Fruit Juice Limit: ਭੋਜਨ ਦੀ ਤਰ੍ਹਾਂ ਸਾਡੀ ਡਾਈਟ ਦੇ ਵਿੱਚ ਫਲਾਂ ਦਾ ਹੋਣ ਵੀ ਬਹੁਤ ਜ਼ਰੂਰੀ ਹੈ। ਫਲਾਂ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ। ਇਸ ਲਈ ਸਿਹਤ ਮਾਹਿਰਾਂ ਵੱਲੋਂ ਹਮੇਸ਼ਾ ਹੀ ਸਿਹਤਮੰਦ ਰਹਿਣ ਲਈ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ 'ਚ ਵਿਟਾਮਿਨ, ਕਾਰਬੋਹਾਈਡ੍ਰੇਟਸ, ਮਿਨਰਲਸ, ਐਂਟੀ-ਆਕਸੀਡੈਂਟਸ ਵਰਗੇ ਤੱਤ ਹੁੰਦੇ ਹਨ, ਜੋ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ। ਹਾਲਾਂਕਿ ਕਈ ਲੋਕ ਫਲ ਖਾਣ ਦੀ ਬਜਾਏ ਜੂਸ ਪੀਣਾ ਪਸੰਦ ਕਰਦੇ ਹਨ। ਫਲਾਂ ਦਾ ਜੂਸ ਪੀਣਾ ਵੀ ਲਾਭਦਾਇਕ ਹੈ ਪਰ ਇਸ ਦੇ ਛਿਲਕੇ ਅਤੇ ਭਾਰੀ ਸਮੱਗਰੀ ਨੂੰ ਹਟਾਉਣ ਨਾਲ ਫਾਈਬਰ ਅਤੇ ਹੋਰ ਸੂਖਮ ਤੱਤ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਫਲਾਂ ਦੇ ਜੂਸ 'ਚ ਫਰੂਟੋਜ਼ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਸ ਲਈ ਫਲਾਂ ਨੂੰ ਸਿੱਧਾ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ (Eating fruits directly is considered more beneficial) ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੇਕਰ ਤੁਸੀਂ ਫਲਾਂ ਦਾ ਜੂਸ ਪੀਂਦੇ ਹੋ (Drink fruit juice) ਤਾਂ ਇਕ ਦਿਨ 'ਚ ਇਸ ਨੂੰ ਪੀਣ ਨਾਲ ਕਿੰਨਾ ਫਾਇਦਾ ਹੁੰਦਾ ਹੈ? ਆਓ ਜਾਣਦੇ ਹਾਂ ਇੱਕ ਦਿਨ ਵਿੱਚ ਕਿੰਨੇ ਗਿਲਾਸ ਜੂਸ ਪੀਣਾ ਰਹਿੰਦਾ ਸਹੀ..



 
ਕੀ ਫਲਾਂ ਦਾ ਜੂਸ ਲਾਭਦਾਇਕ ਜਾਂ ਨੁਕਸਾਨਦੇਹ ਹੈ?
ਸਿਹਤ ਮਾਹਿਰਾਂ ਅਨੁਸਾਰ ਜੂਸ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇੱਕ ਕੱਪ ਜੂਸ ਵਿੱਚ 117 ਕੈਲੋਰੀ ਅਤੇ ਲਗਭਗ 21 ਗ੍ਰਾਮ ਚੀਨੀ ਹੁੰਦੀ ਹੈ। ਜਿਸ ਕਾਰਨ ਕੁਝ ਮਾਮਲਿਆਂ ਵਿੱਚ ਇਹ ਸਰੀਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਲਈ ਫਰੂਟੋਜ਼ ਬਿਲਕੁਲ ਵੀ ਫਾਇਦੇਮੰਦ ਨਹੀਂ ਹੁੰਦਾ। ਫਲਾਂ ਦਾ ਜੂਸ ਜ਼ਿਆਦਾ ਪੀਣ ਨਾਲ ਮਸੂੜਿਆਂ 'ਚ ਕੀੜੇ ਹੋ ਸਕਦੇ ਹਨ। ਇਹ ਕੀੜੇ ਜਿਗਰ ਨੂੰ ਸਹੀ ਤਰ੍ਹਾਂ ਹਾਈਡਰੇਟ ਨਹੀਂ ਹੋਣ ਦਿੰਦੇ। ਇਸ ਨਾਲ ਪੇਟ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ।


ਇੱਕ ਦਿਨ ਵਿੱਚ ਕਿੰਨੇ ਗਲਾਸ ਪੀ ਸਕਦੇ ਫਲਾਂ ਦਾ ਜੂਸ? (How many glasses of fruit juice can you drink in a day?)
ਡਾਕਟਰ ਅਨੁਸਾਰ ਜਦੋਂ ਫਲਾਂ ਤੋਂ ਜੂਸ ਕੱਢਿਆ ਜਾਂਦਾ ਹੈ ਤਾਂ ਫਾਈਬਰ ਨਿਕਲ ਜਾਂਦਾ ਹੈ ਅਤੇ ਫਰੂਟੋਜ਼ ਵਧਦਾ ਹੈ। ਇਸ ਲਈ ਜੇਕਰ ਕੋਈ ਬਾਲਗ ਹੈ ਤਾਂ ਉਸਨੂੰ ਰੋਜ਼ਾਨਾ ਇੱਕ ਗਿਲਾਸ ਤੋਂ ਵੱਧ ਜੂਸ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤੋਂ ਵੱਧ ਜੂਸ ਨੁਕਸਾਨਦੇਹ ਹੋ ਸਕਦਾ ਹੈ। ਇਸ ਦਾ ਅਸਰ ਤੁਰੰਤ ਦਿਖਾਈ ਨਹੀਂ ਦਿੰਦਾ ਪਰ ਬਾਅਦ 'ਚ ਸਰੀਰ 'ਤੇ ਅਸਰ ਪੈ ਸਕਦਾ ਹੈ।


ਹੋਰ ਪੜ੍ਹੋ : ਲਾਕਡਾਊਨ ਦੌਰਾਨ ਪੈਦਾ ਹੋਏ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ, ਦੂਜਿਆਂ ਨਾਲ ਪੈਂਦੇ ਘੱਟ ਬਿਮਾਰ, ਰਿਸਰਚ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ


ਜੂਸ ਪੀਣ ਦਾ ਸਹੀ ਸਮੇਂ ਕਿਹੜਾ? (What is the right time to drink juice?)
ਡਾਕਟਰ ਦਾ ਕਹਿਣਾ ਹੈ ਕਿ ਸਵੇਰੇ ਖਾਲੀ ਪੇਟ ਜੂਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਪੇਟ ਵਿੱਚ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਕੁੱਝ ਖਾਣ ਤੋਂ ਬਾਅਦ ਹੀ ਜੂਸ ਪੀਣਾ ਚਾਹੀਦਾ ਹੈ। ਦੁਪਹਿਰ ਦੇ ਸਮੇਂ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ।


ਇੰਝ ਕਰੋ ਜੂਸ ਦਾ ਸੇਵਨ (Consume the juice like this)
ਡਾਕਟਰ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਫਲਾਂ ਦਾ ਜੂਸ ਜ਼ਿਆਦਾ ਪਸੰਦ ਕਰਦੇ ਹੋ ਤਾਂ ਬਿਨਾਂ ਫਿਲਟਰ ਕੀਤੇ ਗੂੰਦੇ ਸਮੇਤ ਹੀ ਇਸ ਦਾ ਸੇਵਨ ਕਰੋ। ਇਸ ਨਾਲ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਫਰੂਟੋਜ਼ ਜਲਦੀ ਜਜ਼ਬ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਰੋਜ਼ਾਨਾ ਇੱਕ ਗਲਾਸ ਜੂਸ ਪੀਣਾ ਚਾਹੀਦਾ ਹੈ, ਨਹੀਂ ਤਾਂ ਤਾਜ਼ੇ ਫਲ ਖਾਓ। ਇਹ ਜ਼ਿਆਦਾ ਫਾਇਦੇਮੰਦ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।