ਦੁਨਿਆ ਭਰ ਵਿੱਚ ਲੰਗਜ਼ ਦੀਆਂ ਬਿਮਾਰੀਆਂ ‘ਤੇ ਹਰ ਸਾਲ ਹੋਣ ਵਾਲੇ ਕਾਨਫਰੰਸ ਵਿੱਚ ਇਸ ਵਾਰੀ ਡੈਲਫਟ ਇਮੇਜਿੰਗ ਅਤੇ ਇਪਕਾਨ ਨੇ ਮਿਲ ਕੇ CAD4TB+ ਨਾਮ ਦਾ ਨਵਾਂ AI ਪਲੇਟਫਾਰਮ ਲਾਂਚ ਕੀਤਾ ਹੈ। ਇਹ ਪਲੇਟਫਾਰਮ ਪਹਿਲੀ ਵਾਰੀ ਟੀਬੀ ਦੀ ਪਛਾਣ, ਨਿਗਰਾਨੀ, ਹੌਟਸਪੌਟ ਲੱਭਣਾ ਅਤੇ ਭਵਿੱਖ ਵਿੱਚ ਸੰਕਰਮਣ ਕਿੱਥੇ ਵਧ ਸਕਦਾ ਹੈ, ਇਹ ਸਭ ਇੱਕ ਹੀ ਥਾਂ ‘ਤੇ ਜੋੜਦਾ ਹੈ। ਹੈਲਥ ਐਕਸਪਰਟਾਂ ਦੇ ਮੁਤਾਬਕ ਇਹ ਟੀਬੀ ਨਾਲ ਲੜਾਈ ਵਿੱਚ ਇੱਕ ਵੱਡਾ ਕਦਮ ਹੈ, ਕਿਉਂਕਿ ਟੀਬੀ ਅਜੇ ਵੀ ਦੁਨੀਆ ਦੀ ਸਭ ਤੋਂ ਘਾਤਕ ਸੰਕਰਮਕ ਬਿਮਾਰੀ ਹੈ।

Continues below advertisement

ਟੀਬੀ ਦੇ ਮਰੀਜ਼ਾਂ ਦੀ ਪਛਾਣ ਮੁਸ਼ਕਲ

ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ, 2024 ਵਿੱਚ 1 ਕਰੋੜ 7 ਲੱਖ ਲੋਕਾਂ ਨੂੰ ਟੀਬੀ ਹੋਈ ਅਤੇ 12 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਲਗਭਗ 24 ਲੱਖ ਮਰੀਜ਼ਾਂ ਦੀ ਪਛਾਣ ਹੀ ਨਹੀਂ ਹੋ ਪਾਈ, ਜਿਸ ਕਰਕੇ ਬਿਮਾਰੀ ਲਗਾਤਾਰ ਫੈਲਦੀ ਰਹਿੰਦੀ ਹੈ। ਖਾਸ ਕਰਕੇ ਅਫ਼ਰੀਕਾ ਵਰਗੇ ਖੇਤਰਾਂ ਵਿੱਚ ਟੀਬੀ ਦੇ ਕੇਸ ਅਤੇ ਮੌਤਾਂ ਵੱਧ ਹਨ। ਅੱਜ ਵੀ ਕਈ ਦੇਸ਼ਾਂ ਵਿੱਚ ਟੀਬੀ ਦੀ ਜਾਂਚ ਠੀਕ ਤਰ੍ਹਾਂ ਨਹੀਂ ਹੋ ਪਾਉਂਦੀ। ਦੂਰ-ਦਰਾਡੇ ਅਤੇ ਕਮਜ਼ੋਰ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਕਰੀਨਿੰਗ ਤੋਂ ਬਾਹਰ ਰਹਿ ਜਾਂਦੇ ਹਨ।

Continues below advertisement

CAD4TB+ ਇਸ ਕਮੀ ਨੂੰ ਪੂਰਾ ਕਰਦਾ ਹੈ। ਇਹ ਡੈਲਫਟ ਦੀ AI ਐਕਸ-ਰੇ ਤਕਨਾਲੋਜੀ ਅਤੇ EPCON ਦੇ ਡਾਟਾ ਸਿਸਟਮ ਨੂੰ ਜੋੜ ਕੇ ਦੱਸਦਾ ਹੈ ਕਿ ਟੀਬੀ ਕਿੱਥੇ ਵੱਧ ਹੈ, ਕਿੱਥੇ ਘੱਟ ਹੈ ਅਤੇ ਕਿੱਥੇ ਫੈਲਣ ਦੀ ਸੰਭਾਵਨਾ ਹੈ।

ਐਕਸਪਰਟਾਂ ਦੀ ਰਾਏਡੈਲਫਟ ਇਮੇਜਿੰਗ ਦੇ CEO ਗੁਇਡੋ ਗੀਰਟਸ ਨੇ ਕਿਹਾ ਕਿ ਟੀਬੀ ਦੀ ਜਲਦੀ ਪਛਾਣ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਹਨਾਂ ਥਾਵਾਂ ‘ਤੇ ਜਿੱਥੇ ਪਹੁੰਚਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ CAD4TB ਦੀ ਮਦਦ ਨਾਲ ਹੁਣ ਤੱਕ 5.5 ਕਰੋੜ ਲੋਕਾਂ ਦੀ ਸਕਰੀਨਿੰਗ ਹੋ ਚੁੱਕੀ ਹੈ ਅਤੇ ਨਵੇਂ ਪਲੇਟਫਾਰਮ CAD4TB+ ਦੇ ਬਾਅਦ ਇਹ ਕੰਮ ਹੋਰ ਤੇਜ਼ ਅਤੇ ਸਹੀ ਹੋਵੇਗਾ।EPCON ਦੀ CEO ਕੈਰੋਲਾਈਨ ਵੈਨ ਕਾਊਵੈਲਰਟ ਨੇ ਕਿਹਾ ਕਿ ਇਸ ਸਾਂਝੇਦਾਰੀ ਦਾ ਮਕਸਦ ਫੀਲਡ ਵਿੱਚ ਹੋਣ ਵਾਲੀ ਜਾਂਚ ਨੂੰ ਸਿੱਧਾ ਦੇਸ਼-ਪੱਧਰੀ ਯੋਜਨਾ ਨਾਲ ਜੋੜਨਾ ਹੈ। ਉਨ੍ਹਾਂ ਦੇ ਮੁਤਾਬਕ, “ਹੁਣ ਹਰ ਐਕਸ-ਰੇ ਸਿਰਫ ਇੱਕ ਮਰੀਜ਼ ਦੀ ਰਿਪੋਰਟ ਨਹੀਂ ਰਹੇਗੀ, ਬਲਕਿ ਦੇਸ਼ ਵਿੱਚ ਟੀਬੀ ਕਿਵੇਂ ਫੈਲ ਰਹੀ ਹੈ, ਇਹ ਸਮਝਣ ਦਾ ਇੱਕ ਮਹੱਤਵਪੂਰਨ ਡਾਟਾ ਪੁਆਇੰਟ ਬਣੇਗਾ।”

ਕਈ ਦੇਸ਼ਾਂ ਵਿੱਚ ਮਿਲ ਚੁੱਕੇ ਨਤੀਜੇਨਾਈਜੀਰੀਆ ਵਿੱਚ ਇਸ ਸਿਸਟਮ ਨੇ ਟੀਬੀ ਹੌਟਸਪੌਟ ਪਛਾਣ ਕੇ ਉਹਨਾਂ ਥਾਵਾਂ ‘ਤੇ ਵੱਧ ਮਰੀਜ਼ਾਂ ਨੂੰ ਲੱਭਣ ਵਿੱਚ ਮਦਦ ਕੀਤੀ। ਦੱਖਣੀ ਅਫ਼ਰੀਕਾ ਵਿੱਚ AI ਦੀ ਮਦਦ ਨਾਲ ਮਰੀਜ਼ ਲੱਭਣ ਦੀ ਲਾਗਤ ਕਾਫ਼ੀ ਘੱਟ ਹੋ ਗਈ। ਇਸੇ ਤਰ੍ਹਾਂ, CAD4TB ਦੁਨੀਆ ਦੇ 90 ਤੋਂ ਵੱਧ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ ਅਤੇ 120 ਤੋਂ ਵੱਧ ਵਿਗਿਆਨਕ ਰਿਸਰਚ ਇਸਨੂੰ ਸਪੋਰਟ ਕਰਦੇ ਹਨ। ਇਹ ਤਕਨਾਲੋਜੀ ਸ਼ੁਰੂਆਤੀ ਪਛਾਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਇਲਾਜ ਜਲਦੀ ਸ਼ੁਰੂ ਕੀਤਾ ਜਾ ਸਕੇ ਅਤੇ ਮੌਤਾਂ ਨੂੰ ਰੋਕਿਆ ਜਾ ਸਕੇ।