Intoxication of bhang remedies: ਹੋਲੀ ਦਾ ਤਿਉਹਾਰ ਆ ਗਿਆ ਹੈ ਅਤੇ ਜ਼ਿਆਦਾਤਰ ਲੋਕ ਇਸ ਦੌਰਾਨ ਭੰਗ ਦਾ ਨਸ਼ਾ ਕਰਦੇ ਹਨ। ਉੱਥੇ ਹੀ ਕਈ ਵਾਰ ਲੋਕ ਇੰਨੀ ਜ਼ਿਆਦਾ ਭੰਗ ਪੀ ਲੈਂਦੇ ਹਨ ਕਿ ਭੰਗ ਦਾ ਨਸ਼ਾ ਉਤਰਨਾ ਔਖਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭੰਗ ਦਾ ਨਸ਼ਾ ਕਿਵੇਂ ਉਤਾਰਿਆ ਜਾ ਸਕਦਾ ਹੈ।
ਭੰਗ ਦਾ ਨਸ਼ਾ ਉਤਾਰਨ ਲਈ ਕਰੋ ਇਹ ਉਪਾਅ
ਭੰਗ ਪੀਣ ਨਾਲ ਸਿਰ ‘ਤੇ ਨਸ਼ਾ ਚੜ੍ਹ ਜਾਂਦਾ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਭੰਗ ਦਾ ਨਸ਼ਾ ਉਤਾਰਨ ਲਈ ਕੀ ਕੀਤਾ ਜਾਵੇ। ਤਾਂ ਅਸੀਂ ਤੁਹਾਨੂੰ ਦੱਸਦੇ ਹਾਂ... ਇਸ ਲਈ ਤੁਹਾਨੂੰ ਨਿੰਬੂ-ਪਾਣੀ, ਲੱਸੀ, ਸੰਤਰਾ, ਮੌਸਮੀ, ਇਮਲੀ ਵਰਗੀਆਂ ਖੱਟੀਆਂ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਚਾਹੀਦੀਆਂ ਹਨ। ਨਾਰੀਅਲ ਪਾਣੀ ਪੀਣ ਨਾਲ ਵੀ ਭੰਗ ਦਾ ਨਸ਼ਾ ਉਤਰ ਜਾਂਦਾ ਹੈ।
ਅਦਰਕ ਵੀ ਭੰਗ ਦਾ ਨਸ਼ਾ ਉਤਾਰਨ ਲਈ ਬੈਸਟ ਮੰਨਿਆ ਜਾਂਦਾ ਹੈ। ਜੇਕਰ ਇਹ ਸਾਰੇ ਉਪਾਅ ਕਰਨ ਤੋਂ ਬਾਅਦ ਵੀ ਨਸ਼ਾ ਨਹੀਂ ਉਤਰ ਰਿਹਾ ਹੈ ਤਾਂ ਤੁਹਾਨੂੰ ਇੱਕ ਕਮਰੇ ਵਿੱਚ ਜਾ ਕੇ ਪੂਰੀ ਨੀਂਦ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਭੰਗ ਦਾ ਨਸ਼ਾ ਅਸਾਨੀ ਨਾਲ ਨਹੀਂ ਉਤਰਦਾ ਹੈ, ਇਸ ਲਈ ਤੁਹਾਨੂੰ ਸਬਰ ਰੱਖਣ ਦੀ ਲੋੜ ਹੈ।
ਭੰਗ ਪੀਣ ਦੇ ਨੁਕਸਾਨ
ਜਦੋਂ ਕੋਈ ਵੀ ਵਿਅਕਤੀ ਭੰਗ ਪੀ ਲੈਂਦਾ ਹੈ, ਤਾਂ ਉਸ ਨੂੰ ਇਦਾਂ ਲੱਗਦਾ ਹੈ ਜਿਵੇਂ ਉਸ ਨੂੰ ਬਹੁਤ ਸਾਰੀ ਖੁਸ਼ੀ ਮਿਲ ਗਈ ਹੋਵੇ। ਪਰ ਤੁਹਾਨੂੰ ਦੱਸ ਦਈਏ ਕਿ ਜ਼ਿਆਦਾ ਭੰਗ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਨਾਲ ਯਾਦਦਾਸ਼ਤ ਜਾਣ ਦੀ ਸੰਭਾਵਨਾ ਹੁੰਦੀ ਹੈ ਅਤੇ ਪਾਗਲਪਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉੱਥੇ ਹੀ ਜਿਹੜੇ ਲੋਕ ਪਹਿਲਾਂ ਤੋਂ ਹੀ ਮਾਨਸਿਕ ਬਿਮਾਰੀ ਦੇ ਮਰੀਜ਼ ਹਨ, ਉਨ੍ਹਾਂ ਨੂੰ ਤਾਂ ਭੁੱਲ ਕੇ ਵੀ ਭੰਗ ਨਹੀਂ ਪੀਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਆਦਤ ਪੈ ਜਾਵੇ, ਉਹ ਖ਼ਤਰਨਾਕ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਤਾਂ ਭੁੱਲ ਕੇ ਵੀ ਭੰਗ ਨਹੀਂ ਪੀਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Holi 2024 Beauty Tips: ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ 'ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨੁਕਸਾਨ ਤੋਂ ਹੋਵੇਗਾ ਬਚਾਅ