ਦੇਸ਼ ’ਚ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ’ਚ ਹੁਣ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣਾ ਇਮਿਊਨ ਸਿਸਟਮ (ਰੋਗ ਪ੍ਰਤੀਰੋਧਕ ਸ਼ਕਤੀ) ਨੂੰ ਮਜ਼ਬੂਤ ਬਣਾਓ। ਟੀਕਾਕਰਣ ਤੋਂ ਇਲਾਵਾ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਲਾਗ ਰੋਕਣ ਲਈ ਆਪਣੀ ਇਮਿਊਨਿਟੀ ਵਧਾਉਣ ਉੱਤੇ ਫ਼ੋਕਸ ਕਰੇ। ਇਮਿਊਨਿਟੀ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਵਿਟਾਮਿਨ ‘ਸੀ’ ਅਹਿਮ ਹੈ।


 


ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਪਰ ਤੁਹਾਨੂੰ ਨਿਸ਼ਚਤ ਤੌਰ ’ਤੇ ਆਪਣੀ ਡਾਇਟ ਵਿੱਚ ਵਿਟਾਮਿਨ ‘ਸੀ’ ਨਾਲ ਭਰਪੂਰ ਇਨ੍ਹਾਂ ਫ਼ੂਡਜ਼ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਤੁਹਾਡੀ ਇਮਿਊਨਿਟੀ ਵਧਾਉਣ ਦਾ ਕੰਮ ਕਰਨਗੇ। ਅਤੇ ਕਈ ਬੀਮਾਰੀਆਂ ਨੂੰ ਰੋਕਣਗੇ।


 


ਸੰਤਰਾ: ਸੰਤਰਾ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ, ਮੈਗਨੇਸ਼ੀਅਮ, ਪੋਟਾਸ਼ੀਅਮ, ਫ਼ਾਸਫ਼ੋਰਸ ਅਤੇ ਚੋਲਿਨ ਨਾਲ ਭਰਪੂਰ ਹੁੰਦਾ ਹੈ। ਗਰਮੀ ’ਚ ਇਹ ਸਰੀਰ ਅੰਦਰ ਪਾਣੀ ਦੀ ਘਾਟ ਪੂਰੀ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। ਇਸ ਤੋਂ ਇਲਾਵਾ ਸੰਤਰੇ ਨਾਲ ਧੁੱਪ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।


 


ਅੰਬ: ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ, ਅੰਬ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਫਲਾਂ ਦੇ ਰਾਜੇ ਅੰਬ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਤਾਂਬਾ, ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ; ਜੋ ਇਮਿਊਨਿਟੀ ਵਧਾਉਣ ਨਾਲ ਕਈ ਹੋਰ ਬੀਮਾਰੀਆਂ ਨੂੰ ਰੋਕਦਾ ਹੈ, ਇਸ ਲਈ ਇਸ ਦੀ ਵਰਤੋਂ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ।


 


ਅੰਗੂਰ: ਅੰਗੂਰ ’ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਸਮੇਤ ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਭਾਰੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਉਸ ਵਿੱਚ ਫ਼ਲੇਵੋਨੋਇਡ ਨਾਂਅ ਦਾ ਤਾਕਤਵਰ ਐਂਟੀ ਆਕਸੀਡੈਂਟ ਹੁੰਦਾ ਹੈ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਸਮਝਿਆ ਜਾਂਦਾ ਹੈ।


 


ਨੀਂਬੂ: ਥਾਏਮਿਨ, ਨਿਆਸਿਨ, ਰਾਇਬੋਫ਼ਲੇਵਿਨ, ਵਿਟਾਮਿਨ ਬੀ-6, ਵਿਟਾਮਿਨ ਈ ਤੇ ਫ਼ੋਲੇਟ ਤੋਂ ਇਲਾਵਾ ਨੀਂਬੂ ’ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ, ਜੋ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਲਾਗ ਦੀਆਂ ਕਈ ਬੀਮਾਰੀਆਂ ਵਿਰੁੱਧ ਸੁਰੱਖਿਆ ਦਿੰਦਾ ਹੈ। ਤੁਸੀਂ ਇਸ ਦੀ ਵਰਤੋਂ ਸਲਾਦ ਜਾਂ ਪਾਣੀ ਵਿੱਚ ਮਿਲਾ ਕੇ ਕਰ ਸਕਦੇ ਹੋ।


 


ਟਮਾਟਰ: ਵਿਟਾਮਿਨ ‘ਸੀ’ ਦੀ ਭਰਪੂਰ ਮਾਤਰਾ, ਲਾਈਕੋਪੀਨ, ਵਿਟਾਮਿਨਜ਼, ਪੋਟਾਸ਼ੀਅਮ ਟਮਾਟਰ ’ਚ ਪਾਏ ਜਾਂਦੇ ਹਨ। ਖਾਲੀ ਪੇਟ ਰੋਜ਼ਾਨਾ ਇੱਕ ਟਮਾਟਰ ਖਾਣਾ ਲਾਹੇਵੰਦ ਹੁੰਦਾ ਹੈ। ਉਸ ਦੀ ਵਰਤੋਂ ਸਲਾਹ ਦੇ ਤੌਰ ਉੱਤੇ ਵੀ ਕੀਤੀ ਜਾ ਸਕਦੀ ਹੈ।