ਨਵੀਂ ਦਿੱਲੀ: ਟਰਾਈ ਦੇ ਨਵੇਂ ਨਿਯਮ ਕੱਲ੍ਹ ਤੋਂ DTH ਤੇ ਕੇਬਲ ਚੈਨਲਾਂ ‘ਤੇ ਲਾਗੂ ਹੋ ਰਹੇ ਹਨ। ਇਸ ਦਾ ਮਤਲਬ ਇਹ ਹੈ ਜਿ ਅੱਜ ਚੈਨਲ ਚੁਣਨ ਦਾ ਆਖਰੀ ਦਿਨ ਹੈ। ਅੱਜ ਤੁਸੀਂ 100 ਫਰੀ ਚੈਨਲ ਚੁਣ ਸਕਦੇ ਹੋ ਤੇ ਇਸ ‘ਚ ਕੋਈ ਪੈਕ ਹੋਰ ਵੀ ਜੋੜ ਸਕਦੇ ਹੋ। DTH ਪ੍ਰੋਵਾਈਡਰਾਂ ਦੇ ਨਾਲ ਕੇਬਲ ਤੇ ਮਲਟੀ ਸਿਸਟਮ ਆਪ੍ਰੇਟਰਾਂ ਨੇ ਆਪਣੇ ਚੈਨਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।
ਇਨ੍ਹਾਂ ਦੀ ਕੀਮਤਾਂ ਦੀ ਗੱਲ ਕਰੀਏ ਤਾਂ 100 ਚੈਨਲ ਚੁਣਨ ਲਈ ਤੁਹਾਨੂੰ ਇੱਕ ਮਹੀਨੇ ਲਈ 130 ਰੁਪਏ ਤੇ 18 ਫੀਸਦ ਜੀਐਸਟੀ ਦੇਣਾ ਪਵੇਗਾ। ਜੇਕਰ ਕੋਈ ਯੂਜ਼ਰ 100 ਤੋਂ ਜ਼ਿਆਦਾ ਚੈਨਲ ਚੁਣਦਾ ਹੈ ਤਾਂ ਉਸ ਨੂੰ 20 ਰੁਪਏ ਦੇ ਹਿਸਾਬ ਨਾਲ 25 ਚੈਨਲ ਮਿਲਣਗੇ। ਇਨ੍ਹਾਂ ਚੈਨਲਾਂ ਦੀ ਕੀਮਤ ਮੁਤਾਬਕ ਪੈਸੇ ਦੇਣੇ ਪੈਣਗੇ।
ਜਦਕਿ ਯੂਜ਼ਰਸ ਆਪਣਾ ਖੁਦਾ ਦਾ ਪੈਕ ਵੀ ਚੁਣ ਸਕਦੇ ਹਨ ਤੇ ਚੈਨਲ ਨੂੰ ਕਸਟਮਾਈਜ਼ ਕਰ ਸਕਦੇ ਹਨ। ਜ਼ਿਆਦਾਤਰ ਯੂਜ਼ਰਸ ਦੇ ਪੈਕ ਟੀਵੀ ਪੈਟਰਨ ‘ਤੇ ਆਧਾਰਤ ਹੋਣਗੇ ਜੋ ਅਜੇ ਯੂਜ਼ਰਸ ਨੇ ਲਏ ਹੋਏ ਹਨ।
ਹੁਣ ਜਾਣੋ ਕਿ ਤੁਸੀਂ 100 ਚੈਨਲ ਟਾਟਾ ਸਕਾਈ, ਏਅਰਟੇਲ ਤੇ ਡਿਸ਼ ਟੀਵੀ ‘ਤੇ ਕਿਵੇਂ ਚੁਣ ਸਕਦੇ ਹੋ।
ਏਅਰਟੇਲ: ਏਅਰਟੇਲ ਯੂਜ਼ਰਸ ਆਫੀਸ਼ੀਅਲ ਸਾਈਟ ਜਾਂ ਮਾਈ ਏਅਰਟੇਲ ਐਪ ਦੀ ਮਦਦ ਲੈ ਸਕਦੇ ਹਨ। ਇਸ ਲਈ ਯੂਜ਼ਰਸ ਨੂੰ ਆਪਣਾ ਫੋਨ ਨੰਬਰ ਭਰਨਾ ਪਵੇਗਾ ਤੇ ਫੇਰ ਜੋ ਓਟੀਪੀ ਆਵੇਗਾ। ਉਸ ਦੀ ਮਦਦ ਨਾਲ ਲੌਗ ਇੰਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸਾਰੇ ਆਪਸ਼ਨ ਨਜ਼ਰ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਕੰਫਰਮ ਕਰ ਸਕਦੇ ਹੋ। ਇਸ ਤੋਂ ਬਾਅਦ ਏਅਰਟੈੱਲ 25 ਮੁਫਤ ਚੈਨਲਾਂ ‘ਚ ਡੀਡੀ ਚੈਨਲ ਦੇ ਰਿਹਾ ਹੈ ਜਿਸ ਨੂੰ ਲਿਸਟ ਵਿੱਚੋਂ ਹਟਾਇਆ ਨਹੀਂ ਜਾ ਸਕਦਾ।
ਟਾਟਾ ਸਕਾਈ: ਟਾਟਾ ਸਕਾਈ ਦਾ ਪ੍ਰੋਸੈਸ ਵੀ ਇਸੇ ਤਰ੍ਹਾਂ ਦਾ ਹੈ ਜਿੱਥੇ ਯੂਜ਼ਰਸ ਆਫੀਸ਼ੀਅਲ ਸਾਈਟ ਜਾਂ ਐਪ ਰਾਹੀਂ ਚੈਨਲਾਂ ਨੂੰ ਚੁਣ ਸਕਦੇ ਹਨ। ਟਾਟਾ ‘ਚ ਤੁਸੀਂ ਟਾਟਾ ਸਕਾਈ ਐਪ ਜਾਂ ਆਲ ਪੈਕ ਚੈਨਲ ਚੁਣ ਸਕਦੇ ਹੋ। ਜਿਨ੍ਹਾਂ ਨੇ ਲੰਬੇ ਪੈਕਸ ਲਏ ਹੋਏ ਹਨ, ਉਨ੍ਹਾਂ ਦਾ ਬੈਲੇਂਸ ਯੂਜ਼ਰਸ ਦੇ ਅਕਾਉਂਟ ‘ਚ ਅਡਜਸਟ ਹੋ ਜਾਵੇਗਾ।
ਡਿਸ਼ ਟੀਵੀ: ਡਿਸ਼ ਟੀਵੀ ਯੂਜ਼ਰਸ ਵੀ ਓਟੀਪੀ ਨਾਲ ਲਾਗ ਇੰਨ ਕਰ ਸਕਦੇ ਹਨ। ਡਿਸ਼ ਟੀਵੀ ਨੇ ਯੂਜ਼ਰਸ ਨੂੰ ਤਿੰਨ ਕੈਟਾਗਿਰੀ ਡਿਸ਼ ਕੰਬੋ, ਚੈਨਲਸ ਤੇ ਬੁੱਕੇ ‘ਚ ਵੰਡਿਆ ਹੋਇਆ ਹੈ। ਇਸ ਤੋਂ ਬਾਅਦ ਯੂਜ਼ਰਸ ਭਾਸ਼ਾ ਦੀ ਚੋਣ ਕਰ ਸਕਦੇ ਹਨ ਤੇ ਫੇਰ ਚੈਨਲ ਚੁਣ ਸਕਦੇ ਹਨ।
ਨੋਟ: ਜਿਨ੍ਹਾਂ ਲੋਕਾਂ ਨੇ ਅਜੇ ਤਕ ਇਸ ਪ੍ਰੋਸੈਸ ਨੂੰ ਪੂਰਾ ਨਹੀਂ ਕੀਤਾ, ਉਨ੍ਹਾਂ ਦੇ ਟੀਵੀ ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਤੇ ਜਦੋਂ ਤਕ ਉਹ ਚੈਨਲਾਂ ਦੀ ਚੋਣ ਨਹੀਂ ਕਰ ਲੈਂਦੇ, ਉਹ ਸਿਰਫ ਫਰੀ ਚੈਨਲ ਹੀ ਦੇਖ ਪਾਉਣਗੇ।