ਜੋਧਪੁਰ : ਕੈਂਸਰ ਦੇ ਮਰੀਜ਼ਾਂ ਨੂੰ ਹੁਣ ਸਰੀਰ ਨੂੰ ਕਮਜ਼ੋਰ ਕਰ ਦੇਣ ਵਾਲੀ ਹੈਵੀ ਡੋਜ਼ ਦੀ 7-7 ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ। ਕੈਂਸਰ ਦਾ ਪਤਾ ਹੁਣ ਸਿਰਫ਼ ਇੱਕ ਟੈੱਸਟ ਤੋਂ ਪਤਾ ਲੱਗਾ ਜਾਵੇਗਾ ਅਤੇ ਇਸ ਤੋਂ ਬਾਅਦ ਮਰੀਜ਼ ਨੂੰ ਇੱਕ ਹੀ ਦਵਾਈ ਖਾਣੀ ਹੋਵੇਗੀ। ਇਸ ਤੋਂ ਬਾਅਦ ਮਰੀਜ਼ ਨਾ ਸਿਰਫ਼ ਹੈਵੀ ਡੋਜ਼ ਦੀਆਂ ਦਵਾਈਆਂ ਦੇ ਸਾਈਡ ਇਫੈਕਟ ਤੋ ਬਚੇਗਾ ਸਗੋਂ ਉਸ ਦੇ ਇਲਾਜ ਦਾ ਖ਼ਰਚ ਵੀ ਘੱਟ ਹੋਵੇਗਾ।
ਇਸ ਦਾ ਨਾਮ ਕੈਂਸਕ੍ਰਿਪਟ ਟੈੱਸਟ ਹੈ। ਇਸ ਰਾਹੀਂ ਮਰੀਜ਼ ਦੀ ਰਿਪੋਰਟ ਮਹਿਜ਼ ਸੱਤ ਦਿਨ ਵਿੱਚ ਆ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਉੱਤੇ ਸਿਰਫ਼ ਖਰਚਾ 40 ਹਜ਼ਾਰ ਆਵੇਗਾ। ਫ਼ਿਲਹਾਲ ਇਹ ਟੈੱਸਟ ਸਿਰਫ਼ ਬੰਗਲੌਰ ਵਿੱਚ ਹੀ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਜੀਤ ਕਾਮਤ ਨੇ ਦੱਸਿਆ ਕਿ ਹੁਣ ਤੱਕ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਇਸ ਦਾ ਇਲਾਜ ਸ਼ੁਰੂ ਹੁੰਦਾ ਸੀ। ਫਿਰ ਪਤਾ ਲੱਗਦਾ ਕਿ ਮਰੀਜ਼ ਨੂੰ ਦਵਾਈਆਂ ਦਾ ਫ਼ਾਇਦਾ ਨਹੀਂ ਹੋ ਰਿਹਾ। ਕੈਂਸਕ੍ਰਿਪਟ ਟੈੱਸਟ ਵਿੱਚ ਅਜਿਹਾ ਨਹੀਂ ਹੈ।
ਕੈਂਸਕ੍ਰਿਪਟ ਟੈੱਸਟ ਰਾਹੀਂ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਮਰੀਜ਼ ਨੂੰ ਪਹਿਲੇ ਦਿਨ ਹੀ ਸਹੀ ਦਵਾਈ ਮਿਲੇਗੀ। ਹੁਣ ਤੱਕ 2800 ਮਰੀਜ਼ਾਂ ਉੱਤੇ ਇਹ ਟੈੱਸਟ ਕੀਤਾ ਜਾ ਚੁੱਕਾ ਹੈ ਜਿਸ ਦੇ ਨਤੀਜੇ ਕਾਫ਼ੀ ਸਾਰਥਿਕ ਰਹੇ ਹਨ।