ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾ ਨੇ ਹਰ ਇੱਕ ਦੇ ਦਿਲ ‘ਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਝੂਠ ਤੇ ਅਫਵਾਹਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਕਰ ਰਹੇ ਹਾਂ।
ਚਿਕਨ ਕਾਰਨ ਫੈਲਦਾ ਕੋਰੋਨਾ:
ਇਹ ਅਫਵਾਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿ ਚਿਕਨ ਖਾਣ ਨਾਲ ਕੋਰੋਨਾ ਫੈਲਦਾ ਹੈ, ਜਿਸ ਕਾਰਨ ਲੋਕਾਂ ਨੇ ਚਿਕਨ ਤੋਂ ਦੂਰੀ ਬਣਾ ਲਈ ਹੈ। ਇਸ ਨਾਲ ਇਸ ਦੀ ਵਿਕਰੀ ‘ਚ ਵੀ ਗਿਰਾਵਟ ਆਈ ਹੈ ਪਰ ਇਹ ਮਹਿਜ਼ ਇੱਕ ਅਫਵਾਹ ਹੀ ਹੈ। ਚਿਕਨ ਨਾਲ ਕੋਰੋਨਾ ਦਾ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਤੁਸੀਂ ਬੇਖੌਫ ਚਿਕਨ ਖਾ ਸਕਦੇ ਹੋ।
ਗਰਮੀ ਆਉਂਦੇ ਹੀ ਖਤਮ ਹੋ ਜਾਵੇਗਾ ਕੋਰੋਨਾ:
ਕੋਰੋਨਾ ਦੁਨੀਆ ਦੇ ਕਿਸੇ ਇੱਕ ਹਿੱਸੇ ‘ਚ ਨਹੀਂ ਫੈਲਿਆ। ਇਸ ਦਾ ਪ੍ਰਭਾਵ ਵਿਸ਼ਵ ਪੱਧਰ ‘ਤੇ ਹੈ। ਇਸ ਲਈ ਮੌਸਮ ਦੇ ਪੈਟਰਨ ਨਾਲ ਇਸ ਮਹਾਮਾਰੀ ਦੀ ਕਿਸੇ ਵੀ ਸਬੰਧ ‘ਚ ਪੁਸ਼ਟੀ ਨਹੀਂ ਹੋਈ।
ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਕੋਰੋਨਾ:
ਇਹ ਮਹਿਜ਼ ਕੋਰੀ ਅਫਵਾਹ ਹੈ। ਇਹ ਵਾਇਰਸ ਸਾਹ ਜ਼ਰੀਏ ਫੈਲਦਾ ਹੈ ਨਾ ਕਿ ਖੂਨ ਨਾਲ। ਇਸ ਲਈ ਮੱਛਰ ਦੇ ਕੱਟਣ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ।
ਬਲੱਡ ਬੈਂਕ ‘ਚ ਟੈਸਟ ਹੋ ਰਿਹਾ ਕੋਰੋਨਾ:
ਕੋਈ ਵੀ ਬਲੱਡ ਬੈਂਕ ਕੋਰੋਨਾ ਦੀ ਜਾਂਚ ਨਹੀਂ ਕਰ ਰਿਹਾ। ਇਸ ਲਈ ਵੱਖ ਸੈਂਟਰ ਬਣਾਏ ਗਏ ਹਨ। ਦੇਸ਼ ‘ਚ ਅਜਿਹੇ 72 ਸੈਂਟਰ ਬਣਾਏ ਜਾ ਚੁੱਕੇ ਹਨ। ਇੱਕ ਲੈਬ ‘ਚ ਇੱਕ ਦਿਨ ‘ਚ 6,000 ਸੈਂਪਲ ਲਏ ਜਾ ਸਕਦੇ ਹਨ।
ਕੋਰੋਨਾਵਾਇਰਸ ਬਾਰੇ ਸੋਸ਼ਲ ਮੀਡੀਆ 'ਤੇ ਬਹੁਤੀਆਂ ਅਫਵਾਹਾਂ, ਜਾਣੋ ਅਸਲ ਸੱਚ
ਪਵਨਪ੍ਰੀਤ ਕੌਰ
Updated at:
18 Mar 2020 12:03 PM (IST)
ਕੋਰੋਨਾ ਨੇ ਹਰ ਇੱਕ ਦੇ ਦਿਲ ‘ਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਝੂਠ ਤੇ ਅਫਵਾਹਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਕਰ ਰਹੇ ਹਾਂ।
- - - - - - - - - Advertisement - - - - - - - - -