ਲਾਸ ਐਂਜਲਸ ਦੇ ਹਸਪਤਾਲਾਂ ‘ਚ ਖੁਨ ਦੀ ਕਮੀ ਹੋ ਗਈ ਹੈ। ਇਸ ਕਾਰਨ ਖੂਨਦਾਨ ਕਰਨ ਵਾਲਿਆਂ ਕਮੀ ਹੋ ਗਈ ਹੈ। ਸ਼੍ਰੀਲੰਕਾ ‘ਚ ਵੀ ਇੰਟਰਨੈਸ਼ਨਲ ਫਲਾਇਟਸ ਦੇ ਉਤਰਨ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਉੱਧਰ ਸਾਊਦੀ ਅਰਬ ਨੇ ਪ੍ਰਾਈਵੇਟ ਸੈਕਟਰ 15 ਦਿਨਾਂ ਲਈ ਬੰਦ ਕਰ ਦਿੱਤੇ ਹਨ।
ਸਰਕਾਰੀ ਬਿਆਨ ਮੁਤਾਬਕ “ਪਾਣੀ, ਬਿਜਲੀ ਤੇ ਸੰਚਾਰ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਪ੍ਰਾਈਵੇਟ ਸੈਕਟਰ ‘ਚ 15 ਦਿਨ ਕੰਮਕਾਜ ਨਹੀਂ ਹੋਵੇਗਾ। ਇੱਥੋਂ ਤੱਕ ਕਿ ਮਸਜਿਦਾਂ ‘ਚ ਹੋਣ ਵਾਲੀ ਨਮਾਜ਼ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਪਾਕਿਸਤਾਨ ‘ਚ ਬੁੱਧਵਾਰ ਸਵੇਰ ਤੱਕ ਕੁੱਲ 237 ਮਾਮਲੇ ਸਾਹਮਣੇ ਆ ਚੁੱਕੇ ਹਨ। ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰੇਸ਼ਾਨੀ ਇਹ ਹੈ ਕਿ ਸੰਕਰਮਣ ਦੇ ਸ਼ੱਕੀਆਂ ਨੂੰ ਆਈਸੋਲੇਟ ਕਰਨ ਦੀ ਵਿਵਸਥਾ ਨਹੀਂ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਬਾਰੇ ਸੋਸ਼ਲ ਮੀਡੀਆ 'ਤੇ ਬਹੁਤੀਆਂ ਅਫਵਾਹਾਂ, ਜਾਣੋ ਅਸਲ ਸੱਚ