Superfood For Eye Sight: ਅੱਖਾਂ ਨੂੰ ਜ਼ਿੰਦਗੀ ਲਈ ਨਿਆਮਤ ਕਿਹਾ ਗਿਆ ਹੈ ਪਰ ਅੱਜਕੱਲ੍ਹ ਲੋਕਾਂ ਦੀ ਨਜ਼ਰ ਬਹੁਤ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਹੈ। ਵਧਦੀ ਉਮਰ, ਨੀਂਦ ਦੀ ਲਗਾਤਾਰ ਕਮੀਂ ਦੇ ਚਲਦਿਆਂ ਲੋਕ ਤੇਜ਼ੀ ਨਾਲ ਨਜ਼ਰ ਕਮਜ਼ੋਰ ਹੋਣ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ਵਿੱਚ ਨਜ਼ਰ ਤੇਜ਼ ਰੱਖਣ ਡਾਈਟ ਕਾਫੀ ਚੰਗੀ ਅਤੇ ਸਿਹਤਮੰਦ ਹੋਣੀ ਚਾਹੀਦੀ ਹੈ। ਅਜਿਹੇ ਵਿੱਚ ਕੁਝ ਸੂਪਰਫੂਡ ਤੁਹਾਡੀਆਂ ਅੱਖਾਂ ਲਈ ਚੰਗੇ ਹੋ ਸਕਦੇ ਹਨ।


ਆਪਣੀ ਡਾਈਟ ਵਿੱਚ ਸ਼ਾਮਲ ਕਰੋ ਆਹ ਸੂਪਰਫੂਡ


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਸਹੀ ਰੱਖਣਾ ਚਾਹੁੰਦੇ ਹੋ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਪਾਲਕ, ਗੋਭੀ, ਬਰੌਕਲੀ ਵਰਗੀਆਂ ਪੱਤੇਦਾਰ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਜ਼ਰੂਰੀ ਕੈਰੋਟੀਨੋਇਡਸ ਜਿਵੇਂ ਕਿ ਲੂਟੀਨ ਅਤੇ ਜ਼ੈਕਸਨਥੀਨ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।


ਇਨ੍ਹਾਂ ਦਾ ਸੇਵਨ ਕਰਨ ਨਾਲ ਅੱਖਾਂ ਵਿਚ ਮੈਕੂਲਰ ਡੀਜਨਰੇਸ਼ਨ ਅਤੇ ਮੋਤੀਆਬਿੰਦ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਤਰਾ, ਆਂਵਲਾ, ਨਿੰਬੂ ਅਤੇ ਸਟ੍ਰਾਬੇਰੀ ਵਰਗੇ ਖੱਟੇ ਫਲ ਵੀ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਅੱਖਾਂ 'ਚੋਂ ਫ੍ਰੀ ਰੈਡੀਕਲਸ ਨੂੰ ਦੂਰ ਕਰਦੇ ਹਨ ਅਤੇ ਇਨ੍ਹਾਂ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਕੌਰਨੀਆ ਨੂੰ ਮਜ਼ਬੂਤ ​​ਬਣਾਉਂਦਾ ਹੈ।


ਇਹ ਵੀ ਪੜ੍ਹੋ: ਭੁੱਲ ਕੇ ਵੀ ਡੇਂਗੂ ਦੇ ਮਰੀਜ਼ ਨੂੰ ਖਾਣ ਲਈ ਨਾ ਦਿਓ ਆਹ ਚੀਜ਼ਾਂ, ਵਿਗੜ ਜਾਵੇਗੀ ਹੋਰ ਸਿਹਤ


ਅੱਖਾਂ ਦੀ ਰੋਸ਼ਨੀ ਨੂੰ ਮਜ਼ਬੂਤ ​​ਕਰਨ ਲਈ ਅਖਰੋਟ ਅਤੇ ਸੀਡਸ ਨੂੰ ਵੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਅਲਸੀ ਦੇ ਬੀਜ, ਅਖਰੋਟ ਅਤੇ ਬਦਾਮ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਹ ਡਰਾਈ ਆਈ ਸਿੰਡਰੋਮ ਦੇ ਨਾਲ-ਨਾਲ ਅੱਖਾਂ ਦੀ ਸੋਜ ਨੂੰ ਵੀ ਘਟਾਉਂਦੇ ਹਨ। ਇਸ ਦੇ ਨਾਲ ਹੀ ਆਪਣੀ ਡਾਈਟ 'ਚ ਸਟ੍ਰਾਬੇਰੀ, ਬਲੂਬੇਰੀ ਅਤੇ ਰਸਬੇਰੀ ਵਰਗੇ ਫਲ ਜ਼ਰੂਰ ਸ਼ਾਮਲ ਕਰੋ। ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਚੰਗੀ ਰੱਖਦੇ ਹਨ।



ਡਾਰਕ ਚਾਕਲੇਟ ਨੂੰ ਅੱਖਾਂ ਲਈ ਵੀ ਚੰਗਾ ਕਿਹਾ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਅਤੇ ਫਲੇਵੋਨੋਇਡਸ ਨਜ਼ਰ ਸਹੀ ਰੱਖਦੇ ਹਨ ਅਤੇ ਮੋਤੀਆਬਿੰਦ ਨਾਲ ਲੜਨ ਵਿੱਚ ਮਦਦ ਕਰਦੇ ਹਨ। ਫਲੀਆਂ ਅਤੇ ਦਾਲਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਅੱਖਾਂ ਦੀ ਰੋਸ਼ਨੀ ਚੰਗੀ ਅਤੇ ਤਿੱਖੀ ਰੱਖੀ ਜਾ ਸਕਦੀ ਹੈ।


ਤੁਸੀਂ ਟੋਫੂ ਵੀ ਖਾ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਅਮੀਨੋ ਐਸਿਡ ਅਤੇ ਵਿਟਾਮਿਨ ਈ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਸਾਬਤ ਅਨਾਜ ਅਤੇ ਓਟਸ ਨੂੰ ਅੱਖਾਂ ਦੀ ਰੋਸ਼ਨੀ ਲਈ ਵੀ ਵਧੀਆ ਕਿਹਾ ਜਾਂਦਾ ਹੈ। ਇਹ ਦ੍ਰਿਸ਼ਟੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ਜੋ ਵਧਦੀ ਉਮਰ ਦੇ ਨਾਲ ਕਮਜ਼ੋਰ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-10-2024)


Disclaimer:  ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।