How Much Alcohol Consume: ਸ਼ਰਾਬ ਦੇ ਕਿੰਨੇ ਪੈੱਗ ਲਾਉਣੇ ਚਾਹੀਦੇ ਹਨ ਕਿ ਉਹ ਸਿਹਤ ਲਈ ਖਤਰਨਾਕ ਸਾਬਤ ਨਾ ਹੋਏ। ਇਸ ਸਵਾਲ ਹਮੇਸ਼ਾਂ ਤੋਂ ਬਣਿਆ ਹੋਇਆ ਹੈ ਪਰ ਇਸ ਦਾ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਸ਼ਰਾਬ ਪੀਣ ਮਗਰੋਂ ਹਰ ਮਨੁੱਖ ਦਾ ਸਰੀਰ ਵੱਖ-ਵੱਖ ਪੱਧਰ 'ਤੇ ਰਿਐਕਟ ਕਰਦਾ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਦੇ ਤਰੀਕੇ ਵੀ ਵੱਖੋ-ਵੱਖ ਹਨ। ਵਾਤਾਵਰਨ ਤੇ ਜਲਵਾਯੂ ਵੀ ਇਸ ਨੂੰ ਪ੍ਰਭਵਿਤ ਕਰਦਾ ਹੈ। ਅਜਿਹੇ ਵਿੱਚ ਕੋਈ ਪੈਮਾਨਾ ਤੈਅ ਕਰਨਾ ਸੌਖਾ ਨਹੀਂ।
ਜਿਵੇਂ ਕਿ ਸਭ ਜਾਣਦੇ ਹਨ ਕਿ ਡਾਕਟਰ ਹਮੇਸ਼ਾ ਸ਼ਰਾਬ ਪੀਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਚੇਤਾਵਨੀ ਦਿੰਦੇ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਕੁਝ ਲੋਕ ਰੋਜ਼ਾਨਾ ਸ਼ਾਮ ਨੂੰ ਪੈੱਗ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਜਦੋਂਕਿ ਕੁਝ ਲੋਕ ਪਾਰਟੀਆਂ ਜਾਂ ਦੋਸਤਾਂ ਨਾਲ ਪੀਂਦੇ ਹਨ। ਇਸ ਲਈ ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਕਿੰਨਾ ਸੇਵਨ ਕਰਨਾ ਚਾਹੀਦਾ ਹੈ। ਇੱਕ ਗੱਲ ਤਾਂ ਤੈਅ ਹੈ ਕਿ ਬਹੁਤ ਜ਼ਿਆਦਾ ਸ਼ਰਾਬ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਿਅਕਤੀ ਲਈ ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣਾ ਸਹੀ ਹੈ...
Healthdirect.gov.au ਅਨੁਸਾਰ, ਸ਼ਰਾਬ ਦੇ ਖਤਰਿਆਂ ਤੋਂ ਬਚਣ ਲਈ ਬਾਲਗਾਂ ਨੂੰ ਹਫ਼ਤੇ ਵਿੱਚ 10 ਤੋਂ ਵੱਧ ਡਰਿੰਕਸ ਤੇ ਇੱਕ ਦਿਨ ਵਿੱਚ 4 ਪੈਗ (ਡਰਿੰਕ) ਤੋਂ ਵੱਧ ਨਹੀਂ ਪੀਣਾ ਚਾਹੀਦਾ। ਇੱਕ ਮਿਆਰੀ ਡਰਿੰਕ ਦਾ ਆਕਾਰ 30 ਮਿਲੀਲੀਟਰ ਹਾਰਡ ਅਲਕੋਹਲ ਜਿਵੇਂ ਕਿ ਵਿਸਕੀ, ਜਿੰਨ ਆਦਿ ਅਤੇ 150 ਮਿਲੀਲੀਟਰ ਵਾਈਨ (ਰੈਡ ਤੇ ਵ੍ਹਾਈਟ) ਤੇ 330 ਮਿਲੀਲੀਟਰ ਬੀਅਰ ਹੈ।
ਬਹੁਤ ਜ਼ਿਆਦਾ ਸ਼ਰਾਬ ਸਿਹਤ ਨੂੰ ਖਰਾਬ ਕਰਦੀ
ਜਿਸ ਦਿਨ ਤੋਂ ਤੁਸੀਂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ, ਸ਼ਰਾਬ ਦੇ ਮਾੜੇ ਪ੍ਰਭਾਵ ਸਰੀਰ 'ਤੇ ਹਾਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸ਼ਰਾਬ ਪੀਣ ਵਾਲੇ ਲੋਕਾਂ ਦੇ ਸਰੀਰ 'ਤੇ ਕੁਝ ਪ੍ਰਭਾਵ ਤੁਰੰਤ ਦਿਖਾਈ ਦਿੰਦੇ ਹਨ, ਜਦੋਂਕਿ ਕੁਝ ਲੰਬੇ ਸਮੇਂ ਬਾਅਦ ਦਿਖਾਈ ਦਿੰਦੇ ਹਨ। ਸ਼ਰਾਬ ਦੀ ਬੋਤਲ ਖੋਲ੍ਹ ਕੇ ਸਾਰੀ ਰਾਤ ਪੀਣ ਦੀ ਆਦਤ ਸ਼ਰਾਬ ਦੇ ਸ਼ੌਕੀਨਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਆਪਣੀ ਲਿਮਟ ਨੂੰ ਸਮਝਦਾਰੀ ਨਾਲ ਤੈਅ ਕਰਨਾ ਬਹੁਤ ਜ਼ਰੂਰੀ ਹੈ।
ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਨਾ ਸਿਰਫ਼ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਸਮਾਜਿਕ ਤੌਰ 'ਤੇ ਸਨਮਾਨਜਨਕ ਨਜ਼ਰੀਏ ਨਾਲ ਵੀ ਨਹੀਂ ਦੇਖਿਆ ਜਾਂਦਾ। ਘਰਾਂ ਵਿੱਚ ਲੜਾਈ-ਝਗੜੇ ਤੇ ਸੜਕ ਹਾਦਸਿਆਂ ਵਰਗੀਆਂ ਘਟਨਾਵਾਂ ਦਾ ਕਾਰਨ ਵੀ ਸ਼ਰਾਬ ਦਾ ਜ਼ਿਆਦਾ ਸੇਵਨ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਸੇਵਨ ਲਿਮਟ ਦੇ ਅੰਦਰ ਹੋਣਾ ਚਾਹੀਦਾ ਹੈ।
ਇੱਥੇ ਤੁਹਾਨੂੰ ਸ਼ਰਾਬ ਪੀਣ ਦੀ ਸਲਾਹ ਨਹੀਂ ਦਿੱਤੀ ਜਾ ਰਹੀ ਪਰ ਜੇਕਰ ਤੁਹਾਨੂੰ ਸ਼ਰਾਬ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਤਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਸ ਨੂੰ ਪੀਣ ਨਾਲ ਸਰੀਰ 'ਤੇ ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਅਕਸਰ ਦੋਸਤਾਂ ਨਾਲ ਮਨੋਰੰਜਨ ਜਾਂ ਪਾਰਟੀ 'ਚ ਕਈ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਾਅਦ 'ਚ ਪ੍ਰੇਸ਼ਾਨੀ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ: ਹਾਰਟ ਅਟੈਕ ਦਾ ਖਤਰਾ ਵਧਾ ਰਿਹਾ ਬਦਲਦਾ ਮੌਸਮ , ਜਾਣੋ ਕੀ ਹੈ ਫਲੂ ਅਤੇ ਦਿਲ ਦੀ ਬੀਮਾਰੀ ਦਾ ਸਬੰਧ