Health Tips: ਕੋਰੋਨਾ ਦੇ ਚੱਲ ਰਹੇ ਇਸ ਸੰਕਟ ਦੌਰਾਨ ਡਾਕਟਰ ਮਨੁੱਖੀ ਸਰੀਰ ਅੰਦਰ ਇਮਿਊਨਿਟੀ ਸਿਸਟਮ (ਰੋਗਾਂ ਨਾਲ ਲੜਨ ਦੀ ਪ੍ਰਣਾਲੀ) ਨੂੰ ਮਜ਼ਬੂਤ ਕਰਨ ਦੀ ਸਲਾਹ ਦੇ ਰਹੇ ਹਨ। ਇਨ੍ਹੀਂ ਦਿਨੀਂ ਮੌਸਮ ਵੀ ਬਦਲ ਰਿਹਾ ਹੈ। ਮੌਸਮ ਬਦਲਣ ਦੇ ਨਾਲ ਹੀ ਹਲਕੀ ਖੰਘ ਤੇ ਗਲੇ ਵਿੱਚ ਖ਼ਰਾਸ਼ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਪਰ ਇਨ੍ਹਾਂ ਸਮੱਸਿਆਵਾਂ ਨੂੰ ਤੁਸੀਂ ਘਰੇਲੂ ਉਪਾਵਾਂ ਰਾਹੀਂ ਦੂਰ ਕਰ ਸਕਦੇ ਹੋ।


 


ਪੁਦੀਨੇ ਦੇ ਪੱਤਿਆਂ ਨਾਲ ਹੋਵੇਗਾ ਫ਼ਾਇਦਾ


ਸੁੱਕੀ ਖੰਘ ਤੇ ਗਲੇ ’ਚ ਖ਼ਰਾਸ਼ ਨੂੰ ਦੂਰ ਕਰਨ ਵਿੱਚ ਆਯੁਸ਼ ਦਾ ਘਰੇਲੂ ਇਲਾਜ ਬਹੁਤ ਹੀ ਵਧੀਆ ਹੈ। ਇਸ ਲਈ ਤਾਜ਼ਾ ਪੁਦੀਨੇ ਦੇ ਪੱਤੇ ਤੇ ਕਾਲੇ ਜ਼ੀਰੇ ਨੂੰ ਪਾਣੀ ’ਚ ਉਬਾਲ ਕੇ ਦਿਨ ’ਚ ਇੱਕ ਵਾਰ ਲੈਣ ਨਾਲ ਅਜਿਹੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਲੌਂਗ ਦੇ ਪਾਊਡਰ ਨੂੰ ਮਿਸ਼ਰੀ–ਸ਼ਹਿਦ ਨਾਲ ਮਿਲਾ ਕੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਲੈਣ ਨਹੀ ਅਜਿਹੀ ਸਮੱਸਿਆ ਦੂਰ ਹੋ ਸਕਦੀ ਹੈ।


 


ਇਸ ਤੋਂ ਇਲਾਵਾ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਇੱਕ ਤੋਂ ਇੱਕ ਵਧ ਕੇ ਨੁਸਖੇ ਆਯੁਰਵੇਦ ’ਚ ਮੌਜੂਦ ਹਨ, ਜਿਸ ਨੂੰ ਅਜ਼ਮਾ ਕੇ ਅਸੀਂ ਕੋਰੋਨਾ ਹੀ ਨਹੀਂ, ਛੂਤ ਦੇ ਹੋਰ ਰੋਗਾਂ ਨੂੰ ਵੀ ਆਪਣੇ ਤੋਂ ਦੂਰ ਰੱਖ ਸਕਦੇ ਹਾਂ।


 


ਇਨ੍ਹਾਂ ਨਾਲ ਵਧੇਗੀ ਇਮਿਊਨਿਟੀ


ਭੋਜਨ ’ਚ ਹਲਦੀ, ਧਨੀਆ, ਜ਼ੀਰਾ ਤੇ ਲੱਸਣ ਦੀ ਵਰਤੋਂ ਵੀ ਇਸ ਵਿੱਚ ਬਹੁਤ ਫ਼ਾਇਦੇਮੰਦ ਸਿੱਧ ਹੋ ਸਕਦੀ ਹੈ। ਇਸ ਤੋਂ ਇਲਾਵਾ ਦੁੱਧ ’ਚ ਹਲਦੀ ਮਿਲਾ ਕੇ ਪੀਣਾ, ਕੋਸੇ ਪਾਣੀ ਤੇ ਚਰਬਲ ਚਾਹ ਦਾ ਕਾੜ੍ਹਾ ਪੀ ਕੇ ਵੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।


 


ਯੋਗ ਦਾ ਵੀ ਲੈ ਸਕਦੇ ਹੋ ਸਹਾਰਾ


ਇਸ ਦੇ ਨਾਲ ਯੋਗਾ, ਧਿਆਨ ਤੇ ਪ੍ਰਾਣਾਯਾਮ ਦਾ ਵੀ ਸਹਾਰਾ ਵੀ ਲਿਆ ਜਾ ਸਕਦਾ ਹੈ। ਬਦਲਦੇ ਹਾਲਾਤ ਵਿੱਚ ਤੁਸੀਂ ਛੋਟੇ-ਛੋਟੇ ਨੁਸਖੇ ਅਜ਼ਮਾ ਕੇ ਤੰਦਰੁਸਤ ਰਹਿ ਸਕਦੇ ਹੋ।


 


(ਇਹ ਖ਼ਬਰ ਖੋਜ ਤੇ ਮਾਨਤਾਵਾਂ ਦੇ ਦਾਅਵੇ ਉੱਤੇ ਲਿਖੀ ਗਈ ਹੈ। ਕਿਸੇ ਵੀ ਨਤੀਜੇ ’ਤੇ ਪੁੱਜਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ)