ਚੰਡੀਗੜ੍ਹ: ਦੁੱਧ ਦੀਆਂ ਨਹਿਰਾਂ ਵਾਲੀ ਧਰਤੀ ਪੰਜਾਬ ਵਿੱਚ ਵੀ ਹੁਣ ਦੁੱਧ-ਘਿਓ ਦੇ ਨਾਂ 'ਤੇ ਜ਼ਹਿਰ ਵਿਕ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਲਈ ਹਾਨੀਕਾਰਨ ਇਹ 'ਜ਼ਹਿਰ' ਵੱਡਾ-ਵੱਡੇ ਬ੍ਰੈਂਡਾਂ ਹੇਠ ਵਿਕ ਰਿਹਾ ਹੈ। ਸੋਹਣੀ ਪੈਕਿੰਗ ਵੇਖ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਹ ਘਿਓ ਨਕਲੀ ਹੈ। ਇਸ ਦਾ ਖੁਲਾਸਾ ਲੰਘੇ ਦਿਨ ਮਾਨਸਾ ਵਿੱਚ ਹੋਇਆ। ਇੱਥੇ ਪੁਲਿਸ ਤੇ ਸਿਹਤ ਵਿਭਾਗ ਨੇ ਸ਼ਹਿਰ ਦੇ ਨਹਿਰੂ ਮੈਮੋਰੀਅਲ ਕਾਲਜ ਰੋਡ ’ਤੇ ਮਿਲਾਵਟੀ ਦੇਸੀ ਘਿਓ ਤਿਆਰ ਕਰਕੇ ਵੇਚਣ ਵਾਲੀ ਫੈਕਟਰੀ ਨੂੰ ਸੀਲ ਕੀਤਾ ਹੈ।
ਅਧਿਕਾਰੀਆਂ ਵੱਲੋਂ ਕੀਤੀ ਪੜਤਾਲ ਦੌਰਾਨ ਹੈਰਾਨੀਜਨਕ ਖੁਲਾਸੇ ਹੋਏ। ਫੈਕਟਰੀ ਵਿੱਚ ਕੈਮੀਕਲਾਂ ਜ਼ਰੀਏ ਘਿਓ ਤਿਆਰ ਕੀਤਾ ਜਾ ਰਿਹਾ ਸੀ। ਇਹ ਕੈਮੀਕਾਲ ਸਿਹਤ ਲਈ ਜ਼ਹਿਰ ਵਾਂਗ ਹਨ। ਪੁਲਿਸ ਨੇ ਫੈਕਟਰੀ ਵਿੱਚੋਂ ਸ਼ਾਨਦਾਰ ਪੈਕਟਾਂ ਵਿੱਚ ਬੰਦ ਲਗਪਗ 1176 ਲਿਟਰ ਘਿਓ ਬਰਾਮਦ ਕੀਤਾ ਹੈ। ਇਹ ਘਿਓ ਵੱਖ-ਵੱਖ ਕੈਮੀਕਲਾਂ ਨਾਲ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾਂਦਾ ਸੀ। ਪੁਲਿਸ ਨੇ ਫੈਕਟਰੀ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਫੈਕਟਰੀ ਪ੍ਰਬੰਧਕਾਂ ਕੋਲ ਦੇਸੀ ਘਿਓ ਤਿਆਰ ਕਰਨ ਲਈ ਕੋਈ ਫੂਡ ਲਾਇਸੈਂਸ ਹੀ ਨਹੀਂ ਸੀ। ਫਿਰ ਵੀ ਉਹ ਧੜੱਲੇ ਨਾਲ ਵੱਡੇ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ। ਪੁਲਿਸ ਨੇ ਫੈਕਟਰੀ ਵਿੱਚੋਂ ਘਿਓ ਤਿਆਰ ਕਰਨ ਵਾਲੇ ਅਨੇਕ ਕੈਮੀਕਲ ਤੇ ਪਦਾਰਥ ਬਰਾਮਦ ਕੀਤੇ ਹਨ। ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਹੋਏ ਦੇਸੀ ਘਿਓ ਦੇ ਨਮੂਨੇ ਲੈ ਕੇ ਫੈਕਟਰੀ ਸੀਲ ਕਰ ਦਿੱਤੀ ਹੈ।
ਤਿਉਹਾਰਾਂ ਦੇ ਮੱਦੇਨਜ਼ਰ ਇਹ ਦੇਸੀ ਘਿਓ ਤਿਆਰ ਕਰਕੇ ਬਾਜ਼ਾਰ ਵਿੱਚ ਭੇਜਿਆ ਜਾਣਾ ਸੀ। ਇਸ ਫੈਕਟਰੀ ਵਿੱਚੋਂ ਖੁੱਲ੍ਹੇ ਤੇ ਡੱਬਿਆਂ ਵਿੱਚ ਬੰਦ ਮਦਰ ਮੈਰੀ ਕੁਕਿੰਗ ਮੀਡੀਅਮ ਘਿਓ 218 ਕਿਲੋ, ਰਾਵੀ ਲਾਈਟ ਕੁਕਿੰਗ ਮੀਡੀਅਮ 118 ਕਿਲੋ, ਹਰਿਆਣਾ ਪੀਆਰ ਦੇਸੀ ਘਿਓ 105 ਲਿਟਰ, ਰਿਫਾਇੰਡ ਜੈਮਨੀ 45 ਟੀਨ (15 ਕਿਲੋ ਵਾਲੇ) ਬਰਾਮਦ ਕੀਤੇ ਹਨ। ਫੈਕਟਰੀ ਵਿੱਚੋਂ ਘਿਓ ਤਿਆਰ ਕਰਨ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ
ਸਾਵਧਾਨ! ਦੇਸੀ ਘਿਓ ਦੇ ਨਾਂ 'ਤੇ ਵਿਕ ਰਿਹਾ ਜ਼ਹਿਰ
ਏਬੀਪੀ ਸਾਂਝਾ
Updated at:
13 Sep 2019 02:16 PM (IST)
ਦੁੱਧ ਦੀਆਂ ਨਹਿਰਾਂ ਵਾਲੀ ਧਰਤੀ ਪੰਜਾਬ ਵਿੱਚ ਵੀ ਹੁਣ ਦੁੱਧ-ਘਿਓ ਦੇ ਨਾਂ 'ਤੇ ਜ਼ਹਿਰ ਵਿਕ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਲਈ ਹਾਨੀਕਾਰਨ ਇਹ 'ਜ਼ਹਿਰ' ਵੱਡਾ-ਵੱਡੇ ਬ੍ਰੈਂਡਾਂ ਹੇਠ ਵਿਕ ਰਿਹਾ ਹੈ। ਸੋਹਣੀ ਪੈਕਿੰਗ ਵੇਖ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਹ ਘਿਓ ਨਕਲੀ ਹੈ। ਇਸ ਦਾ ਖੁਲਾਸਾ ਲੰਘੇ ਦਿਨ ਮਾਨਸਾ ਵਿੱਚ ਹੋਇਆ। ਇੱਥੇ ਪੁਲਿਸ ਤੇ ਸਿਹਤ ਵਿਭਾਗ ਨੇ ਸ਼ਹਿਰ ਦੇ ਨਹਿਰੂ ਮੈਮੋਰੀਅਲ ਕਾਲਜ ਰੋਡ ’ਤੇ ਮਿਲਾਵਟੀ ਦੇਸੀ ਘਿਓ ਤਿਆਰ ਕਰਕੇ ਵੇਚਣ ਵਾਲੀ ਫੈਕਟਰੀ ਨੂੰ ਸੀਲ ਕੀਤਾ ਹੈ।
- - - - - - - - - Advertisement - - - - - - - - -