ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇ 1 ਤੋਂ 5 ਸਾਲ ਤਕ ਦੇ ਬੱਚਿਆਂ ਲਈ ਕੁਝ ਨਿਰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੂੰ ਟੀਵੀ ਤੇ ਮੋਬਾਈਲ ਤੋਂ ਦੂਰ ਨਾ ਰੱਖਿਆ ਗਿਆ ਤਾਂ ਅੱਗੇ ਜਾ ਕੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਵੇਖਣ ਵਿੱਚ ਆਇਆ ਹੈ ਕਿ ਖੇਡਣ ਤੇ ਕਾਰਟੂਨ ਵੇਖਣ, ਗੇਮ ਖੇਡਣ, ਵੀਡੀਓ ਵੇਖਣ ਜਾਂ ਫਿਰ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਅਕਸਰ ਮਾਪੇ ਆਪਣੇ ਬੱਚਿਆਂ ਨੂੰ ਸਮਾਰਟਫੋਨ ਦੇ ਦਿੰਦੇ ਹਨ। ਇਹ ਬੱਚਿਆਂ ਲਈ ਹਾਨੀਕਾਰਕ ਹੋ ਸਕਦਾ ਹੈ।
WHO ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਬੱਚਿਆਂ ਦਾ ਫੋਨ ਚਲਾਉਣਾ ਉਨ੍ਹਾਂ ਦੀ ਸਿਹਤ ਦੇ ਵਿਕਾਸ ਨੂੰ ਹਮੇਸ਼ਾ ਲਈ ਰੋਕ ਸਕਦਾ ਹੈ। ਬੱਚਿਆਂ ਨੂੰ ਜਿੰਨਾ ਹੋ ਸਕੇ, ਟੀਵੀ ਤੇ ਮੋਬਾਈਲ ਸਕ੍ਰੀਨ ਤੋਂ ਦੂਰ ਰੱਖੋ। ਜੇ ਘਰ ਵਿੱਚ ਇੱਕ ਸਾਲ ਦੇ ਬੱਚੇ ਹਨ ਤਾਂ ਉਸ ਨੂੰ ਕਦੀ ਸਕ੍ਰੀਨ ਸਾਹਮਣੇ ਨਾ ਆਉਣ ਦਿਉ। ਜੇ 5 ਸਾਲ ਦਾ ਬੱਚਾ ਹੈ ਤਾਂ ਇੱਕ ਘੰਟੇ ਤੋਂ ਵੱਧ ਕਿਸੇ ਇਲੈਕਟ੍ਰੌਨਿਕ ਡਿਵਾਈਸ ਦਾ ਇਸਤੇਮਾਲ ਨਾ ਕਰਨ ਦਿਉ। ਇਸ ਨਾਲ ਬੱਚਿਆਂ ਨੂੰ ਮੋਟਾਪਾ ਵੀ ਹੋ ਸਕਦਾ ਹੈ।
WHO ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ 3 ਤੋਂ 4 ਘੰਟੇ ਤਕ ਸਰੀਰਕ ਕਿਰਿਆ ਕਰਵਾਉਣੀ ਚਾਹੀਦੀ ਹੈ। ਚੰਗੀ ਨੀਂਦ ਨਾਲ ਉਨ੍ਹਾਂ ਦਾ ਚੰਗਾ ਵਿਕਾਸ ਹੋਏਗਾ। ਜੇ ਇਨ੍ਹਾਂ ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਨਾ ਰੱਖਿਆ ਗਿਆ ਤਾਂ ਉਨ੍ਹਾਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸ ਨਾਲ ਦਿਲ ਦੀ ਬਿਮਾਰੀ, ਸ਼ੂਗਰ, ਹਾਈਪਰਟੈਂਸ਼ਨ ਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਸਰੀਰਕ ਕਿਰਿਆ ਨਾ ਕਰਵਾਉਣ ਕਰਕੇ ਪੂਰੀ ਦੁਨੀਆ ਵਿੱਚ ਸਾਲਾਨਾ 50 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਹੁੰਦੀ ਹੈ।
5 ਸਾਲ ਤਕ ਦੇ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਤੋਂ ਰੱਖੋ ਦੂਰ, ਨਹੀਂ ਤਾਂ ਜਾ ਸਕਦੀ ਜਾਨ
ਏਬੀਪੀ ਸਾਂਝਾ
Updated at:
26 Apr 2019 04:16 PM (IST)
WHO ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਬੱਚਿਆਂ ਦਾ ਫੋਨ ਚਲਾਉਣਾ ਉਨ੍ਹਾਂ ਦੀ ਸਿਹਤ ਦੇ ਵਿਕਾਸ ਨੂੰ ਹਮੇਸ਼ਾ ਲਈ ਰੋਕ ਸਕਦਾ ਹੈ। ਬੱਚਿਆਂ ਨੂੰ ਜਿੰਨਾ ਹੋ ਸਕੇ, ਟੀਵੀ ਤੇ ਮੋਬਾਈਲ ਸਕ੍ਰੀਨ ਤੋਂ ਦੂਰ ਰੱਖੋ। ਜੇ ਘਰ ਵਿੱਚ ਇੱਕ ਸਾਲ ਦੇ ਬੱਚੇ ਹਨ ਤਾਂ ਉਸ ਨੂੰ ਕਦੀ ਸਕ੍ਰੀਨ ਸਾਹਮਣੇ ਨਾ ਆਉਣ ਦਿਉ। ਜੇ 5 ਸਾਲ ਦਾ ਬੱਚਾ ਹੈ ਤਾਂ ਇੱਕ ਘੰਟੇ ਤੋਂ ਵੱਧ ਕਿਸੇ ਇਲੈਕਟ੍ਰੌਨਿਕ ਡਿਵਾਈਸ ਦਾ ਇਸਤੇਮਾਲ ਨਾ ਕਰਨ ਦਿਉ।
- - - - - - - - - Advertisement - - - - - - - - -