ਚੰਡੀਗੜ੍ਹ: ਪੰਚਕੁਲਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਹਰਿਆਣਾ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ। ਇੱਕ 38 ਸਾਲਾ ਮਹਿਲਾ ਕੋਰੋਨਾ ਨਾਲ ਪੋਜ਼ਟਿਵ ਟੈਸਟ ਕੀਤੀ ਗਈ ਹੈ।


ਦਰਅਸਲ, ਇਸ ਮਹਿਲਾ ਨੇ ਚੰਡੀਗੜ੍ਹ ਦੀ ਕੋਰੋਨਾ ਮਰੀਜ਼ ਜੋ ਲੰਡਨ ਤੋਂ ਭਾਰਤ ਆਈ ਸੀ ਨੂੰ ਬਿਊਟੀ ਮਸਾਜ ਦੀਆਂ ਸੇਵਾਵਾਂ ਦਿੱਤੀਆਂ ਸਨ। ਜਿਸ ਤੋਂ ਬਾਅਦ ਉਸ ਵਿੱਚ ਵੀ ਕੋਰੋਨਾ ਦੇ ਲੱਛਣ ਵੇਖਣ ਨੂੰ ਮਿਲੇ ਅਤੇ ਟੈਸਟ ਕੀਤੇ ਜਾਣ ਤੇ ਪੋਜ਼ਟਿਵ ਪਾਈ ਗਈ।

ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਛੇ ਹੋ ਗਈ ਹੈ। ਇੰਗਲੈਂਡ ਤੋਂ ਵਾਪਸ ਪਰਤੀ ਲੜਕੀ ਕੋਰੋਨਾ ਨਾਲ ਸੰਕਰਮਿਤ ਸੀ। ਜਿਸ ਦੇ ਸੰਪਰਕ 'ਚ ਆਏ ਦੋ ਹੋਰ ਮਰੀਜ਼ ਕੋਰੋਨਾ ਨਾਲ ਪੋਜ਼ਟਿਵ ਪਾਏ ਗਏ।ਮੁਹਾਲੀ ਦੀ ਰਹਿਣ ਵਾਲੀ ਇਹ ਲੜਕੀ ਅੰਮ੍ਰਿਤਸਰ ਏਅਰ ਪੋਰਟ ਤੇ ਲੈਂਡ ਹੋਈ ਸੀ ਅਤੇ ਉਸਦੀ ਦੋਸਤ ਉਸਨੂੰ ਲੈਣ ਲਈ ਏਅਰ ਪੋਰਟ ਗਈ ਸੀ। ਉਸਦੀ ਰਿਪੋਰਟ ਵੀ ਪੋਜ਼ਟਿਵ ਆਈ ਹੈ।ਇਹ ਲੜਕੀ ਇੱਕ ਹੋਰ ਵਿਅਕਤੀ ਦੇ ਸੰਪਰਕ 'ਚ ਵੀ ਆਈ ਸੀ ਅਤੇ ਉਹ ਵਿਅਕਤੀ ਵੀ ਕੋਰੋਨਾ ਨਾਲ ਪੋਜ਼ਟਿਵ ਪਾਇਆ ਗਿਆ।ਸਾਰੇ ਮਰੀਜ਼ ਚੰਡੀਗੜ੍ਹ ਹਸਪਤਾਲ 'ਚ ਇਲਾਜ ਅਧੀਨ ਹਨ।