ਵਾਸ਼ਿੰਗਟਨ : ਬਚਪਨ ਤੋਂ ਹੋਣ ਵਾਲੇ ਇੰਫੈਕਸ਼ਨ ਦੇ ਕਾਰਨ ਦਾ ਪਤਾ ਲਗਾ ਲਿਆ ਹੈ। ਇਸ ਦਾ ਸਬੰਧ ਜੀਨ ਨਾਲ ਹੋ ਸਕਦਾ ਹੈ। ਇਸ ਕਾਰਨ ਦਰਦ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦਾਅਵਾ ਨਵੀਂ ਖੋਜ 'ਚ ਕੀਤਾ ਗਿਆ ਹੈ।
ਅਮਰੀਕੀ ਖੋਜਾਰਥੀਆਂ ਦੇ ਮੁਤਾਬਕ ਕੰਨਾਂ 'ਚ ਹੋਣ ਵਾਲੇ ਇੰਫੈਕਸ਼ਨ ਐਕਊਟ ਆਟਿਟਿਸ ਮੀਡੀਆ ਜ਼ਿਆਦਾਤਰ ਬੈਕਟੀਰੀਆ ਜਾਂ ਵਾਇਰਸ ਕਾਰਨ ਹੁੰਦੇ ਹਨ। ਕੰਨ 'ਚ ਦਰਦ ਹੋਣਾ ਤੇ ਬੁਖਾਰ ਆਉਣਾ ਇਸ ਦੇ ਆਮ ਲੱਛਣ ਹਨ। ਕੁਝ ਮਾਮਲਿਆਂ 'ਚ ਕੰਨ ਦਾ ਵਗਣਾ ਜਾਂ ਘੱਟ ਸੁਣਨਾ ਵੀ ਹੋ ਸਕਦਾ ਹੈ।
ਫਿਲਾਡੇਲਫੀਆ ਬਾਲ ਹਸਪਤਾਲ ਦੇ ਮੁੱਖ ਖੋਜਾਰਥੀ ਹੇਕੋਨ ਨੇ ਕਿਹਾ, 'ਮਨੁੱਖਾਂ 'ਚ ਇਸ ਜੀਨ ਕਾਰਜ ਪ੍ਰਣਾਲੀ ਦੀ ਹਾਲੇ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ ਪਰ ਸਾਡੀ ਖੋਜ ਨਾਲ ਕੰਨਾਂ ਦੇ ਇੰਫੈਕਸ਼ਨ ਦੇ ਰੋਕਥਾਮ ਦੀ ਦਿਸ਼ਾ 'ਚ ਜ਼ਿਆਦਾ ਪ੍ਰਭਾਵਸ਼ਾਲੀ ਇਲਾਜ ਵਿਕਸਿਤ ਕਰਨ ਦਾ ਰਸਤਾ ਖੁੱਲ੍ਹ ਸਕਦਾ ਹੈ।'
ਖੋਜਾਰਥੀ ਨੇ ਕਾਰਨ ਦਾ ਪਤਾ ਲਗਾਉਣ ਲਈ 11 ਹਜ਼ਾਰ ਬੱਚਿਆਂ ਦੇ ਡੀਐੱਨਏ ਨਮੂਨਿਆਂ ਦੀ ਜਾਂਚ ਕੀਤੀ। ਜਾਂਚ 'ਚ ਐਕਊਟ ਆਟਿਟਸ ਮੀਡੀਆ ਅਤੇ ਯੋਮੋਜ਼ੋਮ-6 ਨਾਲ ਜੁੜੇ ਜੀਨ ਐੱਫਐੱਨਡੀਸੀ 1 ਦੇ ਵਿਚ ਸਬੰਧ ਦਾ ਪਤਾ ਚਲਿਆ ਹੈ। ਇਸ ਖੋਜ ਦਾ ਪ੍ਰਕਾਸ਼ਨ ਨੇਚਰ ਕਮਿਊਨਿਕੇਸ਼ਨਸ ਜਰਨਲ 'ਚ ਕੀਤਾ ਗਿਆ ਹੈ।