ਬੰਸਰੀ ਭਗਵਾਨ ਕ੍ਰਿਸ਼ਨ ਦਾ ਪ੍ਰਤੀਕ ਹੈ। ਭਗਵਾਨ ਕ੍ਰਿਸ਼ਨ ਦੀ ਬੰਸਰੀ ਵਜਾਉਂਦੇ ਹੋਏ ਚਿੱਤਰ ਨੇ ਸਦੀਆਂ ਤੋਂ ਭਗਤਾਂ ਨੂੰ ਮੋਹਿਤ ਕੀਤਾ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼੍ਰੀ ਕ੍ਰਿਸ਼ਨ ਨੂੰ ਕਿਸ ਨੇ ਬੰਸਰੀ ਦਿੱਤੀ ਸੀ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਦਵਾਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਧਰਤੀ 'ਤੇ ਅਵਤਾਰ ਲੈ ਕੇ ਆਏ ਸੀ। ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ, ਦੇਵੀ ਦੇਵਤੇ ਵੱਖ-ਵੱਖ ਭੇਸਾਂ ਵਿੱਚ ਧਰਤੀ 'ਤੇ ਆਉਣੇ ਸ਼ੁਰੂ ਹੋ ਗਏ। ਪਰ ਉਨ੍ਹਾਂ ਦੇ ਮਨ 'ਚ ਇਹ ਸਵਾਲ ਉੱਠਿਆ ਕਿ ਜੇ ਉਹ ਸ਼੍ਰੀ ਕ੍ਰਿਸ਼ਨ ਲਈ ਅਜਿਹਾ ਕਿਹੜਾ ਉਪਹਾਰ ਲੈ ਕੇ ਜਾਣ, ਜੋ ਉਨ੍ਹਾਂ ਨੂੰ ਪਸੰਦ ਵੀ ਆਵੇ ਤੇ ਉਹ ਆਪਣੇ ਨਾਲ ਵੀ ਰੱਖਣ।
ਸ਼ਿਵ ਦੇ ਧਿਆਨ 'ਚ ਆਇਆ ਕਿ ਉਨ੍ਹਾਂ ਕੋਲ ਰਿਸ਼ੀ ਦਧੀਚੀ ਦੀ ਸ਼ਕਤੀਸ਼ਾਲੀ ਹੱਡੀ ਪਈ ਹੈ। ਫਿਰ ਸ਼ਿਵ ਨੇ ਉਸ ਹੱਡੀ ਨੂੰ ਘਸਾ ਕੇ ਇੱਕ ਸੁੰਦਰ ਬੰਸਰੀ ਬਣਾ ਦਿੱਤੀ। ਇਸ ਤੋਂ ਬਾਅਦ ਭਗਵਾਨ ਸ਼ਿਵ ਗੋਕੁਲ ਪਹੁੰਚੇ ਅਤੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਿਲੇ। ਭਗਵਾਨ ਸ਼ਿਵ ਨੇ ਸ਼੍ਰੀ ਕ੍ਰਿਸ਼ਨ ਨੂੰ ਇਹ ਬੰਸਰੀ ਭੇਟ ਕੀਤੀ।
ਦੱਸਿਆ ਜਾਂਦਾ ਹੈ ਕਿ ਰਿਸ਼ੀ ਦਧੀਚੀ ਨੇ ਧਰਮ ਦੀ ਰੱਖਿਆ ਲਈ ਆਪਣੇ ਸ਼ਕਤੀਸ਼ਾਲੀ ਸਰੀਰ ਦੀਆਂ ਸਾਰੀਆਂ ਹੱਡੀਆਂ ਦਾਨ ਕਰ ਦਿੱਤੀਆਂ ਸੀ। ਭਗਵਾਨ ਵਿਸ਼ਵਕਰਮਾ ਨੇ ਇਨ੍ਹਾਂ ਹੱਡੀਆਂ ਦੀ ਸਹਾਇਤਾ ਨਾਲ ਤਿੰਨ ਕਮਾਨਾਂ -ਪਿਨਾਕ, ਗੰਡੀਵ, ਸ਼ਾਰੰਗ ਦਾ ਨਿਰਮਾਣ ਕੀਤਾ। ਵਿਸ਼ਵਕਰਮਾ ਨੇ ਰਿਸ਼ੀ ਦਧੀਚੀ ਦੀਆਂ ਹੱਡੀਆਂ ਦੀ ਸਹਾਇਤਾ ਨਾਲ ਹੀ ਇੰਦਰ ਲਈ ਵ੍ਰਜ ਦਾ ਨਿਰਮਾਣ ਕੀਤਾ ਸੀ।