Dehumidifier for home: ਇਸ ਵੇਲੇ ਪੂਰੇ ਦੇਸ਼ ਵਿੱਚ ਮਾਨਸੂਨ ਆ ਗਿਆ ਹੈ। ਮੀਂਹ ਤੋਂ ਬਾਅਦ ਜਦੋਂ ਸੂਰਜ ਨਿਕਲਦਾ ਹੈ ਤਾਂ ਹੁੰਮਸ ਵਾਲਾ ਮੌਸਮ ਬਣ ਜਾਂਦਾ ਹੈ, ਜੋ ਝੁਲਸਣ ਵਾਲੀ ਗਰਮੀ ਤੋਂ ਵੀ ਕਿਤੇ ਵੱਧ ਖਤਰਨਾਕ ਹੁੰਦਾ ਹੈ। ਅਜਿਹੇ ਮੌਸਮ 'ਚ ਪੱਖੇ ਤੇ ਕੂਲਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਤੇ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ। ਇਸ ਕਾਰਨ ਡੀ-ਹਾਈਡ੍ਰੇਸ਼ਨ ਦੀ ਸੰਭਾਵਨਾ ਵੀ ਹੁੰਦੀ ਹੈ। ਇਸ ਮੌਸਮ 'ਚ ਸਿਰਫ ਏਅਰ ਕੰਡੀਸ਼ਨਰ ਹੀ ਰਾਹਤ ਦਿੰਦਾ ਹੈ ਪਰ ਬਿਜਲੀ ਦੇ ਬਿੱਲ ਦਾ ਫਿਕਰ ਸਤਾਉਂਦਾ ਰਹਿੰਦਾ ਹੈ।
ਜੇਕਰ ਤੁਸੀਂ ਵੀ ਨਮੀ ਵਾਲੇ ਮੌਸਮ ਤੋਂ ਪ੍ਰੇਸ਼ਾਨ ਹੋ ਤੇ ਤੁਹਾਡੇ ਕੋਲ ਏਅਰ ਕੰਡੀਸ਼ਨਰ ਖਰੀਦਣ ਦਾ ਬਜਟ ਨਹੀਂ ਜਾਂ ਬਿਜਲੀ ਦੇ ਜ਼ਿਆਦਾ ਬਿੱਲ ਤੋਂ ਡਰ ਲੱਗਦਾ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇੱਥੇ ਅਸੀਂ ਇੱਕ ਅਜਿਹੇ ਯੰਤਰ ਬਾਰੇ ਦੱਸ ਰਹੇ ਹਾਂ ਜੋ ਏਸੀ ਤੋਂ 8 ਗੁਣਾ ਸਸਤਾ ਹੈ। ਇਸ ਨਾਲ ਹੁੰਮਸ ਦੀ ਛੁੱਟੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਨਮੀ ਘਟਾ ਕੇ ਪੱਖੇ ਤੇ ਕੂਲਰ ਦੀ ਹਵਾ ਨਾਲ ਹੀ ਕੰਮ ਸਾਰਿਆ ਜਾ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਡੀ-ਹਿਊਮੀਡਿਟੀ ਫਾਇਰ ਬਾਰੇ ਦੱਸਣ ਜਾ ਰਹੇ ਹਾਂ।
ਦਰਅਸਲ ਜਿਸ ਉਪਕਰਨ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਵਾਟਰ ਪਿਊਰੀਫਾਇਰ (RO) ਵਰਗਾ ਲੱਗਦਾ ਹੈ, ਜਿਸ ਨੂੰ ਡੀ-ਹਿਊਮੀਡਿਟੀ ਫਾਇਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਹਿਊਮੀਡਿਟੀ ਫਾਇਰ ਦਾ ਕੰਮ ਨਮੀ ਨੂੰ ਬਰਕਰਾਰ ਰੱਖਣਾ ਹੁੰਦਾ ਹੈ, ਉਸੇ ਤਰ੍ਹਾਂ ਡੀ-ਹਿਊਮੀਡਿਟੀ ਫਾਇਰ ਨਮੀ ਨੂੰ ਸੋਖ ਕੇ ਖਤਮ ਕਰ ਦਿੰਦਾ ਹੈ। ਇਸ ਨਾਲ ਕੂਲਰ ਤੇ ਪੱਖੇ ਦੀ ਹਵਾ ਵੀ ਤੁਹਾਨੂੰ ਠੰਢਾ ਮਹਿਸੂਸ ਕਰਵਾਉਣ ਲੱਗਦੀ ਹੈ। ਇਸ ਨਾਲ ਚਿਪਚਿਪੀ ਗਰਮੀ ਤੋਂ ਬਚਿਆ ਜਾ ਸਕਦਾ ਹੈ।
ਡੀ-ਹਿਊਮੀਡਿਟੀ ਫਾਇਰ ਬਹੁਤ ਹੀ ਕਫਾਇਤੀ ਕੀਮਤ 'ਤੇ ਮਾਰਕੀਟ ਵਿੱਚ ਉਪਲਬਧ ਹੈ। ਤੁਸੀਂ ਇਸ ਨੂੰ ਆਪਣੇ ਕਮਰੇ ਦੇ ਆਕਾਰ ਤੇ ਜ਼ਰੂਰਤਾਂ ਅਨੁਸਾਰ ਔਨਲਾਈਨ ਜਾਂ ਔਫਲਾਈਨ ਖਰੀਦ ਸਕਦੇ ਹੋ। ਇਹ 6 ਹਜ਼ਾਰ ਰੁਪਏ ਤੋਂ ਲੈ ਕੇ 40 ਹਜ਼ਾਰ ਰੁਪਏ ਦੀ ਬਜਟ ਰੇਂਜ ਵਿੱਚ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੈ।
ਡੀ-ਹਿਊਮੀਡਿਟੀ ਫਾਇਰ ਕਿਵੇਂ ਕੰਮ ਕਰਦਾ
ਡੀ-ਹਿਊਮੀਡਿਟੀ ਫਾਇਰ ਇੱਕ ਅਜਿਹਾ ਯੰਤਰ ਹੈ ਜੋ ਮੌਸਮ ਵਿੱਚ ਮੌਜੂਦ ਨਮੀ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ। ਇਹ ਡਿਵਾਈਸ ਉੱਚ ਨਮੀ ਵਾਲੇ ਵਾਤਾਵਰਣ ਵਿੱਚ ਵਰਤੀ ਜਾਂਦੀ ਹੈ। ਇਸ ਦਾ ਕੰਮ ਵਾਯੂਮੰਡਲ ਦੀ ਨਮੀ ਨੂੰ ਘੱਟ ਕਰਨਾ ਹੈ। ਇਹ ਯੰਤਰ ਧੁੰਦ ਵਾਲੇ ਖੇਤਰ ਵਿੱਚ ਵਾਯੂਮੰਡਲ ਵਿੱਚ ਮੌਜੂਦ ਨਮੀ ਨੂੰ ਸੋਖਣ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ। ਇਸ ਪ੍ਰਕਿਰਿਆ ਨੂੰ ਜਿਆਦਾਤਰ Absorption ਦੇ ਤੌਰ ਤੇ ਜਾਣਿਆ ਜਾਂਦਾ ਹੈ।