ਮਾੜੇ ਸੁਫਨੇ (nightmares) ਆਉਣ ਨਾਲ ਵਾਰ-ਵਾਰ ਦਿਲ 'ਚ ਇਹੀ ਖਿਆਲ ਆਉਂਦਾ ਹੈ ਕੀ ਆਖਰ ਇਸ ਦਾ ਮਤਲਬ ਕੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਵੀ ਦੁਬਾਰਾ ਜਾਂ ਹਰ ਰੋਜ਼ ਇੱਕੋ ਜਿਹੇ ਸੁਫਨੇ ਆਉਂਦੇ ਹਨ ਜਿਸ ਕਾਰਨ ਤੁਹਾਡੇ ਮਨ ਵਿੱਚ ਡਰ ਪੈਦਾ ਹੋ ਰਿਹਾ ਹੈ ਤਾਂ ਤੁਸੀਂ ਕੁਝ ਖਾਸ ਉਪਾਅ ਕਰ ਸਕਦੇ ਹੋ ਜੋ ਤੁਹਾਡੀਆਂ ਮੁਸ਼ਕਲਾਂ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ।


ਭੇੜੇ ਸੁਫਨਿਆਂ ਦਾ ਇਲਾਜ:

1. ਅਗਨੀਪੁਰਨ ਵਿੱਚ ਕਿਹਾ ਗਿਆ ਹੈ ਕਿ ਜੇ ਤੁਹਾਨੂੰ ਕੋਈ ਬੁਰਾ ਸੁਫਨਾ ਆਇਆ ਹੈ ਤੇ ਇਸ ਕਾਰਨ ਤੁਹਾਡੀ ਨੀਂਦ ਖੁੱਲ੍ਹ ਜਾਂਦੀ ਹੈ, ਤਾਂ ਤੁਹਾਨੂੰ ਦੁਬਾਰਾ ਸੌਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਉਹ ਸੁਫਨਾ ਮਨ ਵਿੱਚੋਂ ਪੂਰੀ ਤਰ੍ਹਾਂ ਦੂਰ ਹੋ ਜਾਂਦਾ ਹੈ।

2.
ਸੁਫਨ ਸ਼ਾਸਤਰ ਅਨੁਸਾਰ, ਆਦਮੀ ਆਪਣੇ ਕੰਮਾਂ ਮੁਤਾਬਕ ਚੰਗੇ ਜਾਂ ਮਾੜੇ ਸੁਫਨੇ ਵੇਖਦਾ ਹੈ ਪਰ ਜੇ ਬ੍ਰਾਹਮਣਾਂ ਦੀ ਸੇਵਾ ਕੀਤੀ ਜਾਵੇ ਤਾਂ ਵਿਅਕਤੀ ਮਾੜੇ ਕੰਮਾਂ ਤੋਂ ਮੁਕਤ ਹੋ ਸਕਦਾ ਹੈ ਜਿਸ ਕਾਰਨ ਬੁਰੇ ਸੁਪਨੇ ਵੀ ਆਉਣੇ ਬੰਦ ਹੋ ਜਾਂਦੇ ਹਨ। ਤੁਸੀਂ ਯੋਗ ਬ੍ਰਾਹਮਣਾਂ ਨੂੰ ਦਾਨ ਵੀ ਦੇ ਸਕਦੇ ਹੋ।

3.
ਜੇਕਰ ਘਰ 'ਚ ਵਾਸਤੂ ਦੋਸ਼ ਹੁੰਦਾ ਹੈ ਤਾਂ ਸਵਪਨਦੋਸ਼ ਹੁੰਦਾ ਹੈ ਜਿਸ ਕਾਰਨ ਰਾਤ ਨੂੰ ਸੁਫਨੇ ਆਉਂਦੇ ਹਨ। ਜੇ ਘਰ ਵਿੱਚ ਕੋਈ ਨਕਾਰਾਤਮਕ ਉਰਜਾ ਹੈ, ਤਾਂ ਇਹ ਬੁਰੇ ਸੁਫਨਿਆਂ ਦਾ ਕਾਰਨ ਬਣ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਘਰ ਦੇ ਢਾਂਚੇ ਨੂੰ ਠੀਕ ਕਰਨਾ ਜ਼ਰੂਰੀ ਹੈ। ਘਰ ਵਿੱਚ ਹਵਨ ਕਰਨ ਤੋਂ ਬਾਅਦ ਤੇ ਹਰ ਤਰ੍ਹਾਂ ਦੇ ਵਾਸਤੂ ਉਪਚਾਰ ਕਰਨ ਤੋਂ ਬਾਅਦ ਇਨ੍ਹਾਂ ਤੋਂ ਮੁਕਤੀ ਹਾਸਲ ਕੀਤੀ ਜਾ ਸਕਦੀ ਹੈ।

4.
ਜੇ ਤੁਹਾਨੂੰ ਵਾਰ-ਵਾਰ ਮਾੜੇ ਸੁਪਨੇ ਆ ਰਹੇ ਹਨ, ਤਾਂ ਜਿੰਨੀ ਜਲਦੀ ਹੋ ਸਕੇ ਸੁਫਨੇ ਭੁੱਲਣ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਵੀ ਸੁਫਨੇ ਨਹੀਂ ਦੱਸਣੇ ਚਾਹੀਦੇ। ਇਸ ਕਰਕੇ ਵਿਅਕਤੀ ਉਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਯਾਦ ਕਰਦਾ ਹੈ ਜਿਸ ਕਾਰਨ ਮਾਨਸਿਕ ਤਣਾਅ ਹੁੰਦਾ ਹੈ ਤੇ ਲੋਕ ਤਣਾਅ ਵੱਲ ਵਧਦੇ ਹਨ।

5.
ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਨਿਯਮਿਤ ਤੌਰ 'ਤੇ ਸੂਰਜ ਦੇਵ ਦੀ ਪੂਜਾ ਕੀਤੀ ਜਾਵੇ ਤਾਂ ਸੁਫਨਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਹ ਮਹੱਤਵਪੂਰਨ ਹੈ ਕਿ ਸੂਰਜ ਦੇਵਤਾ ਨੂੰ ਹਰ ਰੋਜ਼ ਜਲ ਚੜ੍ਹਾਇਆ ਜਾਣਾ ਚਾਹੀਦਾ ਹੈ। ਇਹ ਬੁਰੀ ਸੁਪਨਿਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904