ਚੰਡੀਗੜ੍ਹ: ਨੌਜਵਾਨਾਂ 'ਚ ਖਾਣ-ਪੀਣ ਸਬੰਧੀ ਬੁਰੀਆਂ ਆਦਤਾਂ ਸਿਹਤ ਲਈ ਖਤਰੇ ਦੀ ਘੰਟੀ ਹੋ ਸਕਦੀਆਂ ਹਨ ਪਰ ਇਨ੍ਹਾਂ ਨੂੰ ਚਾਹ ਕੇ ਵੀ ਬਦਲਣਾ ਅਸਾਨ ਨਹੀਂ ਹੁੰਦਾ। ਇਸ ਲਈ ਸਾਰੀਆਂ ਆਦਤਾਂ ਨੂੰ ਇੱਕੋ ਸਮੇਂ ਬਦਲਣ ਦੀ ਕੋਸ਼ਿਸ਼ ਨਾ ਕਰਿਓ। ਇੱਕ-ਇੱਕ ਕਰਕੇ ਬੁਰੀਆਂ ਆਦਤਾਂ ਨੂੰ ਬਦਲਿਆ ਜਾ ਸਕਦਾ ਹੈ। ਇੱਕ ਵਿਅਕਤੀ ਅੰਦਰ ਬੈੱਡ-ਟੀ ਯਾਨੀ ਸਵੇਰ ਦੇ ਸਮੇਂ ਬੈੱਡ 'ਤੇ ਹੀ ਚਾਹ ਪੀਣਾ, ਜੰਕ ਫੂਡ ਦਾ ਜ਼ਿਆਦਾ ਸੇਵਨ, ਘੱਟ ਪਾਣੀ ਪੀਣਾ, ਭੋਜਨ 'ਚ ਫਾਈਬਰ ਡਾਈਨ ਨਾ ਲੈਣਾ ਤੇ ਬਾਹਰ ਦੀਆਂ ਖੁੱਲ੍ਹੀਆਂ ਚੀਜ਼ਾਂ ਖਾਣ ਦੀ ਆਦਤ ਹੋ ਸਕਦੀ ਹੈ। ਬੈੱਡ ਟੀ ਹੈ ਮਾੜੀ ਆਦਤ ਬੈੱਡ ਟੀ ਦੀ ਆਦਤ ਨਾਲ ਸਰੀਰ 'ਚ ਐਸੇਡਿਟੀ ਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬੈੱਡ ਟੀ ਦੀ ਜਗ੍ਹਾ ਹਲਕੇ ਗਰਮ ਪਾਣੀ ਵਿੱਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਪਾਚਣ ਕਿਰਿਆ ਸਹੀ ਰਹੇਗੀ ਤੇ ਬਲੱਡ ਸਰਕੂਲੇਸ਼ਨ ਵੀ ਸਹੀ ਰਹੇਗਾ। ਅਜਿਹਾ ਕਰਨ ਤੋਂ ਇੱਕ ਘੰਟੇ ਬਾਅਦ ਚਾਹ ਦਾ ਸੇਵਨ ਕਰੋ। ਜੰਕ ਫੂਡ ਤੋਂ ਖੁਦ ਨੂੰ ਬਚਾਓ ਸ਼ਾਮ ਦੇ ਸਮੇਂ ਨਮਕੀਨ, ਪੀਜ਼ਾ, ਬਰਗਰ ਆਦਿ ਖਾਣਾ ਵੀ ਬੁਰੀ ਆਦਤ ਹੈ। ਇਸ ਨਾਲ ਪੇਟ ਨੂੰ ਕਿਸੇ ਵੀ ਪ੍ਰਕਾਰ ਦਾ ਨਿਉਟ੍ਰੀਸ਼ਨ ਪ੍ਰਾਪਤ ਨਹੀਂ ਹੁੰਦਾ ਸਿਵਾਏ ਪੇਟ ਭਰਨ ਦੇ। ਇਸ ਨਾਲ ਵਜ਼ਨ ਵਧਣ ਤੇ ਭੋਜਨ 'ਚ ਰੁਚੀ ਘਟਨ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ। ਸ਼ਾਮ ਦੇ ਸਮੇਂ ਜੇ ਭੁੱਖ ਲੱਗੇ ਤਾਂ ਫਾਸਟ ਫੂਡ ਜਾਂ ਜੰਕ ਫੂਡ ਖਾਣ ਦੀ ਬਜਾਏ ਫਲਾਂ ਦਾ ਸੇਵਨ ਕਰਨਾ ਸਰੀਰ ਲਈ ਬੇਹੱਦ ਲਾਭਦਾਇਕ ਹੈ। ਖੂਬ ਪਾਣੀ ਪੀਓ ਘੱਟ ਪਾਣੀ ਪੀਣ ਨਾਲ ਕਬਜ਼, ਪੇਟ 'ਚ ਜਲਨ, ਬੇਹੱਦ ਥਕਾਵਟ ਜਿਹੀਆਂ ਬਿਮਾਰੀਆਂ ਪੈਦਾ ਹੂੰਦੀਆਂ ਹਨ। ਇੱਕ ਦਿਨ ਵਿੱਚ ਤਕਰੀਬਨ ਘੱਟ ਤੋਂ ਘੱਟ 4 ਲੀਟਰ ਪਾਣੀ ਪੀਣਾ ਚਾਹੀਦਾ ਹੈ ਫਾਈਬਰ ਹੈ ਜ਼ਰੂਰੀ ਭੋਜਨ ਵਿੱਚ ਰੇਸ਼ੇਦਾਰ ਪਦਾਰਥਾਂ ਦਾ ਇਤੇਮਾਲ ਨਾ ਕਰਨਾ ਵੀ ਬੁਰੀ ਆਦਤ 'ਚ ਸ਼ੁਮਾਰ ਹੈ। ਇਸ ਲਈ ਬ੍ਰੈੱਡ ਬਿਸਕਿਟ ਆਦਿ ਦੀ ਜਗ੍ਹਾ ਰੋਟੀ ਜਾਂ ਦਲੀਆ, ਸਬਜ਼ੀਆਂ ਦੇ ਸੂਪ ਦੀ ਜਗ੍ਹਾ ਕੱਚੀ ਸਲਾਦ ਤੇ ਫਲਾਂ ਦੇ ਰਸ ਦੀ ਜਗ੍ਹਾ ਪੂਰੇ ਫਲ ਦਾ ਸੇਵਨ ਕਰੋ। ਇਨ੍ਹਾਂ ਸਾਰੀਆਂ ਚੀਜ਼ਾ ਨੂੰ ਹੌਲੀ-ਹੌਲੀ ਆਪਣੇ ਖਾਣੇ 'ਚ ਸ਼ਾਮਲ ਕਰ ਤਾਂ ਕਿ ਬੁਰੀਆਂ ਆਦਤਾਂ ਨੂੰ ਬਦਲਿਆ ਜਾ ਸਕੇ।