ਨਵੀਂ ਦਿੱਲੀ: ਮੱਛੀ ਤੇ ਮਟਨ ਵਿੱਚ ਤਾਂ ਪੋਸ਼ਕ ਤੱਤ ਹੁੰਦੇ ਹਨ; ਇਹ ਸਿੱਧ ਹੋ ਚੁੱਕਾ ਹੈ ਪਰ ਚਿਕਨ ਖਾਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਲੱਗਣ ਦਾ ਖ਼ਤਰਾ ਰਹਿੰਦਾ ਹੈ।

 

ਦਰਅਸਲ, ਦੁਕਾਨਦਾਰ ਚੂਚਿਆਂ ਨੂੰ ਛੇਤੀ ਵੱਡਾ ਕਰਨ ਲਈ ਉਨ੍ਹਾਂ ਨੂੰ ਆਕਸੀਟੌਕਸਿਨ ਦਾ ਇੰਜੈਕਸ਼ਨ ਲਾਉਂਦੇ ਹਨ। ਅਜਿਹਾ ਚਿਕਣ ਖਾਣਾ ਲੋਕਾਂ ਦੀ ਸਿਹਤ ਖ਼ਰਾਬ ਕਰਦਾ ਹੈ। ਇਸ ਨੂੰ ਖਾਣ ਨਾਲ ਮਰਦਾਂ ਤੇ ਔਰਤਾਂ ਵਿੱਚ ਪ੍ਰਜਣਨ ਦੀ ਸਮੱਸਿਆ ਪੈਦਾ ਹੋ ਜਾਂਦਾ ਹੈ; ਭਾਵ ਉਨ੍ਹਾਂ ਮਾਂ ਜਾਂ ਪਿਓ ਬਣਨ ਵਿੱਚ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਚਿਕਨ ਨੂੰ ਜਿੱਥੇ ਰੱਖਿਆ ਜਾਂਦਾ ਹੈ, ਉੱਥੇ ਨਾ ਤਾਂ ਉਨ੍ਹਾਂ ਦੇ ਚੰਗੀ ਤਰ੍ਹਾਂ ਸਾਹ ਲੈਣ ਲਈ ਜਗ੍ਹਾ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦੇ ਚੰਗੀ ਤਰ੍ਹਾਂ ਚੱਲਣ-ਫਿਰਨ ਲਈ। ਇੰਝ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀੜਤ ਹੁੰਦੇ ਹਨ। ਬੀਮਾਰ ਚਿਕਨ ਦਾ ਮਾਸ ਤੇ ਆਂਡਾ ਖਾਣ ਨਾਲ ਬੈਕਟੀਰੀਆ ਮਨੁੱਖੀ ਸਰੀਰ ਅੰਦਰ ਵੀ ਪੁੱਜ ਜਾਂਦਾ ਹੈ ਤੇ ਉਸ ਨਾਲ ਕਈ ਬੀਮਾਰੀਆਂ ਲੱਗ ਸਕਦੀਆਂ ਹਨ।

 

ਜਿਹੜੀਆਂ ਔਰਤਾਂ ਵੱਧ ਚਿਕਨ ਖਾਂਦੀਆਂ ਹਨ, ਉਨ੍ਹਾਂ ਦੇ ਮਾਂ ਬਣਨ ਦੀ ਸੰਭਾਵਨਾ ਘਟ ਜਾਂਦੀ ਹੈ। ਦਰਅਸਲ, ਉਨ੍ਹਾਂ ਅੰਦਰ ਆਕਸੀਟੌਕਸਿਨ ਦੀ ਮਾਤਰਾ ਵਧ ਜਾਂਦੀ ਹੈ ਤੇ ਉਨ੍ਹਾਂ ਦਾ ਆਪਣੇ ਡੀਐਨਏ ਤੇ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ।

 

ਬਿਲਕੁਲ ਅਜਿਹੀ ਸਮੱਸਿਆ ਮਰਦਾਂ ਵਿੱਚ ਵੀ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਸ਼ੁਕਰਾਣੂਆਂ ਦੀ ਘਾਟ ਪੈਦਾ ਹੋਣ ਲੱਗਦੀ ਹੈ। ਇਸ ਲਈ ਸਰੀਰ ਅੰਦਰ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਚਿਕਨ ਦੀ ਵਰਤੋਂ ਛੱਡ ਦੇਣੀ ਚਾਹੀਦੀ ਹੈ। ਇਸ ਦੀ ਥਾਂ ਬੱਕਰੇ ਦਾ ਮਾਸ ਜਾਂ ਮੱਛੀ ਖਾ ਲੈਣੇ ਚਾਹੀਦੇ ਹਨ।