ਜੈਪੁਰ: ਹਾਈਪਰਟੌਨਿਕ ਸੇਲਿਨ ਵਾਲੇ ਕੋਸੇ ਪਾਣੀ ਦੇ ਗਰਾਰੇ ਅਤੇ ਜਲ ਨੇਤੀ (ਨੇਜ਼ਲ ਵਾਸ਼) ਰੋਜ਼ਾਨਾ ਵਾਂਗ ਕੀਤੀ ਜਾਵੇ ਤਾਂ ਇਹ ਕੋਰੋਨਾ ਵਰਗੀਆਂ ਵਾਇਰਸ ਲਾਗ ਨਾਲ ਲੜਨ ਵਿੱਚ ਸਹਾਈ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਇਨਸਾਨ ਦੇ ਮੂੰਹ ਤੇ ਗਲੇ 'ਚੋਂ ਹੁੰਦਾ ਹੋਇਆ ਫੇਫੜਿਆਂ ਤਕ ਪਹੁੰਚਦਾ ਹੈ, ਜਿਸ ਨੂੰ ਗਰਾਰਿਆਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ।
ਕੌਮਾਂਤਰੀ ਖੋਜ ਰਸਾਲੇ 'ਲੰਗ ਇੰਡੀਆ' ਵਿੱਚ ਖੋਜਕਾਰ ਵਿਗਿਆਨੀ ਅਤੇ ਸਵਾਈਮਾਨਸਿੰਘ ਹਸਪਤਾਲ ਦੇ ਸਾਹ ਰੋਗ ਦੀ ਮਾਹਰ ਡਾ. ਸ਼ੀਤੂ ਸਿੰਘ ਨੇ ਇਸ ਬਾਰੇ ਲੇਖ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਵਿੱਚ ਸਰਦੀ-ਖਾਂਸੀ ਤੇ ਬੁਖ਼ਾਰ ਦੇ ਰੂਪ ਵਿੱਚ ਪ੍ਰਗਟ ਹੋਣ ਵਾਲੇ ਰੈਸਪੀਰੇਟਰੀ ਵਾਇਰਲ ਲਾਗ ਦੀ ਰੋਕਥਾਮ ਵੀ ਗਰਾਰੇ ਤੇ ਜਲ ਨੇਤੀ ਬਾਰੇ ਵਿਗਿਆਨਕ ਤੱਥਾਂ ਦਾ ਮੁਲਾਂਕਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਇਲਾਜ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਥੈਰੇਪੀ ਵਾਂਗ ਮਦਦਗਾਰ ਸਾਬਤ ਹੋ ਸਕਦੇ ਹਨ।
ਡਾਕਟਰ ਨੇ ਸੌਖੇ ਸ਼ਬਦਾਂ ਵਿੱਚ ਦੱਸਿਆ ਕਿ ਜਿਸ ਤਰ੍ਹਾਂ ਹੱਥ ਧੋਣ ਨਾਲ ਵਾਇਰਸ ਦੀ ਰੋਕਥਾਮ ਵਿੱਚ ਮਦਦ ਮਿਲਦੀ ਹੈ, ਗਰਾਰੇ ਤੇ ਜਲ ਨੇਤੀ ਇਸੇ ਤਰ੍ਹਾਂ ਮਦਦਗਾਰ ਹਨ। ਰਿਪੋਰਟ ਦੇ ਸਹਿ ਲੇਖਕ ਤੇ ਪ੍ਰਸਿੱਧ ਸਾਹ ਰੋਗਾਂ ਦੇ ਮਾਹਰ ਡਾ. ਵਿਰੇਂਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੀ ਜ਼ਿੰਦਗੀ ਬਚ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਗਰਾਰੇ ਤੇ ਜਲ ਨੇਤੀ ਨੂੰ ਅਪਨਾਉਣ ਦੀ ਅਪੀਲ ਵੀ ਕੀਤੀ।
ਗਰਮ ਪਾਣੀ ਦੇ ਗਰਾਰਿਆਂ ਨਾਲ ਹੁੰਦੈ Coronavirus ਦੂਰ? ਵਿਗਿਆਨੀਆਂ ਨੇ ਚੁੱਕਿਆ ਸੱਚ ਤੋਂ ਪਰਦਾ
ਏਬੀਪੀ ਸਾਂਝਾ
Updated at:
08 May 2020 06:34 AM (IST)
ਡਾਕਟਰ ਨੇ ਸੌਖੇ ਸ਼ਬਦਾਂ ਵਿੱਚ ਦੱਸਿਆ ਕਿ ਜਿਸ ਤਰ੍ਹਾਂ ਹੱਥ ਧੋਣ ਨਾਲ ਵਾਇਰਸ ਦੀ ਰੋਕਥਾਮ ਵਿੱਚ ਮਦਦ ਮਿਲਦੀ ਹੈ, ਗਰਾਰੇ ਤੇ ਜਲ ਨੇਤੀ ਇਸੇ ਤਰ੍ਹਾਂ ਮਦਦਗਾਰ ਹਨ।
- - - - - - - - - Advertisement - - - - - - - - -