ਚੰਡੀਗੜ੍ਹ: ਜੋ ਲੋਕ ਹਾਲ ਹੀ ਵਿਦੇਸ਼ ਤੋਂ ਭਾਰਤ ਪਰਤੇ ਹਨ ਜਾਂ ਫਿਰ ਉਨ੍ਹਾਂ ਦੇ ਸੰਪਰਕ 'ਚ ਹਨ ਜੋ ਵਿਦੇਸ਼ ਤੋਂ ਆਏ ਹਨ ਨੂੰ ਘਰਾਂ ਅੰਦਰ ਕੁਆਰੰਟੀਨ ਕੀਤਾ ਗਿਆ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਐਸੇ ਹੀ 66 ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ ਹੈ। ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਇਹਨਾਂ ਘਰਾਂ ਦੇ ਬਾਹਰ ਸਟਿੱਕਰ ਵੀ ਲਾਏ ਹਨ ਤਾਂ ਜੋ ਗੁਆਢੀਆਂ ਅਤੇ ਰਿਸ਼ਤੇਦਾਰਾਂ ਨੂੰ ਬਾਹਰ ਤੋਂ ਪਤਾ ਲੱਗ ਸਕੇ ਕਿ ਇਥੇ ਹੋਮ ਕੁਆਰੰਟੀਨ ਹੈ ਅਤੇ ਉਹ ਦੂਰੇ ਬਣਾਉਣ।
ਅਧਿਕਾਰੀਆਂ ਅਨੁਸਾਰ ਇਨ੍ਹਾਂ ਘਰਾਂ ਬਾਹਰ ਲਗਾਏ ਜਾ ਰਹੇ ਸਟਿੱਕਰਾਂ ਵਿੱਚ ਕੁਆਰੰਟੀਨ ਸ਼ੁਰੂ ਅਤੇ ਖ਼ਤਮ ਹੋਣ ਦੀ ਤਾਰੀਖ ਲਿਖੀ ਗਈ ਹੈ।ਜਿਸਦਾ ਅਰਥ ਹੈ ਕਿ ਇਨ੍ਹਾਂ 14 ਦਿਨਾਂ ਦੌਰਾਨ ਕਿਸੇ ਨੂੰ ਵੀ ਇਸ ਘਰ ਅੰਦਰ ਨਹੀਂ ਜਾਣਾ ਚਾਹੀਦਾ। ਹਾਲਾਂਕਿ, ਘਰ ਅੰਦਰ ਲੋਕਾਂ ਨੂੰ ਖਾਣ ਪੀਣ ਦੀ ਕੋਈ ਸਮੱਸਿਆ ਨਾ ਆਵਾ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ।