Iodine Deficiency: ਤੰਦਰੁਸਤ ਰਹਿਣ ਲਈ ਸਰੀਰ ਵਿੱਚ ਸਾਰੇ ਪੋਸ਼ਕ ਤੱਤ ਠੀਕ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਸਰੀਰ ਵਿੱਚ ਕਿਸੇ ਵੀ ਇਕ ਪੋਸ਼ਕ ਤੱਤ ਦੀ ਘਾਟ ਹੋ ਜਾਵੇ ਤਾਂ ਇਨਸਾਨ ਨੂੰ ਸਿਹਤ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪੋਸ਼ਕ ਤੱਤਾਂ ਵਿੱਚੋਂ ਇੱਕ ਆਇਓਡੀਨ ਵੀ ਹੈ। ਆਇਓਡੀਨ ਸਰੀਰ ਦੇ ਵਿਕਾਸ, ਊਰਜਾ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਜੇ ਇਸ ਦੀ ਘਾਟ ਹੋ ਜਾਵੇ ਤਾਂ ਇਨਸਾਨ ਨੂੰ ਇਹ 5 ਸਮੱਸਿਆਵਾਂ ਆ ਸਕਦੀਆਂ ਹਨ।

Continues below advertisement


ਸਰੀਰ ਲਈ ਆਇਓਡੀਨ ਕਿਉਂ ਹੈ ਜ਼ਰੂਰੀ?


ਆਇਓਡੀਨ ਇੱਕ ਮਹੱਤਵਪੂਰਨ ਖਣਿਜ ਤੱਤ ਹੈ ਜੋ ਥਾਇਰਾਇਡ ਹਾਰਮੋਨ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਹਾਰਮੋਨ ਸਰੀਰ ਦੇ ਮੈਟਾਬੋਲਿਜ਼ਮ, ਵਿਕਾਸ ਅਤੇ ਦਿਮਾਗੀ ਕਾਰਜ ਲਈ ਬਹੁਤ ਜ਼ਰੂਰੀ ਹੁੰਦਾ ਹੈ।



ਆਇਓਡੀਨ ਦੀ ਘਾਟ ਹੋਣ 'ਤੇ ਨਜ਼ਰ ਆਉਂਦੇ ਹਨ ਇਹ ਲੱਛਣ:


ਥਾਇਰਾਇਡ ਗੰਢ ਵਿੱਚ ਸੋਜ:


ਸਰੀਰ ਵਿੱਚ ਆਇਓਡੀਨ ਦੀ ਘਾਟ ਹੋਣ ਕਰਕੇ ਥਾਇਰਾਇਡ ਗੰਢ ਵਧ ਸਕਦੀ ਹੈ, ਜਿਸਨੂੰ 'ਗੋਇਟਰ' ਆਖਿਆ ਜਾਂਦਾ ਹੈ। ਇਹ ਗਲੇ ਵਿੱਚ ਸੋਜ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ।


ਥਕਾਵਟ ਅਤੇ ਕਮਜ਼ੋਰੀ:


ਆਇਓਡੀਨ ਦੀ ਘਾਟ ਥਾਇਰਾਇਡ ਹਾਰਮੋਨ ਦੇ ਉਤਪਾਦਨ ਨੂੰ ਪ੍ਰਭਾਵਤ ਕਰਦੀ ਹੈ, ਜਿਸ ਕਰਕੇ ਇਨਸਾਨ ਨੂੰ ਥਕਾਵਟ, ਸੁਸਤੀ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।


ਵਜ਼ਨ ਵਧਣਾ:


ਆਇਓਡੀਨ ਦੀ ਘਾਟ ਮੈਟਾਬੋਲਿਜ਼ਮ ਨੂੰ ਹੌਲਾ ਕਰ ਦਿੰਦੀ ਹੈ, ਜਿਸ ਕਰਕੇ ਵਿਅਕਤੀ ਦਾ ਵਜ਼ਨ ਆਮ ਤੌਰ 'ਤੇ ਵੱਧ ਸਕਦਾ ਹੈ। ਇਸ ਦੇ ਨਾਲ-ਨਾਲ ਕੁਝ ਮਹਿਲਾਵਾਂ ਵਿੱਚ ਅਣਅਨੁਸ਼ਾਸਿਤ ਮਹਾਵਾਰੀ ਅਤੇ ਗਰਭ ਧਾਰਣ ਵਿੱਚ ਮੁਸ਼ਕਲ ਹੋ ਸਕਦੀ ਹੈ।



ਵਾਲਾਂ ਅਤੇ ਚਮੜੀ ਦਾ ਰੁੱਖਾਪਣ:


ਆਇਓਡੀਨ ਦੀ ਘਾਟ ਹੋਣ 'ਤੇ ਵਾਲ ਝੜਨਾ, ਚਮੜੀ ਸੁੱਕੀ ਹੋ ਜਾਣਾ ਅਤੇ ਪਤਲੇ ਨੌਂਹ ਵਰਗੇ ਲੱਛਣ ਨਜ਼ਰ ਆ ਸਕਦੇ ਹਨ।


ਮਾਨਸਿਕ ਸਮੱਸਿਆਵਾਂ


ਆਇਓਡੀਨ ਦੀ ਘਾਟ ਕਾਰਨ ਵਿਅਕਤੀ ਦੀ ਇਕਾਗਰਤਾ ਘੱਟ ਸਕਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਅਤੇ ਡਿਪਰੈਸ਼ਨ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ।


ਸਰੀਰ ਵਿੱਚ ਆਇਓਡੀਨ ਦੀ ਘਾਟ ਦੇ ਕਾਰਨ:



  • ਆਇਓਡੀਨ ਵਾਲਾ ਨਮਕ ਘੱਟ ਵਰਤਣਾ।

  • ਗਰਭ ਅਵਸਥਾ (ਪ੍ਰੈਗਨੈਂਸੀ)।

  • ਕੁਝ ਦਵਾਈਆਂ।



ਆਇਓਡੀਨ ਦੀ ਘਾਟ ਕਿਵੇਂ ਪੂਰੀ ਕਰੀਏ:


ਆਇਓਡੀਨ ਵਾਲੇ ਨਮਕ ਦਾ ਵਰਤੋਂ ਕਰੋ।


ਸਮੁੰਦਰ ਨਾਲ ਜੁੜੀਆਂ ਖਾਣ-ਪੀਣ ਦੀਆਂ ਚੀਜ਼ਾਂ (ਜਿਵੇਂ ਮੱਛੀ, ਸਮੁੰਦਰੀ ਘਾਸ) ਖਾਓ, ਕਿਉਂਕਿ ਇਨ੍ਹਾਂ ਵਿੱਚ ਆਇਓਡੀਨ ਵਧੀਆ ਮਾਤਰਾ ਵਿੱਚ ਮਿਲਦਾ ਹੈ।


ਡਾਕਟਰ ਦੀ ਸਲਾਹ 'ਤੇ ਆਇਓਡੀਨ ਦੇ ਸਪਲੀਮੈਂਟ ਲਓ।


 


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।