ਪੀਰਿਅਡਸ ਮਹਿਲਾਵਾਂ ਦੇ ਸਰੀਰ ਵਿੱਚ ਹਰ ਮਹੀਨੇ ਹੋਣ ਵਾਲੀ ਇੱਕ ਆਮ ਅਤੇ ਨਿਯਮਤ ਪ੍ਰਕਿਰਿਆ ਹੈ। ਇਸ ਦੌਰਾਨ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਆਉਂਦੇ ਹਨ। ਇਨ੍ਹਾਂ ਬਦਲਾਵਾਂ ਕਾਰਨ ਜ਼ਿਆਦਾਤਰ ਮਹਿਲਾਵਾਂ ਇਸ ਗੁੰਝਲ ਵਿਚ ਰਹਿੰਦੀਆਂ ਹਨ ਕਿ ਕੀ ਇਸ ਸਮੇਂ ਕਸਰਤ ਕਰਨੀ ਚਾਹੀਦੀ ਹੈ ਜਾਂ ਨਹੀਂ। ਹਾਲਾਂਕਿ, ਡਾਕਟਰਾਂ ਅਨੁਸਾਰ ਪੀਰਿਅਡਸ ਦੌਰਾਨ ਮਹਿਲਾਵਾਂ ਹਲਕੀ-ਫੁਲਕੀ ਵਰਜ਼ਿਸ਼ ਕਰ ਸਕਦੀਆਂ ਹਨ।

ਲਾਈਟ ਐਕਸਰਸਾਇਜ਼ ਕਰਨ ਨਾਲ ਸਰੀਰ ਵਿੱਚ ਐਂਡੋਰਫਿਨ ਨਿਕਲਦਾ ਹੈ, ਜੋ ਇੱਕ ਕੁਦਰਤੀ ਦਰਦ ਨਿਵਾਰਕ ਵਜੋਂ ਕੰਮ ਕਰਦਾ ਹੈ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਪਰ ਕਈ ਵਾਰੀ ਮਹਿਲਾਵਾਂ ਅਣਜਾਣੇ ਵਿਚ ਕੁਝ ਅਜਿਹੀਆਂ ਐਕਸਰਸਾਇਜ਼ਾਂ ਕਰ ਲੈਂਦੀਆਂ ਹਨ ਜੋ ਪੇਟ ਦਰਦ, ਮਤਲੀ ਜਾਂ ਚੱਕਰ ਆਉਣ ਦਾ ਕਾਰਨ ਬਣ ਜਾਂਦੀਆਂ ਹਨ।

ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦਿਆਂ ਪੀਰਿਅਡਸ ਦੌਰਾਨ ਅਜਿਹੀ ਗਲਤੀ ਨਾ ਕਰੋ। ਆਓ ਜਾਣੀਏ 3 ਅਜਿਹੀਆਂ ਐਕਸਰਸਾਇਜ਼ਾਂ ਬਾਰੇ ਜੋ ਪੀਰਿਅਡਸ ਦੌਰਾਨ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ।

ਪੀਰਿਅਡਸ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ 3 ਵਰਜ਼ਿਸਾਂ

  1. ਹਾਈ ਇੰਟੈਨਸਿਟੀ ਵਰਜ਼ਿਸ਼

ਪੀਰਿਅਡਸ ਦੇ ਦੌਰਾਨ ਕਦੇ ਵੀ ਹਾਈ ਇੰਟੈਨਸਿਟੀ (High-Intensity) ਵਰਜ਼ਿਸ਼ ਨਾ ਕਰੋ। ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤਰ੍ਹਾਂ ਦੀ ਵਰਜ਼ਿਸ਼ ਕਰਨ ਨਾਲ ਮਹਿਲਾ ਨੂੰ ਵਧੇਰੇ ਖੂਨ ਵਗਣ, ਪੇਟ ਦਰਦ ਅਤੇ ਮਾਸਿਕ ਧਰਮ ਚੱਕਰ ਵਿੱਚ ਬਦਲਾਅ ਆ ਸਕਦੇ ਹਨ। ਇਹ ਹਾਰਮੋਨਲ ਤੰਤ੍ਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਕਰਕੇ, ਪੀਰਿਅਡਸ ਦੌਰਾਨ ਕੋਈ ਵੀ ਵਰਜ਼ਿਸ਼ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

  1. ਵੱਧ ਸਾਈਕਲਿੰਗ

ਪੀਰਿਅਡਸ ਦੌਰਾਨ ਵਧੇਰੇ ਸਮੇਂ ਤੱਕ ਸਾਈਕਲਿੰਗ ਕਰਨ ਤੋਂ ਬਚੋ। ਇਹ ਕਰਨਾ ਪੇਟ ਦਰਦ ਨੂੰ ਹੋਰ ਵਧਾ ਸਕਦਾ ਹੈ। ਇਸ ਸਮੇਂ ਸਰੀਰ ਪਹਿਲਾਂ ਹੀ ਨਰਮ ਅਤੇ ਸੰਵੇਦਨਸ਼ੀਲ ਹੁੰਦਾ ਹੈ, ਅਜਿਹੇ ਵਿੱਚ ਜ਼ਿਆਦਾ ਸਾਈਕਲ ਚਲਾਉਣ ਨਾਲ ਥਕਾਵਟ ਅਤੇ ਖਿੱਚ ਵਧ ਸਕਦੀ ਹੈ।

ਇਸਦੇ ਨਾਲ-ਨਾਲ, ਪੀਰਿਅਡਸ ਦੌਰਾਨ ਉਲਟੇ ਆਸਨ, ਜਿਵੇਂ ਕਿ ਸ਼ੀਰਸ਼ ਆਸਨ (Headstand) ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੀ ਦਰਦ ਅਤੇ ਅਸੁਵਿਧਾ ਨੂੰ ਵਧਾ ਸਕਦੇ ਹਨ।

  1. ਵਜ਼ਨ ਚੁੱਕਣ ਵਾਲੀਆਂ ਵਰਜ਼ਿਸ਼ਾਂ (Weight Lifting)

ਪੀਰਿਅਡਸ ਦੌਰਾਨ ਮਹਿਲਾਵਾਂ ਨੂੰ ਭਾਰੀ ਵਜ਼ਨ ਚੁੱਕਣ ਤੋਂ ਵੀ ਬਚਣਾ ਚਾਹੀਦਾ ਹੈ। ਇਸ ਸਮੇਂ ਭਾਰੀ ਵਜ਼ਨ ਚੁੱਕਣ ਨਾਲ ਪੇਟ ਦੀਆਂ ਮਾਸਪੇਸ਼ੀਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਕਾਰਨ ਦਰਦ ਵਧ ਸਕਦਾ ਹੈ।

ਅਜਿਹੀ ਵਰਜ਼ਿਸ਼ ਨਾ ਸਿਰਫ਼ ਅਸੁਵਿਧਾ ਵਧਾ ਸਕਦੀ ਹੈ, ਸਗੋਂ ਇਹ ਸਰੀਰ ਵਿੱਚ ਹੋ ਰਹੇ ਹਾਰਮੋਨਲ ਬਦਲਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਪੀਰਿਅਡਸ ਦੌਰਾਨ ਹਮੇਸ਼ਾ ਸਾਵਧਾਨੀ ਨਾਲ ਹਲਕੀਆਂ ਤੇ ਆਰਾਮਦਾਇਕ ਕਸਰਤਾਂ ਹੀ ਕਰੋ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।