ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੈਨੇਡਾ ਤੇ ਅਮਰੀਕਾ ’ਚ ਆਪਣੇ ਆਰਗੈਨਿਕ ਸਕਿੱਨ-ਕੇਅਰ ਉਤਪਾਦਾਂ ਲਈ ਪ੍ਰਸਿੱਧ ਕੰਪਨੀ ‘ਰੀਫ਼੍ਰੈਸ਼ ਬੋਟੈਨੀਕਲਜ਼’ ਹੁਣ ਭਾਰਤ ’ਚ ਵੀ ਲਾਂਚ ਹੋਣ ਜਾ ਰਹੀ ਹੈ। ਕੈਨੇਡਾ ’ਚ ਇਸ ਦੀ ਸ਼ੁਰੂਆਤ ਇੱਕ ਪੰਜਾਬੀ ਉੱਦਮੀ ਜਗਵੀਰ ਸਿੰਘ ਨੇ ਸਾਲ 2017 ’ਚ ਕੀਤੀ ਸੀ, ਜੋ ਇਸ ਕੰਪਨੀ ਦੇ ਸੀਈਓ ਵੀ ਹਨ।


ਇਸ ਕੰਪਨੀ ਦੇ ਕੁਦਰਤੀ ਤੇ ਆਰਗੈਨਿਕ ਉਤਪਾਦ ਕੈਨੇਡਾ ਤੇ ਅਮਰੀਕਾ ਦੇ ਬਾਜ਼ਾਰਾਂ ’ਚ ਬਹੁਤ ਪਸੰਦ ਕੀਤੇ ਜਾਂਦੇ ਹਨ। ਇਹ ਕੰਪਨੀ ਬਾਕਾਇਦਾ ਵਿਗਿਆਨਕ ਤੌਰ ਉੱਤੇ ਸਿੱਧ ਫ਼ਾਰਮੂਲਿਆਂ ਦੇ ਆਧਾਰ ਉੱਤੇ ਆਪਣੇ ਉਤਪਾਦ ਤਿਆਰ ਕਰਦੀ ਹੈ। ‘ਇੰਡੀਅਨ ਰੀਟੇਲਰ’ ਵੱਲੋਂ ਪ੍ਰਕਾਸ਼ਿਤ ਵੈਸ਼ਨਵੀ ਗੁਪਤਾ ਦੀ ਰਿਪੋਰਟ ਅਨੁਸਾਰ ‘ਰੀਫ਼੍ਰੈਸ਼ ਬੋਟੈਨੀਕਲਜ਼’ ਦੇ ਉਤਪਾਦ ਐਂਟੀ-ਆਕਸੀਡੈਂਟ ਤੇ ਵਿਟਾਮਿਨ ਸਪੋਰਟ ਨਾਲ ਪੈਕ ਕੀਤੇ ਜਾਂਦੇ ਹਨ ਤੇ ਚਮੜੀ ਦੀਆਂ ਸਮੱਸਿਆਵਾਂ ਤੁਰੰਤ ਦੂਰ ਕਰਦੇ ਹਨ।




ਇਨ੍ਹਾਂ ਉਤਪਾਦਾਂ ਦੇ ਖ਼ਾਸ ਤੌਰ ਉੱਤੇ ਵਧੇਰੇ ਨਾਜ਼ੁਕ ਕਿਸਮ ਦੀ ਚਮੜੀ ਲਈ ਲਾਹੇਵੰਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਕੰਪਨੀ ਦੇ ਉਤਪਾਦ ਔਰਤਾਂ ਤੇ ਮਰਦਾਂ ਦੋਵਾਂ ਦੀ ਚਮੜੀ ਦੀ ਸੰਭਾਲ ਲਈ ਹਨ। ਇਸ ਕੈਨੇਡੀਅਨ ਕੰਪਨੀ ਦੇ ਉਤਪਾਦ ਸਮੁੱਚੇ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਦੇ ਪ੍ਰਚੂਨ ਸ਼ਾਪਿੰਗ ਮਾੱਲਜ਼ ਅਤੇ ਐਮੇਜ਼ੌਨ, ਫ਼ਲਿੱਪਕਾਰਟ, ਨਾਇਕਾ, ਸਮਿੱਟਨ ਜਿਹੇ ਈ-ਕਾਮਰਸ ਪਲੇਟਫ਼ਾਰਮਜ਼ ਦੇ ਨਾਲ-ਨਾਲ ਕੰਪਨੀ ਦੀ ਵੈੰਬਸਾਈਟ ਉੱਤੇ ਉਪਲਬਧ ਹੋਣਗੇ।


ਜਗਵੀਰ ਸਿੰਘ ਹੁਰਾਂ ਭਾਰਤ ’ਚ ਆਪਣੇ ਉਤਪਾਦਾਂ ਦੀ ਲਾਂਚਿੰਗ ਦਾ ਐਲਾਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਆਰਗੈਨਿਕ ਸਕਿੰਨ-ਕੇਅਰ ਦਾ ਬਾਜ਼ਾਰ ਨਿਰੰਤਰ ਵਿਕਸਤ ਹੋ ਰਿਹਾ ਹੈ ਤੇ ਉਹ ਭਾਰਤੀ ਬਾਜ਼ਾਰ ਵਿੱਚ ਆਪਣਾ ਬ੍ਰਾਂਡ ਉਤਾਰਨ ਲਈ ਬਹੁਤ ਉਤਸ਼ਾਹਿਤ ਹਨ।


ਜਗਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਰਗੈਨਿਕ ਉਤਪਾਦਾਂ ਵਿੱਚ ਪੈਰਾਬੈਨਸ, ਗਲਟੇਨ, ਪੈਟਰੋਲ ਬਾਇ-ਪ੍ਰੋਡਕਟਸ, ਜਾਨਵਰਾਂ ਦੀ ਚਰਬੀ ਦੀ ਮਾਤਰਾ, ਬਨਾਵਟੀ ਤੇਲ, ਅਲਕੋਹਲ ਤੇ ਖ਼ੁਸ਼ਬੋਆਂ ਦਾ ਕੋਈ ਅੰਸ਼ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ‘ਰੀਫ਼੍ਰੈਸ਼ ਬੋਟੈਨੀਕਲਜ਼’ ਦੇ ਉਤਪਾਦ ਵਿਟਾਮਿਨ ਅਤੇ ਐਂਟੀਆਕਸੀਡੈਂਟ ਸਪੋਰਟ ਨਾਲ ਭਰਪੂਰ ਹੁੰਦੇ ਹਨ; ਜਿਨ੍ਹਾਂ ਨਾਲ ਚਮੜੀ ਆਪਣੀ ਅਸਲ ਹਾਲਤ ਵਿੱਚ ਬਹੁਤ ਛੇਤੀ ਪਰਤ ਆਉਦੀ ਹੈ।


ਇਹ ਵੀ ਪੜ੍ਹੋ: Election Rallies Without Masks: ਆਖਰ ਚੋਣ ਰੈਲੀਆਂ ’ਚ ਮਾਸਕ ਜ਼ਰੂਰੀ ਕਿਉਂ ਨਹੀਂ? ਹਾਈਕੋਰਟ ਵੱਲੋਂ ਕੇਂਦਰ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904