ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਸੁਪਰਸਟਾਰਜ਼ ਵਿੱਚੋਂ ਇੱਕ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਖੂਬ ਸੁਣਿਆ ਜਾਂਦਾ ਹੈ। ਗਰੇਵਾਲ ਦੀ ਸੋਸ਼ਲ ਮੀਡੀਆ ;ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। 


ਸੰਜੇ ਦੱਤ ਨੂੰ ਮਿਲੇ ਗਿੱਪੀ ਗਰੇਵਾਲ
ਹਾਲ ਹੀ `ਚ ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਦਰਅਸਲ ਪਿਛਲੇ ਦਿਨੀਂ ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਖਲਨਾਇਕ ਯਾਨਿ ਸੰਜੇ ਦੱਤ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਡਲਜ਼ ;ਤੇ ਸ਼ੇਅਰ ਕੀਤੀਆਂ। ਦੇਖੋ ਤਸਵੀਰਾਂ:









ਸੰਜੇ ਦੱਤ ਨੂੰ ਮਿਲ ਕੇ ਗਿੱਪੀ ਗਰੇਵਾਲ ਕਾਫ਼ੀ ਖੁਸ਼ ਨਜ਼ਰ ਆ ਰਹੇ ਸੀ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸੰਜੇ ਦੱਤ ਨਾਲ ਫੋਟੋ ਸ਼ੇਅਰ ਕੀਤੀ। ਕੈਪਸ਼ਨ `ਚ ਉਨ੍ਹਾਂ ਨੇ ਲਿਖਿਆ, "ਜਿਵੇਂ ਦਾ ਸੰਜੇ ਭਾਜੀ ਬਾਰੇ ਸੁਣਿਆ ਸੀ ਉਹ ਬਿਲਕੁਲ ਉਵੇਂ ਦੇ ਹਨ। ਉਨ੍ਹਾਂ ਦੀ ਦਰਿਆਦਿਲੀ ਬਾਰੇ ਸਾਰੀ ਦੁਨੀਆ ਜਾਣਦੀ ਆ, ਹੁਣ ਦੇਖ ਵੀ ਲਿਆ। ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਦਿਲ `ਚ ਪੰਜਾਬ ਤੇ ਪੰਜਾਬੀਅਤ ਲਈ ਪਿਆਰ ਤੇ ਇੱਜ਼ਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਡੇ ਛੋਟੇ ਵੀਰ ਸਿੱਧੂ ਮੂਸੇਵਾਲਾ ਦੀ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਸੱਚਮੁੱਚ ਬਹੁਤ ਚੰਗੇ ਇਨਸਾਨ ਹਨ।" ਇਸ ਦੇ ਨਾਲ ਹੀ ਉਨ੍ਹਾਂ ਨੇ ਸੰਜੇ ਦੱਤ ਨੂੰ ਟੈਗ ਵੀ ਕੀਤਾ।


ਗਰੇਵਾਲ ਦੀ ਇਸ ਪੋਸਟ `ਤੇ ਉਨ੍ਹਾਂ ਦੇ ਫ਼ੈਨਜ਼ ਨੇ ਕਮੈਂਟਸ ਦੀ ਬਰਸਾਤ ਕਰ ਦਿਤੀ। ਇਹੀ ਨਹੀਂ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਵੱਲੋਂ ਵੀ ਗਰੇਵਾਲ ਦੀ ਇਸ ਪੋਸਟ ਨੂੰ ਖੂਬ ਪਿਆਰ ਮਿਲ ਰਿਹਾ ਹੈ। 


ਵਰਕਫ਼ਰੰਟ ਦੀ ਗੱਲ ਕਰੀਏ ਤਾਂ ਗਰੇਵਾਲ ਦਾ ਗੀਤ ਮੁਟਿਆਰੇ ਨੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ।ਗੀਤ ਦੇ ਬੋਲ ਵੀ ਸੁਣਨ `ਚ ਕਾਫ਼ੀ ਵਧੀਆ ਲਗਦੇ ਹਨ। ਇਸ ਦੇ ਨਾਲ ਹੀ ਗਾਣੇ ਨੂੰ ਫ਼ਿਲਮਾਇਆ ਵੀ ਬਹੁਤ ਵਧੀਆ ਗਿਆ ਹੈ।