ਗਲਾਸਗੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (ਸਥਾਨਕ ਸਮੇਂ ਅਨੁਸਾਰ) ਗਲਾਸਗੋ ਦੇ ਇੱਕ ਹੋਟਲ 'ਚ ਪਹੁਚੇ ਤਾਂ ਇੱਥੇ ਉਨ੍ਹਾਂ ਦੇ ਸਵਾਗਤ 'ਚ ਭਾਰਤੀ ਲੋਕਾਂ ਨੇ 'ਮੋਦੀ ਹੈ ਭਾਰਤ ਕਾ ਗਹਿਣਾ' ਦੇ ਨਾਅਰੇ ਲਗਾਏ ਤੇ ਭੀੜ ਨੇ ਤਾੜੀਆਂ ਮਾਰ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ COP26 ਜਲਵਾਯੂ ਸੰਮੇਲਨ ਵਿੱਚ ਹਿੱਸਾ ਲੈਣ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਦੁਵੱਲੀ ਗੱਲਬਾਤ ਕਰਨ ਲਈ ਯੂਨਾਈਟਿਡ ਕਿੰਗਡਮ ਦੇ ਦੋ ਦਿਨਾਂ ਦੌਰੇ 'ਤੇ ਹਨ।




ਜਿਵੇਂ ਹੀ ਉਹ ਇਟਲੀ ਵਿੱਚ G20 ਸਿਖਰ ਸੰਮੇਲਨ ਤੋਂ ਗਲਾਸਗੋ ਦੇ ਹੋਟਲ ਵਿੱਚ ਪਹੁੰਚੇ, ਪ੍ਰਧਾਨ ਮੰਤਰੀ ਮੋਦੀ ਦਾ ਭਾਰਤੀ ਪ੍ਰਵਾਸੀਆਂ ਦੇ ਨੁਮਾਇੰਦਿਆਂ ਵੱਲੋਂ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲੱਗਾ ਕੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਹੋਟਲ ਵਿੱਚ ਮੌਜੂਦ ਭਾਰਤੀ ਭਾਈਚਾਰੇ ਦੇ ਇੱਕ ਬੱਚੇ ਨਾਲ ਵੀ ਗੱਲਬਾਤ ਕੀਤੀ।


ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਦੁਆਰਾ ਆਯੋਜਿਤ ਕੀਤੀ ਜਾ ਰਹੀ 26ਵੀਂ ਕਾਨਫ਼ਰੰਸ ਆਫ਼ ਪਾਰਟੀਜ਼ (COP26) ਐਤਵਾਰ ਤੋਂ ਗਲਾਸਗੋ, ਸਕਾਟਲੈਂਡ ਵਿੱਚ ਸ਼ੁਰੂ ਹੋ ਗਈ ਹੈ ਅਤੇ 12 ਨਵੰਬਰ ਤੱਕ ਚੱਲੇਗੀ। ਇਸ ਸੰਮੇਲਨ ਵਿੱਚ ਲਗਪਗ 200 ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ ਅਤੇ 2030 ਤੱਕ ਨਿਕਾਸ ਨੂੰ ਘਟਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ।


ਪ੍ਰਧਾਨ ਮੰਤਰੀ ਮੋਦੀ ਦਾ ਸੋਮਵਾਰ ਦਾ ਸ਼ੈਡਿਉਲ:


- 3:30 ਤੋਂ 4:00 ਵਜੇ: ਭਾਰਤੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।


- 5:30 ਤੋਂ 6:30 ਵਜੇ: COP26 ਦੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣਗੇ।


- 7:15 ਤੋਂ 7:30 ਵਜੇ: ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਮੁਲਾਕਾਤ ਹੋਵੇਗੀ।


- 8:00 ਤੋਂ 10:00: ਸੰਮੇਲਨ ਵਿੱਚ ਆਏ ਨੇਤਾਵਾਂ ਨਾਲ ਮੁਲਾਕਾਤ ਕਰਨਗੇ।


- ਲਗਪਗ 9:45 ਵਜੇ: ਪੀਐਮ ਮੋਦੀ ਦਾ ਭਾਸ਼ਣ।


- 11:30 ਵਜੇ: ਕੇਲਵਿੰਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਵਿਖੇ ਰਿਸੈਪਸ਼ਨ।


ਮੰਗਲਵਾਰ ਨੂੰ ਪੀਐਮ ਮੋਦੀ ਸਵਿਟਜ਼ਰਲੈਂਡ, ਫਿਨਲੈਂਡ, ਇਜ਼ਰਾਈਲ, ਨੇਪਾਲ, ਮਲਾਵੀ, ਯੂਕਰੇਨ, ਜਾਪਾਨ ਅਤੇ ਅਰਜਨਟੀਨਾ ਦੇ ਰਾਜ ਮੁਖੀਆਂ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਦੇ ਨਾਲ ਹੀ ਉਹ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨਾਲ ਵੀ ਮੁਲਾਕਾਤ ਕਰਨਗੇ।


ਇਹ ਵੀ ਪੜ੍ਹੋ: DC’s Transfer in Punjab: ਪੰਜਾਬ 'ਚ 46 ਅਧਿਕਾਰੀਆਂ ਦੇ ਤਬਾਦਲੇ, ਫ਼ਿਰੋਜ਼ਪੁਰ ਤੇ ਫ਼ਤਿਹਗੜ੍ਹ ਸਾਹਿਬ 'ਚ ਬਦਲੇ ਡੀਸੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904