Diet Plan in Corona Virus: ਕੋਰੋਨਾ ਵਾਇਰਸ ਦਾ ਕਹਿਰ ਅਜੇ ਖਤਮ ਹੋਣ ਵਾਲਾ ਦਿਖਾਈ ਨਹੀਂ ਦੇ ਰਿਹਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭਵਿੱਖ 'ਚ ਇਸ (Covid Variant) ਦੇ ਹੋਰ ਰੂਪ ਆਉਂਦੇ ਰਹਿਣਗੇ ਤੇ ਇਸ ਕਾਰਨ Health care System 'ਤੇ ਦਬਾਅ ਰਹੇਗਾ। ਹਰ ਵੇਰੀਐਂਟ ਆਪਣੇ ਪਿਛਲੇ ਵੇਰੀਐਂਟ ਤੋਂ ਵੱਖਰਾ ਹੋਵੇਗਾ ਤੇ ਇਸ ਦੇ ਕੁਝ ਲੱਛਣ ਵੀ ਵੱਖਰੇ-ਵੱਖਰੇ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਵੈਕਸੀਨ ਦੇ ਨਾਲ, ਇਸ ਮਹਾਂਮਾਰੀ ਦੀ ਰੋਕਥਾਮ ਵਿੱਚ ਤੁਹਾਡੀ Lifestyle ਦੀ ਵੀ ਭੂਮਿਕਾ ਵੱਧ ਜਾਂਦੀ ਹੈ। ਇਸ ਦੇ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਪਲਾਨ ਨੂੰ Healthy ਬਣਾਓ। ਆਓ ਜਾਣਦੇ ਹਾਂ ਕੋਵਿਡ-19 ਵਰਗੀ ਛੂਤ ਵਾਲੀ ਬਿਮਾਰੀ ਲਈ ਤੁਹਾਨੂੰ ਆਪਣੀ ਖੁਰਾਕ ਕਿਵੇਂ ਰੱਖਣੀ ਚਾਹੀਦੀ ਹੈ।
ਦਿਨ ਵਿੱਚ ਕਈ ਵਾਰ ਖਾਓ- ਦਿਨ ਵਿੱਚ 4-6 ਵਾਰ ਥੋੜ੍ਹਾ-ਥੋੜ੍ਹਾ ਖਾਓ। ਕੋਸ਼ਿਸ਼ ਕਰੋ ਕਿ ਆਪਣੀ ਹਰ ਖੁਰਾਕ ਵਿੱਚੋਂ ਕੁਝ ਪੋਸ਼ਣ ਲਓ। ਇਸ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਅਤੇ ਤੁਸੀਂ ਓਵਰਈਟਿੰਗ (Overeating)ਤੋਂ ਬਚੋਗੇ, ਜਿਸ ਨਾਲ ਤੁਹਾਡੀ ਪਾਚਨ ਕਿਰਿਆ (Digestion) ਠੀਕ ਰਹੇਗੀ। ਭੋਜਨ ਵਿੱਚ ਸਾਬਤ ਅਨਾਜ, ਮੀਟ ਅਤੇ ਅੰਡੇ ਖਾਓ। ਪ੍ਰੋਸੈਸਡ ਫੂਡ (Processed ) ਜਾਂ ਪੈਕਡ ਫੂਡ ਤੋਂ ਕਿਸੇ ਵੀ ਤਰ੍ਹਾਂ ਦੂਰ ਰਹੋ ਕਿਉਂਕਿ ਇਨ੍ਹਾਂ ਵਿੱਚ ਪੋਸ਼ਕ ਤੱਤ ਬਿਲਕੁਲ ਨਹੀਂ ਹੁੰਦੇ।
ਪ੍ਰੋਟੀਨ ਜ਼ਰੂਰੀ ਹੈ-ਆਪਣੇ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਨੂੰ ਪ੍ਰੋਟੀਨ ਨਾਲ ਭਰਪੂਰ ਰੱਖੋ। ਪ੍ਰੋਟੀਨ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕਰਦਾ ਹੈ। ਹਰ ਰੋਜ਼ ਆਪਣੀ ਖੁਰਾਕ ਵਿੱਚ ਘੱਟ ਤੋਂ ਘੱਟ 60-75 ਗ੍ਰਾਮ ਪ੍ਰੋਟੀਨ ਲਓ। ਮਸ਼ਰੂਮ, ਬਰੋਕਲੀ, ਟੋਫੂ, ਸੋਇਆ, ਚਿਕਨ, ਅੰਡੇ ਅਤੇ ਮੱਛੀ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ।
ਤੇਲ ਦੀ ਵਰਤੋਂ ਘੱਟ ਕਰੋ - ਤੇਲ ਤੇ ਮਸਾਲੇ ਵਾਲੇ ਭੋਜਨ ਨੂੰ ਬਿਲਕੁਲ ਘੱਟ ਕਰ ਦਿਓ। ਤੇਲ ਦੀ ਬਜਾਏ ਸ਼ੁੱਧ ਘਿਓ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ। ਸਬਜ਼ੀਆਂ ਨੂੰ ਭਾਫ਼ ਵਿੱਚ ਪਕਾਉਣਾ ਵੀ ਇੱਕ ਸਿਹਤਮੰਦ ਆਪਸ਼ਨ ਹੈ। ਇਸ ਤੋਂ ਇਲਾਵਾ ਤੁਸੀਂ ਸੂਰਜਮੁਖੀ ਦੇ ਤੇਲ ਜਾਂ ਮੂੰਗਫਲੀ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।
ਇਨ੍ਹਾਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰੋ- ਆਪਣੀ ਡਾਈਟ 'ਚ ਜ਼ਿਆਦਾ ਤੋਂ ਜ਼ਿਆਦਾ ਓਮੇਗਾ 3 ਅਤੇ ਸਿਹਤਮੰਦ ਫੈਟ ਜਿਵੇਂ ਅਖਰੋਟ, ਬਦਾਮ, ਫਲੈਕਸਸੀਡ ਅਤੇ ਫੈਟ ਫਿਸ਼ ਸ਼ਾਮਲ ਕਰੋ। ਇਸ ਤੋਂ ਇਲਾਵਾ ਸੇਬ, ਸੰਤਰਾ, ਅਨਾਨਾਸ, ਸ਼ਿਮਲਾ ਮਿਰਚ, ਬਰੋਕਲੀ, ਮਟਰ, ਗਾਜਰ, ਬੇਬੀ ਕੌਰਨ, ਦਹੀਂ, ਮੇਵੇ, ਫਲ਼ੀਦਾਰ ਅਤੇ ਬੀਜ ਵਰਗੀਆਂ ਸਬਜ਼ੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ।
ਹਾਈਡ੍ਰੇਟਿਡ ਰਹੋ- ਪਾਣੀ ਸਾਡੇ ਸਰੀਰ ਦਾ ਜ਼ਰੂਰੀ ਅੰਗ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਪਾਣੀ ਪੀਣਾ ਬੰਦ ਕਰ ਦਿੰਦੇ ਹਨ। ਹਾਈਡਰੇਟਿਡ ਰਹਿਣ ਲਈ ਹਰ ਰੋਜ਼ ਘੱਟੋ-ਘੱਟ 8-10 ਗਲਾਸ ਪਾਣੀ ਪੀਓ। ਚੰਗੀ ਪਾਚਨ ਕਿਰਿਆ ਲਈ ਭੋਜਨ ਤੋਂ ਇਕ ਘੰਟਾ ਪਹਿਲਾਂ ਪਾਣੀ ਪੀਓ।
ਇਹ ਵੀ ਪੜ੍ਹੋ: ਸਾਵਧਾਨ! ਫਿੱਟ ਰਹਿਣ ਲਈ ਤੁਹਾਡੀ ਖੁਰਾਕ 'ਚ ਇਹ 10 ਚੀਜ਼ਾਂ ਹੋਣੀਆਂ ਬੇਹੱਦ ਜ਼ਰੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904