸ਼ਤਾ ਹਮੇਸ਼ਾ ਪਿਆਰ ਨਾਲ ਅੱਗੇ ਵਧੇ ਤੇ ਲੜਾਈ-ਝਗੜੇ ਨਾ ਹੋਣ। ਜਦੋਂ ਪਿਆਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਹਰ ਪਾਸੇ ਸਿਰਫ਼ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ, ਪਰ ਇੱਥੇ ਤਕ ਦਾ ਰਸਤਾ ਆਸਾਨ ਨਹੀਂ ਹੁੰਦਾ। ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ 'ਚ ਕੁਝ ਖ਼ਾਸ ਚੀਜ਼ਾਂ ਨੋਟਿਸ ਕਰਦੇ ਹਨ। ਇਹ ਚੀਜ਼ਾਂ ਹੋਣ 'ਤੇ ਹੀ ਉਹ ਆਪਣੇ ਪਾਰਟਨਰ ਵਜੋਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਆਓ ਜਾਣਦੇ ਹਾਂ ਲੜਕੀਆਂ ਬਾਰੇ ਕਿਹੜੀਆਂ ਗੱਲਾਂ ਦਾ ਲੜਕੇ ਧਿਆਨ ਰੱਖਦੇ ਹਨ?


ਕੁੜੀ ਦਾ ਸੁਭਾਅ - ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਦੇ ਸੁਭਾਅ ਉੱਤੇ ਬਹੁਤ ਧਿਆਨ ਦਿੰਦੇ ਹਨ। ਉਹ ਵੇਖਦੇ ਹਨ ਕਿ ਕੁੜੀ ਬਹੁਤ ਜ਼ਿਆਦਾ ਸਿੱਧੀ, ਬਹੁਤ ਤੇਜ਼ ਜਾਂ ਬਹੁਤ ਗੁੱਸੇ ਵਾਲੀ ਤਾਂ ਨਹੀਂ ਹੈ। ਲੜਕਿਆਂ ਨੂੰ ਉਹ ਕੁੜੀਆਂ ਪਸੰਦ ਨਹੀਂ ਹੁੰਦੀਆਂ ਜੋ ਹਰ ਗੱਲ 'ਤੇ ਗੁੱਸਾ ਵਿਖਾਉਂਦੀਆਂ ਹਨ। ਇਸ ਲਈ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਉਹ ਕੁੜੀ ਦਾ ਸੁਭਾਅ ਜਾਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।


ਗੱਲ ਕਰਨ ਦਾ ਸਟਾਈਲ - ਹਰ ਲੜਕਾ ਚਾਹੁੰਦਾ ਹੈ ਕਿ ਜਿਹੜੀ ਕੁੜੀ ਉਸ ਦੀ ਪਾਰਟਨਰ ਹੈ, ਉਸ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਹੋਵੇ। ਜਦੋਂ ਵੀ ਉਹ ਕਿਸੇ ਨਾਲ ਗੱਲ ਕਰੇ ਤਾਂ ਚੰਗੀ ਤਰ੍ਹਾਂ ਰਿਸਪੌਂਸ ਕਰੇ ਤੇ ਮਿੱਠਾ ਬੋਲੋ। ਉਸ ਦੀ ਆਵਾਜ਼ ਵਧੀਆ ਹੋਵੇ, ਜਦੋਂ ਵੀ ਉਹ ਆਪਣੇ ਸਾਥੀ ਨਾਲ ਕਿਤੇ ਜਾਵੇ ਤਾਂ ਲੋਕ ਉਸ ਨਾਲ ਗੱਲ ਕਰਨਾ ਪਸੰਦ ਕਰਨ।


ਆਦਤਾਂ ਵੱਲ ਦਿੰਦੇ ਹਾਂ ਧਿਆਨ - ਹੋ ਸਕਦਾ ਹੈ ਕਿ ਸਾਡੀਆਂ ਕੁਝ ਆਦਤਾਂ ਚੰਗੀਆਂ ਹੋਣ ਪਰ ਉਹੀ ਆਦਤਾਂ ਦੂਜੇ ਵਿਅਕਤੀ ਦੀ ਨਜ਼ਰ 'ਚ ਗਲਤ ਵੀ ਹੋ ਸਕਦੀਆਂ ਹਨ। ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਪਸੰਦ ਕਰਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਉਸ ਦੀਆਂ ਆਦਤਾਂ ਨੂੰ ਵੇਖਦਾ ਹੈ। ਉਸ ਦੀਆਂ ਆਦਤਾਂ ਚੰਗੀਆਂ ਹੋਣ ਜਾਂ ਮਾੜੀਆਂ, ਇਸ ਗੱਲ ਦਾ ਧਿਆਨ ਰੱਖ ਕੇ ਹੀ ਉਹ ਗੱਲ ਨੂੰ ਅੱਗੇ ਲਿਜਾਣ ਬਾਰੇ ਸੋਚਦਾ ਹੈ।


ਡ੍ਰੈਸਿੰਗ ਸੈਂਸ ਵੀ ਹੈ ਜ਼ਰੂਰੀ - ਅੱਜ ਦੇ ਸਮੇਂ 'ਚ ਹਰ ਲੜਕਾ ਚਾਹੁੰਦਾ ਹੈ ਕਿ ਉਸ ਦੇ ਹੋਣ ਵਾਲੇ ਪਾਰਟਨਰ ਦੀ ਡ੍ਰੈਸਿੰਗ ਸੈਂਸ ਬਹੁਤ ਵਧੀਆ ਹੋਵੇ। ਉਹ ਆਪਣੇ ਆਪ ਨੂੰ ਸਟਾਈਲਿਸ਼ ਤਰੀਕੇ ਨਾਲ ਕੈਰੀ ਕਰੇ। ਉਹ ਜੋ ਵੀ ਡ੍ਰੈਸ ਪਾਵੇ, ਉਸ 'ਚ ਉਹ ਚੰਗੀ ਲੱਗੇ ਅਤੇ ਉਸ ਦੇ ਕੱਪੜਿਆਂ ਦੀ ਚੋਣ ਵੀ ਵਧੀਆ ਹੋਣੀ ਚਾਹੀਦੀ ਹੈ।



ਇਹ ਵੀ ਪੜ੍ਹੋ: Punjab Election: ਵੋਟਾਂ ਪੈਂਦਿਆਂ ਹੀ ਨਵਜੋਤ ਸਿੱਧੂ ਨੂੰ ਝਟਕਾ, ਨਤੀਜੇ ਮਾੜੇ ਆਏ ਤਾਂ ਵਧਣਗੀਆਂ ਮੁਸ਼ਕਲਾਂ