ਨਵੀਂ ਦਿੱਲੀ: ਪਲਾਸਟਿਕ ਦੇ ਬਾਲਟੀ, ਟੱਬ ਤੇ ਮੱਗ ਤਾਂ ਸਭ ਦੇ ਹੀ ਘਰਾਂ ‘ਚ ਹੁੰਦੇ ਹਨ। ਬਲਾਟੀ ਤੇ ਮੱਗ ਦੀ ਵਰਤੋਂ ਸਭ ਤੋਂ ਜ਼ਿਆਦਾ ਬਾਥਰੂਮ ‘ਚ ਕੀਤੀ ਜਾਂਦੀ ਹੈ। ਇਸ ਕਾਰਨ ਇਨ੍ਹਾਂ ਅੰਦਰ ਬਾਹਰ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਤੇ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਸਾਫ ਕਰਨ ਤੋਂ ਬਾਅਦ ਵੀ ਰਹਿ ਜਾਂਦੇ ਹਨ।

ਹੁਣ ਇਨ੍ਹਾਂ ਨਿਸ਼ਾਨਾਂ ਨੂੰ ਇੱਕ ਪੇਸਟ ਨਾਲ ਸਾਫ ਕੀਤਾ ਜਾ ਸਕਦਾ ਹੈ ਜਿਸ ਨੂੰ ਤੁਸੀਂ ਘਰ ‘ਚ ਹੀ ਦੋ ਚੀਜ਼ਾਂ ਦੀ ਮਦਦ ਨਾਲ ਬਣਾ ਸਕਦੇ ਹੋ। ਇਸ ਪੇਸਟ ਦੀ ਮਦਦ ਨਾਲ ਸਿਰਫ ਦੋ ਮਿੰਟ ‘ਚ ਸਾਰੇ ਨਿਸ਼ਾਨ ਸਾਫ ਹੋ ਜਾਣਗੇ। ਇਹ ਦੋ ਚੀਜ਼ਾਂ ਹਨ ਬੇਕਿੰਗ ਸੋਡਾ ਤੇ ਵਿਨੇਗਰ।



100 ਗ੍ਰਾਮ ਬੇਕਿੰਗ ਸੋਡਾ ਤੇ 500 ਮਿਲੀ ਵਿਨੇਗਰ ਨੂੰ ਮਿਲਾ ਕੇ ਤੁਸੀਂ ਘਰ ਦੇ ਕਿਸੇ ਵੀ ਪਲਾਸਟਿਕ ਦੇ ਸਾਮਾਨ ਨੂੰ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ। ਇਸ ਪੇਸਟ ਨੂੰ ਗੰਦੀ ਪਲਾਸਟਿਕ ਦੀਆਂ ਚੀਜ਼ਾਂ ਮੁਤਾਬਕ ਬਣਾਇਆ ਜਾ ਸਕਦਾ ਹੈ। ਜਿਵੇਂ ਇੱਕ ਛੋਟੇ ਮੱਗ ਲਈ ਇੱਕ ਛੋਟਾ ਚਮਚ ਬੇਕਿੰਗ ਸੋਡਾ ਤੇ 2 ਚਮਚ ਵਿਨੇਗਰ ਕਾਫੀ ਹੁੰਦਾ ਹੈ।