ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ ਅੱਜ ਘਾਤਕ ਕੋਰੋਨਾ ਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਦੇਸ਼ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 166 ਤੱਕ ਪਹੁੰਚ ਗਈ ਹੈ। ਇਨ੍ਹਾਂ ਲੋਕਾਂ ਵਿੱਚ 141 ਭਾਰਤੀ ਅਤੇ 25 ਵਿਦੇਸ਼ੀ ਸ਼ਾਮਲ ਹਨ। ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 45 ਲੋਕ ਇਸ ਮਾਰੂ ਵਾਇਰਸ ਤੋਂ ਸੰਕਰਮਿਤ ਹਨ। ਅੱਜ ਚੰਡੀਗੜ੍ਹ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਫਿਲਹਾਲ ਦੇਸ਼ ਦੇ ਦੂਜੇ ਪੜਾਅ 'ਤੇ ਹੈ।
ਕਿਹੜੇ ਰਾਜ ਵਿੱਚ ਕਿੰਨੇ ਸੰਕਰਮਿਤ
ਸਿਹਤ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਹੁਣ ਦੇਸ਼ ਦੇ 18 ਰਾਜ ਕੋਰੋਨਾ ਵਿਸ਼ਾਣੂ ਦੀ ਲਪੇਟ ਵਿੱਚ ਹਨ। ਪੁਡੂਚੇਰੀ ਅਤੇ ਚੰਡੀਗੜ੍ਹ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਹਾਂਰਾਸ਼ਟਰ ਵਿੱਚ ਇਸ ਵਿਨਾਸ਼ਕਾਰੀ ਵਾਇਰਸ ਦੇ ਸਭ ਤੋਂ ਵੱਧ 42 ਮਰੀਜ਼ ਹਨ, ਜਿਨ੍ਹਾਂ ਵਿੱਚ ਤਿੰਨ ਵਿਦੇਸ਼ੀ ਵੀ ਸ਼ਾਮਲ ਹਨ। ਇਸ ਤੋਂ ਬਾਅਦ ਕੇਰਲ ਵਿੱਚ 27 ਸੰਕਰਮਿਤ ਲੋਕ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਵਿਦੇਸ਼ੀ ਹਨ। ਇਨ੍ਹਾਂ ਦੋਵਾਂ ਰਾਜਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ 17 (ਇੱਕ ਵਿਦੇਸ਼ੀ), ਹਰਿਆਣਾ ਵਿੱਚ 17 (14 ਵਿਦੇਸ਼ੀ), ਕਰਨਾਟਕ ਵਿੱਚ 14, ਦਿੱਲੀ ਵਿੱਚ 12 (ਇੱਕ ਵਿਦੇਸ਼ੀ), 8 ਲਦਾਖ ਵਿੱਚ, 6 ਤੇਲੰਗਾਨਾ ਵਿੱਚ (ਦੋ ਵਿਦੇਸ਼ੀ) ਰਾਜਸਥਾਨ ਵਿੱਚ ਸੱਤ ( ਦੋ ਵਿਦੇਸ਼ੀ), ਜੰਮੂ-ਕਸ਼ਮੀਰ ਵਿਚ ਚਾਰ, ਤਾਮਿਲਨਾਡੂ ਵਿਚ ਦੋ, ਉੜੀਸਾ, ਪੰਜਾਬ, ਉਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਵਿੱਚ ਇੱਕ-ਇੱਕ ਮਰੀਜ਼ ਹਨ।