ਨਿਊਯਾਰਕ : ਜੀਵਨ ਸ਼ੈਲੀ 'ਚ ਬਦਲਾਅ ਅਤੇ ਫਾਸਟ ਫੂਡ ਦੇ ਵੱਧਦੇ ਪ੍ਰਚਲਨ ਦਾ ਅਸਰ ਹੱਡੀਆਂ 'ਤੇ ਵੀ ਪੈਣ ਲੱਗਾ ਹੈ। ਇਸ ਦੇ ਇਲਾਵਾ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਨਮਜਾਤ ਵੀ ਹੁੰਦੀਆਂ ਹਨ। ਅਮਰੀਕੀ ਖੋਜਕਰਤਾਵਾਂ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦਾ ਨਵਾਂ ਤਰੀਕਾ ਲੱਭਣ ਦਾ ਦਾਅਵਾ ਕੀਤਾ ਹੈ।
ਇਸ ਦੇ ਲਈ ਉਨ੍ਹਾਂ ਨੇ 3-ਡੀ ਇੰਕ ਤਿਆਰ ਕੀਤੀ ਹੈ ਜਿਸ ਨਾਲ ਸਿੰਥੈਟਿਕ ਹੱਡੀਆਂ ਵਿਕਸਤ ਕੀਤੀਆਂ ਜਾ ਸਕਣਗੀਆਂ। ਇਸ ਨੂੰ ਟਰਾਂਸਪਲਾਂਟ ਕਰਨ 'ਤੇ ਨਵੀਆਂ ਹੱਡੀਆਂ ਵਿਕਸਤ ਹੋ ਸਕਣਗੀਆਂ।
ਨਵਾਂ ਪਦਾਰਥ ਹਾਈਪਰਇਲਾਸਟਿਕ ਹੈ। ਇਹ ਖ਼ਾਸ ਤੌਰ 'ਤੇ ਬੱਚਿਆਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਬੱਚਿਆਂ ਲਈ ਤਾਂ ਇਹ ਜ਼ਿਆਦਾ ਪੀੜਾਦਾਇਕ ਹੁੰਦਾ ਹੈ। ਬੱਚਿਆਂ ਅਤੇ ਨੌਜਵਾਨਾਂ 'ਚ ਸਰੀਰ ਦੇ ਇਕ ਹਿੱਸੇ ਤੋਂ ਹੱਡੀਆਂ ਲੈ ਕੇ ਜ਼ਰੂਰਤ ਵਾਲੀ ਥਾਂ 'ਤੇ ਟਰਾਂਸਪਲਾਂਟ ਕੀਤੀਆਂ ਜਾਂਦੀਆਂ ਹਨ।
ਇਸ ਦੇ ਕਾਰਨ ਦੂਜੀਆਂ ਪਰੇਸ਼ਾਨੀਆਂ ਪੇਸ਼ ਆਉਂਦੀਆਂ ਹਨ ਅਤੇ ਦਰਦ ਵੀ ਹੁੰਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ 3-ਡੀ ਤਕਨੀਕ ਨਾਲ ਪੈਦਾ ਹੱਡੀਆਂ ਦੇ ਇਸਤੇਮਾਲ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।