ਅੱਜਕੱਲ ਬਹੁਤ ਸਾਰੇ ਲੋਕ ਸਿਹਤ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਠੀਕ ਕਰਨ ਲਈ ਡਾਕਟਰਾਂ ਕੋਲ ਜਾਣਦੇ ਹਨ ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਹਰੇ ਪੌਦੇ ਸਾਡੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ? ਇਨ੍ਹਾਂ ਹਰੇ ਪੱਤਿਆਂ ਵਿੱਚੋਂ ਕੜ੍ਹੀ ਪੱਤਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ। ਤੁਹਾਡੇ ਘਰ ਵਿੱਚ ਲੱਗਾ ਇਹ ਪੌਦਾ ਸਰੀਰ ਦੀ ਸਿਹਤ ਤੋਂ ਲੈ ਕੇ ਚਮੜੀ ਦੀ ਦੇਖਭਾਲ ਤੱਕ ਬੇਹੱਦ ਫਾਇਦੇਮੰਦ ਹੈ। ਜੇ ਤੁਸੀਂ ਇਸ ਦੇ ਫਾਇਦਿਆਂ ਤੋਂ ਅਣਜਾਣ ਹੋ, ਤਾਂ ਆਓ ਜਾਣੀਏ ਰੋਜ਼ਾਨਾ ਸਵੇਰੇ ਖਾਲੀ ਪੇਟ ਕੜ੍ਹੀ ਪੱਤਾ ਚਬਾਉਣ ਦੇ ਫਾਇਦੇ ਅਤੇ ਇਸ ਦੇ ਸਿਹਤ 'ਤੇ ਹੋਣ ਵਾਲੇ ਲਾਭ।

ਪਾਚਣ ਵਿੱਚ ਲਿਆਉਂਦਾ ਸੁਧਾਰ

ਜੇਕਰ ਤੁਹਾਨੂੰ ਪੇਟ ਨਾਲ ਸੰਬੰਧਤ ਸਮੱਸਿਆਵਾਂ ਹਨ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੜ੍ਹੀ ਪੱਤਾ ਚਬਾਓ। ਇਸ ਨਾਲ ਤੁਹਾਡੀ ਪਾਚਣ ਪ੍ਰਕਿਰਿਆ ਬਿਹਤਰ ਹੁੰਦੀ ਹੈ। ਨਾਲ ਹੀ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪੇਟ ਵਿੱਚ ਗੈਸ, ਖਟਾਸ ਤੇ ਅਪਚ ਦੀ ਸਮੱਸਿਆ ਦੂਰ ਕਰਨ ਵਿੱਚ ਮਦਦ ਮਿਲਦੀ ਹੈ।

 

ਵਜ਼ਨ ਘਟਾਉਣ ਵਿੱਚ ਮਦਦਗਾਰ

ਬਹੁਤ ਸਾਰੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ ਪਰ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ। ਜੇ ਤੁਸੀਂ ਵੀ ਇਨ੍ਹਾਂ ਵਿੱਚੋਂ ਇੱਕ ਹੋ, ਤਾਂ ਰੋਜ਼ ਸਵੇਰੇ ਖਾਲੀ ਪੇਟ ਕੜ੍ਹੀ ਪੱਤਾ ਖਾਓ। ਇਹ ਸਰੀਰ ਵਿੱਚ ਜੰਮੀ ਹੋਈ ਵੱਧ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡਾ ਵਜ਼ਨ ਕੱਟ ਸਕਦਾ ਹੈ।

ਝੁਰੜੀਆਂ ਘਟਾਉਣ ਵਿੱਚ ਮਦਦਗਾਰ

ਅੱਜਕੱਲ ਲੋਕ ਆਪਣੀਆਂ ਝੁਰੜੀਆਂ ਨੂੰ ਛੁਪਾਉਣ ਲਈ ਨਾ ਜਾਣੇ ਕੀ ਕੁਝ ਨਹੀਂ ਕਰਦੇ। ਜੇ ਤੁਸੀਂ ਵੀ ਝੁਰੜੀਆਂ ਤੋਂ ਛੁਟਕਾਰਾ ਚਾਹੁੰਦੇ ਹੋ, ਤਾਂ ਰੋਜ਼ ਸਵੇਰੇ ਖਾਲੀ ਪੇਟ ਕੜ੍ਹੀ ਪੱਤਾ ਖਾਓ। ਇਹ ਤੁਹਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਵਰਦਾਨ ਸਾਬਤ ਹੋ ਸਕਦਾ ਹੈ।

ਕੜ੍ਹੀ ਪੱਤੇ ਦੇ ਪੋਸ਼ਕ ਤੱਤ

ਕੜ੍ਹੀ ਪੱਤੇ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕਿ ਵਿਟਾਮਿਨ A, B, C ਅਤੇ E। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਆਇਰਨ ਅਤੇ ਮੈਗਨੀਸ਼ੀਅਮ ਦਾ ਵੀ ਵਧੀਆ ਸਰੋਤ ਹੈ।

ਦੰਦਾਂ ਅਤੇ ਮਸੂੜਿਆਂ ਲਈ ਲਾਭਕਾਰੀ

ਜੇ ਤੁਹਾਨੂੰ ਦੰਦਾਂ ਅਤੇ ਮਸੂੜਿਆਂ ਨਾਲ ਸੰਬੰਧਤ ਸਮੱਸਿਆਵਾਂ ਹਨ ਤਾਂ ਰੋਜ਼ਾਨਾ ਕੜ੍ਹੀ ਪੱਤਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਦੰਦਾਂ ਅਤੇ ਮਸੂੜਿਆਂ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਪੱਤਾ ਦੰਦਾਂ ਨੂੰ ਚਿੱਟਾ ਕਰਨ ਅਤੇ ਮੂੰਹ ਦੀ ਬਦਬੂ ਦੂਰ ਕਰਨ ਵਿੱਚ ਵੀ ਮਦਦਗਾਰ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।