Good Health Tips: ਇੱਕ ਪੁਰਾਣੀ ਕਹਾਵਤ ਹੈ ਕਿ ਭੁੱਖੇ ਪੇਟ ਭਜਨ ਨਾ ਹੋਈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਖਾਲੀ ਪੇਟ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਲੰਬੇ ਸਮੇਂ ਤਕ ਭੁੱਖੇ ਰਹਿਣ ਨਾਲ ਐਸੀਡਿਟੀ, ਪੇਟ ਦਰਦ, ਉਲਟੀ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।

ਇਸ ਦੇ ਨਾਲ ਹੀ ਸਵੇਰੇ ਉੱਠ ਕੇ ਕੁਝ ਨਾ ਕੁਝ ਖਾਣ ਦਾ ਰਿਵਾਜ਼ ਵੀ ਰਿਹਾ ਹੈ ਪਰ ਲਾਈਫ ਸਟਾਈਲ ਕਾਰਨ ਹੁਣ ਇਹ ਖਤਮ ਹੁੰਦਾ ਜਾ ਰਿਹਾ ਹੈ ਤੇ ਲੋਕ ਨਾਸ਼ਤਾ ਛੱਡਣ ਲੱਗ ਪਏ ਹਨ। ਪਰ ਇਸ ਦੌਰਾਨ ਉਹ ਕੁਝ ਅਜਿਹੇ ਕੰਮ ਕਰਦੇ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਖਾਲੀ ਪੇਟ ਕੀ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ।

ਸ਼ਰਾਬ ਖਾਲੀ ਪੇਟ ਨਹੀਂ ਪੀਣਾ ਚਾਹੀਦੀ- ਜੇਕਰ ਤੁਹਾਡੇ ਪੇਟ ਵਿੱਚ ਭੋਜਨ ਨਹੀਂ ਹੈ ਤੇ ਤੁਸੀਂ ਖਾਲੀ ਪੇਟ ਹੋ ਤਾਂ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਇਹ ਸਿੱਧਾ ਤੁਹਾਡੇ ਖੂਨ ਵਿੱਚ ਚਲੀ ਜਾਂਦੀ ਹੈ। ਦੂਜੇ ਪਾਸੇ ਖਾਲੀ ਪੇਟ ਸ਼ਰਾਬ ਪੀਣ ਨਾਲ ਸਾਡੀ ਨਬਜ਼ ਦੀ ਦਰ ਘੱਟ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਵੀ ਵਧਦਾ ਜਾਂਦਾ ਹੈ।

ਖਾਲੀ ਪੇਟ ਚਿਊਇੰਗਮ ਚਬਾਉਣਾ (Chewing Gum) ਨਹੀਂ ਚਾਹੀਦਾ- ਖਾਲੀ ਪੇਟ ਚਿਊਇੰਗਮ ਚਬਾਉਣਾ ਸਹੀ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਇਹ ਇਕ ਕੁਦਰਤੀ ਪ੍ਰਕਿਰਿਆ ਹੈ ਤੇ ਜਿਵੇਂ ਹੀ ਕੋਈ ਵਿਅਕਤੀ ਇਸਨੂੰ ਚਬਾਉਣਾ ਸ਼ੁਰੂ ਕਰਦਾ ਹੈ, ਸਾਡੇ ਪੇਟ ਵਿੱਚ ਪਾਚਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਪਾਚਕ ਐਸਿਡ ਖਾਲੀ ਪੇਟ ਵਿੱਚ ਐਸੀਡਿਟੀ ਤੋਂ ਲੈ ਕੇ ਅਲਸਰ ਤਕ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਲਈ ਬਿਹਤਰ ਹੈ ਕਿ ਤੁਸੀਂ ਖਾਲੀ ਪੇਟ ਚਿਊਇੰਗਮ ਵਰਗੀਆਂ ਚੀਜ਼ਾਂ ਨਾ ਖਾਓ।

ਖਾਲੀ ਪੇਟ ਨਾ ਪੀਓ ਕੌਫੀ-ਜੇਕਰ ਤੁਸੀਂ ਸਵੇਰੇ ਉੱਠਦੇ ਹੀ ਖਾਲੀ ਪੇਟ ਕੌਫੀ ਪੀਂਦੇ ਹੋ ਤਾਂ ਤੁਹਾਡੇ ਪੇਟ ਵਿੱਚ ਐਸੀਡਿਟੀ ਬਣ ਜਾਂਦੀ ਹੈ ਤੇ ਅਜਿਹਾ ਕੌਫੀ ਵਿਚ ਮੌਜੂਦ ਕੰਪਾਊਂਡਸ ਕਾਰਨ ਹੁੰਦਾ ਹੈ ਜੋ ਪੇਟ ਵਿੱਚ ਹਾਈਡ੍ਰੋਕਲੋਰਿਕ ਐਸਿਡ ਵਧਾਉਂਦੇ ਹਨ। ਇਸ ਲਈ ਕੌਫੀ ਨੂੰ ਕਦੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ।

Disclaimer : ਏਬੀਪੀ ਨਿਊਜ਼ ਇਸ ਲੇਖ ਵਿਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।


 

ਇਹ ਵੀ ਪੜ੍ਹੋ : Sensex Crash: ਬਾਜ਼ਾਰ ‘ਚ ਜ਼ੋਰਦਾਰ ਗਿਰਾਵਟ, ਸੈਂਸੈਕਸ 1200 ਅੰਕ ਤੋਂ ਜ਼ਿਆਦਾ ਟੁੱਟ ਕੇ 56,000 ਤੋਂ ਹੇਠਾਂ


 


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


 


 


https://play.google.com/store/apps/details?id=com.winit.starnews.hin


 




 



https://apps.apple.com/in/app/abp-live-news/id811114904