Benefits Of Chocolate Face Mask : ਚਾਕਲੇਟ ਨਾ ਸਿਰਫ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ ਬਲਕਿ ਚਮੜੀ 'ਤੇ ਚਮਕ ਲਿਆਉਣ ਅਤੇ ਇਸ ਨੂੰ ਬੇਦਾਗ ਰੱਖਣ ਵਿਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਵੀ ਮੌਨਸੂਨ ਦੇ ਮੌਸਮ 'ਚ ਆਪਣੀ ਚਮੜੀ ਦੀ ਵਾਧੂ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਚਾਕਲੇਟ ਫੇਸ ਮਾਸਕ ਦੀ ਵਰਤੋਂ ਕਰ ਸਕਦੇ ਹੋ। ਜੋ ਤੁਹਾਨੂੰ ਕਾਫੀ ਫਾਇਦੇਮੰਦ ਰਹੇਗੀ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਚਾਕਲੇਟ ਦੇ ਇਹ ਵੱਖ-ਵੱਖ ਮਾਸਕ ਤੁਸੀਂ ਘਰ 'ਤੇ ਹੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦੇ ਤਰੀਕੇ ਅਤੇ ਉਨ੍ਹਾਂ ਦੇ ਫਾਇਦਿਆਂ ਬਾਰੇ।
ਚਾਕਲੇਟ ਅਤੇ ਕੇਲਾ
ਇਸ ਮਾਸਕ ਨੂੰ ਤਿਆਰ ਕਰਨ ਲਈ, ਤੁਹਾਨੂੰ ਚਾਕਲੇਟ, ਕੇਲਾ, ਸਟ੍ਰਾਬੇਰੀ ਅਤੇ ਤਰਬੂਜ ਦੀ ਜ਼ਰੂਰਤ ਹੋਏਗੀ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ। ਤੁਸੀਂ ਇਸ ਮਾਸਕ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।
ਕੌਫੀ ਪਾਊਡਰ ਅਤੇ ਦਹੀਂ
ਕੋਕੋ ਪਾਊਡਰ, ਕੌਫੀ ਪਾਊਡਰ, ਦਹੀਂ ਅਤੇ ਨਾਰੀਅਲ ਦਾ ਦੁੱਧ ਲਓ। ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਾਸਕ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। 20 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਤੁਸੀਂ ਇਸ ਮਾਸਕ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾ ਸਕਦੇ ਹੋ।
ਕੋਕੋ ਪਾਊਡਰ ਅਤੇ ਸ਼ਹਿਦ
ਕੋਕੋ ਪਾਊਡਰ, ਸ਼ਹਿਦ ਅਤੇ ਬ੍ਰਾਊਨ ਸ਼ੂਗਰ ਨੂੰ ਮਿਲਾ ਕੇ ਗਾੜ੍ਹਾ ਮਿਸ਼ਰਣ ਤਿਆਰ ਕਰੋ। ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨੂੰ ਸੁੱਕਣ ਤੱਕ ਛੱਡ ਦਿਓ। ਹੁਣ ਇਸ ਨੂੰ ਛਿੱਲ ਕੇ ਆਸਾਨੀ ਨਾਲ ਕੱਢ ਲਓ। ਹੁਣ ਪਾਣੀ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਹ ਮਾਸਕ ਡੈੱਡ ਸਕਿਨ ਨੂੰ ਹਟਾਉਣ ਵਿੱਚ ਮਦਦ ਕਰੇਗਾ।