Wheat flour or atta in refrigerator: ਫਰਿੱਜ ਅਜਿਹੀ ਚੀਜ਼ ਹੈ ਜੋ ਕਿ ਲਗਭਗ ਹਰ ਘਰ ਵਿੱਚ ਮੌਜੂਦ ਹੁੰਦਾ ਹੈ। ਇਸ ਤੋਂ ਬਿਨ੍ਹਾਂ ਚੀਜ਼ਾਂ ਨੂੰ ਕਈ ਦਿਨਾਂ ਤੱਕ ਸਟੋਰ ਕਰਕੇ ਰੱਖਣਾ ਔਖਾ ਹੋ ਜਾਂਦਾ ਹੈ। ਜਿਸ ਕਰਕੇ ਇਹ ਸਾਡੀ ਸਭ ਦੀ ਖਾਸ ਜ਼ਰੂਰਤ ਬਣ ਗਿਆ ਹੈ। ਇਸ ਦੇ ਵਿੱਚ ਦੁੱਧ,ਦਹੀਂ,ਸਬਜ਼ੀਆਂ ਤੋਂ ਲੈ ਕੇ ਫਲ ਅਤੇ ਆਟਾ ਤੱਕ ਸਟੋਰ ਕੀਤਾ ਜਾਂਦਾ ਹੈ। ਲੋਕ ਵਾਰ-ਵਾਰ ਆਟਾ ਗੁੰਨਣ ਤੋਂ ਬਚਣ ਲਈ 2-3 ਦਿਨਾਂ ਦਾ ਆਟਾ ਇਕੱਠਾ ਹੀ ਗੁੰਨ ਕੇ ਫਰਿੱਜ ਵਿੱਚ ਰੱਖ ਦਿੰਦੇ ਹਨ।



ਆਟੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ ਨੂੰ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਸ ਨਾਲ ਸਾਡਾ ਕੀਮਤੀ ਸਮਾਂ ਵੀ ਬਚਦਾ ਹੈ। ਅਸੀਂ ਇਸਨੂੰ 3-4 ਦਿਨਾਂ ਤੱਕ ਫਰਿੱਜ ਵਿੱਚ ਸਟੋਰ ਕਰ ਸਕਦੇ ਹਾਂ ਪਰ ਫਰਿੱਜ ਵਿੱਚ ਰੱਖਣ ਦੇ ਬਾਵਜੂਦ ਕਈ ਵਾਰ ਆਟਾ ਜਲਦੀ ਖਰਾਬ ਹੋ ਜਾਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਆਟੇ ਨੂੰ ਸਟੋਰ ਕਰਦੇ ਸਮੇਂ ਕੁਝ ਤਰੀਕਿਆਂ ਦੀ ਵਰਤੋਂ ਕਰਕੇ ਅਸੀਂ ਇਸ ਨੂੰ ਲੰਬੇ ਸਮੇਂ ਤੱਕ ਤਾਜ਼ਾ ਅਤੇ ਨਰਮ ਰੱਖ ਸਕਦੇ ਹਾਂ। ਜਿਹੜੇ ਕੰਮਕਾਜੀ ਪਰਿਵਾਰ ਹੁੰਦੇ ਹਨ, ਤਾਂ ਉਹ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਕੇ ਫਰਿੱਜ ਵਿੱਚ ਸਟੋਰ ਕਰਦੇ ਹਨ।


ਲੋਕ ਵਾਰ-ਵਾਰ ਰਸੋਈ ਵਿਚ ਜਾਣਾ ਪਸੰਦ ਨਹੀਂ ਕਰਦੇ, ਇਸ ਲਈ ਉਹ ਇਕ ਵਾਰ ਹੀ ਖਾਣਾ ਤਿਆਰ ਕਰਦੇ ਹਨ ਅਤੇ ਇਕ ਪਾਸੇ ਰੱਖਦੇ ਹਨ। ਇਸ ਤਰ੍ਹਾਂ, ਅਸੀਂ ਆਪਣੇ ਫਰਿੱਜ ਵਿੱਚ ਭੋਜਨ ਸਟੋਰ ਕਰਨ ਦੀਆਂ ਆਪਣੀਆਂ ਆਦਤਾਂ ਵਿੱਚ ਕੁਝ ਬਦਲਾਅ ਕਰਕੇ ਆਟੇ ਨੂੰ ਖਰਾਬ ਹੋਣ ਤੋਂ ਰੋਕ ਸਕਦੇ ਹਾਂ।


ਆਟਾ ਸਟੋਰ ਕਰਨ ਲਈ ਕੁੱਝ ਖਾਸ ਟਿਪਸ



  • ਜਦੋਂ ਵੀ ਤੁਸੀਂ ਫਰਿੱਜ ਵਿੱਚ ਆਟਾ ਰੱਖੋ ਤਾਂ ਇਸਨੂੰ ਏਅਰ ਟਾਈਟ ਕੰਟੇਨਰ ਵਿੱਚ ਰੱਖੋ। ਇਸ ਨਾਲ ਤੁਹਾਡਾ ਆਟਾ ਹਮੇਸ਼ਾ ਤਾਜ਼ਾ ਰਹੇਗਾ।

  • ਤੁਸੀਂ ਇਸ ਨੂੰ ਐਲੂਮੀਨੀਅਮ ਫੁਆਇਲ ਵਿਚ ਚੰਗੀ ਤਰ੍ਹਾਂ ਪੈਕ ਕਰਕੇ ਵੀ ਇਸੇ ਤਰ੍ਹਾਂ ਦੇ ਡੱਬੇ ਵਿਚ ਰੱਖ ਸਕਦੇ ਹੋ। ਇਹ ਕਿਸੇ ਵੀ ਬੈਕਟੀਰੀਆ ਨੂੰ ਵਧਣ ਤੋਂ ਰੋਕੇਗਾ ਅਤੇ ਤੁਹਾਡਾ ਆਟਾ ਤਾਜ਼ਾ ਰਹੇਗਾ।

  • ਆਟੇ ਨੂੰ ਗੁੰਨਦੇ ਸਮੇਂ ਤੁਸੀਂ ਗਰਮ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਆਟਾ ਨਰਮ ਹੋ ਜਾਵੇਗਾ ਅਤੇ ਬੈਕਟੀਰੀਆ ਮਰ ਜਾਣਗੇ। ਜਦੋਂ ਤੁਸੀਂ ਇਸ ਆਟੇ ਨੂੰ ਫਰਿੱਜ ਵਿੱਚ ਰੱਖਦੇ ਹੋ, ਤਾਂ ਉੱਲੀ ਨਹੀਂ ਬਣੇਗੀ।

  • ਤੁਸੀਂ ਆਟੇ ਨੂੰ ਸਵੇਰ ਤੱਕ ਫਰਿੱਜ ਵਿੱਚ ਰੱਖਣ ਲਈ ਥੋੜ੍ਹਾ ਜਿਹਾ ਨਮਕ ਵੀ ਪਾ ਸਕਦੇ ਹੋ। ਕਈ ਪੈਕ ਕੀਤੀਆਂ ਵਸਤੂਆਂ ਵਿੱਚ ਨਮਕ ਪਾਇਆ ਜਾਂਦਾ ਹੈ ਤਾਂ ਜੋ ਇਸ ਵਿੱਚ ਕੋਈ ਬੈਕਟੀਰੀਆ ਨਾ ਵਧ ਸਕੇ।

  • ਆਟੇ ਨੂੰ ਗੁੰਨਣ ਤੋਂ ਪਹਿਲਾਂ ਤੁਸੀਂ ਇਸ 'ਚ ਥੋੜ੍ਹਾ ਜਿਹਾ ਤੇਲ ਵੀ ਪਾ ਸਕਦੇ ਹੋ। ਇਸ ਨਾਲ ਆਟਾ ਨਾ ਤਾਂ ਸੁੱਕੇਗਾ ਅਤੇ ਨਾ ਹੀ ਸਖ਼ਤ ਹੋਵੇਗਾ।


ਆਟੇ ਨੂੰ ਫਰਿੱਜ ਵਿੱਚ ਸਟੋਰ ਕਰਨ ਅਤੇ ਇਸਨੂੰ ਸਹੀ ਢੰਗ ਨਾਲ ਸੰਭਾਲਣ ਦਾ ਸਹੀ ਤਰੀਕਾ ਜਾਣਨਾ ਬਹੁਤ ਜ਼ਰੂਰੀ ਹੈ। ਆਟੇ ਨੂੰ ਚੰਗੀ ਤਰ੍ਹਾਂ ਗੁੰਨਣ ਨਾਲ ਅਸੀਂ ਆਪਣੇ ਭੋਜਨ ਨੂੰ ਲੰਬੇ ਸਮੇਂ ਤੱਕ ਤਾਜ਼ਾ ਅਤੇ ਸੁਰੱਖਿਅਤ ਰੱਖ ਸਕਦੇ ਹਾਂ। ਇਸ ਲਈ, ਸਾਨੂੰ ਉਪਰੋਕਤ ਟਿਪਸ ਨੂੰ ਅਪਣਾ ਕੇ ਫਰਿੱਜ ਵਿੱਚ ਗੁੰਨੇ ਹੋਏ ਆਟੇ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ। ਇਸ ਨਾਲ ਅਸੀਂ ਆਪਣੇ ਭੋਜਨ ਨੂੰ ਸਵਾਦਿਸ਼ਟ ਅਤੇ ਸੁਰੱਖਿਅਤ ਰੱਖ ਸਕਦੇ ਹਾਂ, ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।